25,650 ਬੱਚਿਆਂ ਨੂੰ ਖਿਲਾਈ ਪੇਟ ਦੇ ਕੀੜੇ ਮਾਰਨ ਦੀ ਦਵਾਈ

Updated on: Sat, 18 Feb 2017 12:02 AM (IST)
  
local news

25,650 ਬੱਚਿਆਂ ਨੂੰ ਖਿਲਾਈ ਪੇਟ ਦੇ ਕੀੜੇ ਮਾਰਨ ਦੀ ਦਵਾਈ

ਪੱਤਰ ਪ੫ੇਰਕ, ਖੰਨਾ : ਕੰਮਿਉਨਿਟੀ ਹੈਲਥ ਸੈਂਟਰ ਮਾਨੂੰਪੁਰ ਦੇ ਐੱਸਐੱਮਓ ਡਾ. ਮਨੋਹਰ ਲਾਲ ਦੀ ਅਗਵਾਈ 'ਚ 200 ਸਕੂਲਾਂ ਤੇ 229 ਆਂਗਨਵਾੜੀ ਸੈਂਟਰਾਂ 'ਚ 25,650 ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਦੀ ਗੋਲੀ ਖਿਲਾਈ ਗਈ। ਬੀਈਈ ਅਮਨਪ੫ੀਤ ਸਿੰਘ ਤੇ ਏਐੱਨਐੱਮ ਰੁਪਿੰਦਰ ਕੌਰ ਨੇ ਦੱਸਿਆ ਕਿ ਰਾਸ਼ਟਰੀ ਪੱਧਰ ਅਭਿਆਨ ਦੇ ਤਹਿਤ ਉਨ੍ਹਾਂ ਦੇ ਸੈਂਟਰ ਦੇ ਅਧੀਨ ਆਉਂਦੇ ਕਰੀਬ 200 ਸਕੂਲਾਂ 'ਚ 20,937 ਬੱਚਿਆਂ ਤੇ 229 ਆਂਗਨਵਾੜੀ ਸੈਂਟਰਾਂ 'ਚ 4,713 ਬੱਚਿਆਂ ਨੂੰ ਗੋਲੀ ਖਿਲਾਈ ਗਈ। 1 ਤੋਂ 2 ਸਾਲ ਤਕ ਦੇ ਬੱਚਿਆਂ ਨੂੰ 200 ਐੱਮਜੀ ਤੇ 2 ਤੋਂ 19 ਸਾਲ ਤਕ ਦੇ ਬੱਚਿਆਂ ਨੂੰ 400 ਐੱਮਜੀ ਡੋਜ ਦਿੱਤੀ ਗਈ। ਜੋ ਬੱਚੇ ਗੋਲੀ ਖਾਣ ਤੋਂ ਰਹਿ ਗਏ ਹਨ। ਉਨ੍ਹਾਂ ਨੂੰ ਸੋਮਵਾਰ ਨੂੰ ਗੋਲੀ ਜ਼ਰੂਰ ਖਿਲਾਈ ਜਾਵੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news