ਗੀਤਾਂਜਲੀ ਕਲੱਬ ਨੇ ਪੁਰਾਣੀ ਟੀਮ ਨੂੰ ਦਿੱਤੀ ਫੇਅਰਵੈੱਲ

Updated on: Sat, 18 Mar 2017 11:32 PM (IST)
  
local news

ਗੀਤਾਂਜਲੀ ਕਲੱਬ ਨੇ ਪੁਰਾਣੀ ਟੀਮ ਨੂੰ ਦਿੱਤੀ ਫੇਅਰਵੈੱਲ

ਜੇਐੱਨਐੱਨ, ਲੁਧਿਆਣਾ : ਗੀਤਾਂਜਲੀ ਲੇਡੀਜ਼ ਕਲੱਬ ਵੱਲੋਂ ਸ਼ਨਿਚਰਵਾਰ ਕਲੱਬ 'ਚ ਸੈਸ਼ਨ 2016-17 ਦੀ ਟੀਮ ਲਈ ਫੇਅਰਵੈੱਲ ਪਾਰਟੀ ਕਰਵਾਈ ਗਈ। ਇਸ ਦੌਰਾਨ ਰੈਂਪ ਵਾਕ ਤੇ ਡਾਂਸ ਪਰਫਾਰਮੈਂਸ ਖਿੱਚ ਦਾ ਕੇਂਦਰ ਰਹੀ, ਜਿਸ 'ਚ ਥੀਮ ਹਮ ਹੈ ਰਾਹੀ ਪਿਆਰ ਕੇ ਰਿਹਾ। ਕਲੱਬ ਮੈਂਬਰਾਂ ਵੱਲੋਂ ਇਸ ਦੌਰਾਨ ਤੰਬੋਲਾ ਵੀ ਖੇਡਿਆ ਗਿਆ।

ਕਲੱਬ ਪ੍ਰੈਜੀਡੈਂਟ ਨੀਨਾ ਜੈਨ ਨੇ ਐਡਵਾਈਜਰੀ ਬੋਰਡ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੇ ਕਾਰਜਕਾਲ 'ਚ ਪੂਰਾ ਸਹਿਯੋਗ ਦਿੱਤਾ ਹੈ। ਛੇਤੀ ਹੀ ਕਲੱਬ ਦੀ ਨਵੀਂ ਟੀਮ ਦਾ ਐਲਾਨ ਕੀਤਾ ਜਾਵੇਗਾ। ਇਸ ਦੌਰਾਨ ਐਡਵਾਈਜ਼ਰੀ ਬੋਰਡ ਦੀਆਂ ਮੈਂਬਰਾਂ ਆਦਰਸ਼ ਕੁੰਦਰਾ, ਡਾ. ਜੇ ਬਿੰਦਰਾ, ਸ਼ਾਰਦਾ ਸ਼ਰਮਾ, ਕੁਸੁਮ ਗੁਪਤਾ, ਡਾ. ਅਚਲਾ ਗੁਪਤਾ, ਕਰੁਣਾ ਜੈਨ, ਗੁਰਮੀਤ ਵਾਲੀਆ ਆਦਿ ਮੌਜੂਦ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news