ਗੈਂਗਸਟਰਾਂ 'ਤੇ ਕੱਸਾਂਗੇ ਸ਼ਿਕੰਜਾ : ਡੀਸੀਪੀ

Updated on: Sat, 18 Mar 2017 11:12 PM (IST)
  
local news

ਗੈਂਗਸਟਰਾਂ 'ਤੇ ਕੱਸਾਂਗੇ ਸ਼ਿਕੰਜਾ : ਡੀਸੀਪੀ

ਜੇਐੱਨਐੱਨ, ਲੁਧਿਆਣਾ : ਜ਼ਿਲ੍ਹੇ ਦੇ ਡੀਸੀਪੀ ਅਹੁਦੇ ਤੋਂ ਬਦਲੀ ਹੋਣ ਦੇ ਬਾਅਦ ਸ੍ਰੀ ਮੁਕਤਸਰ ਸਾਹਿਬ 'ਚ ਡਿਊਟੀ ਦੇ ਰਹੇ ਧਰੁਮਨ ਨਿੰਬਲੇ ਨੇ ਸ਼ਨਿਚਰਵਾਰ ਲੁਧਿਆਣਾ ਡੀਸੀਪੀ ਦਾ ਅਹੁਦਾ ਦੁਬਾਰਾ ਸੰਭਾਲ ਲਿਆ। ਇਸ ਦੌਰਾਨ ਜਿਥੇ ਸਟਾਫ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਉਥੇ ਉਨ੍ਹਾਂ ਆਪਣੇ ਉਨ੍ਹਾਂ ਕੰਮਾਂ ਨੂੰ ਪੂਰਾ ਕਰਨ ਦੀ ਗੱਲ ਕਹੀ, ਜੋ ਉਹ ਅਧੂਰੇ ਛੱਡ ਗਏ ਸੀ।

ਸ਼ਾਮ ਲਗਪਗ 5 ਵਜੇ ਡੀਸੀਪੀ ਧਰੁਮਨ ਨਿੰਬਲੇ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਪੁੱਜੇ, ਜਿਥੇ ਉਨ੍ਹਾਂ ਸਭ ਤੋਂ ਪਹਿਲਾਂ ਸਲਾਮੀ ਲਈ ਤੇ ਫਿਰ ਸਟਾਫ ਨੇ ਉਨ੍ਹਾਂ ਨੂੰ ਗੁਲਦਸਤੇ ਭੇਟ ਕੀਤੇ। ਨਿੰਬਲੇ ਨੇ ਕਿਹਾ ਉਨ੍ਹਾਂ ਦਾ ਉਦੇਸ਼ ਲਾ ਐਂਡ ਆਰਡਰ ਨੂੰ ਮੇਨਟੇਨ ਰੱਖਣਾ ਹੈ। ਇਹ ਉਨ੍ਹਾਂ ਦੀ ਖ਼ੁਸ਼ਕਿਸਮਤੀ ਹੈ ਕਿ ਉਨ੍ਹਾਂ ਨੂੰ ਪੁਲਿਸ ਕਮਿਸ਼ਨਰ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦਾ ਟੀਚਾ ਗੈਂਗਸਟਰਾਂ 'ਤੇ ਸ਼ਿਕੰਜਾ ਕੱਸਣਾ, ਟ੫ੈਫਿਕ ਸਿਸਟਮ ਦਰੁਸਤ ਕਰਨਾ ਤੇ ਡੀਜੀਪੀ ਦੇ ਨਿਰਦੇਸ਼ਾਂ ਮੁਤਾਬਕ ਨਸ਼ੇ ਦਾ ਕਾਰੋਬਾਰ ਖ਼ਤਮ ਕਰਨਾ ਹੋਵੇਗਾ। ਉਨ੍ਹਾਂ ਲੋਕਾਂ ਨੂੰ ਪੁਲਿਸ ਦਾ ਸਾਥ ਦੇਣ ਦੀ ਬੇਨਤੀ ਕੀਤੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news