ਲੋਕਾਂ ਦੀ ਜਾਨ 'ਤੇ ਖੇਡ ਕੇ ਚੱਲ ਰਿਹਾ ਸੜਕ ਦੀ ਮੁਰੰਮਤ ਦਾ ਕੰਮ

Updated on: Fri, 17 Feb 2017 11:52 PM (IST)
  
local news

ਲੋਕਾਂ ਦੀ ਜਾਨ 'ਤੇ ਖੇਡ ਕੇ ਚੱਲ ਰਿਹਾ ਸੜਕ ਦੀ ਮੁਰੰਮਤ ਦਾ ਕੰਮ

ਕੁਲਵਿੰਦਰ ਸਿੰਘ ਰਾਏ, ਖੰਨਾ

ਥਾਂ-ਥਾਂ ਤੋਂ ਟੁੱਟੀ ਖੰਨਾ- ਮਲੇਰਕੋਟਲਾ ਰੋਡ ਦੀ ਮੁਰੰਮਤ ਦਾ ਕੰਮ ਲੋਕਾਂ ਦੀ ਜਾਨ 'ਤੇ ਖੇਡ ਕੇ ਚੱਲ ਰਿਹਾ ਹੈ ਪ੫ੰਤੂ ਵਰਲਡ ਬੈਂਕ ਪ੫ਾਜੈਕਟ ਦੇ ਤਹਿਤ ਹੋ ਰਹੀ ਇਸ ਮੁਰੰਮਤ 'ਚ ਜੁਟੀ ਕੰਪਨੀ ਨੇ ਸਿੰਗਲ ਰੋਡ 'ਤੇ ਨਾ ਤਾਂ ਕੋਈ ਸਾਇਨ ਬੋਰਡ ਲਗਾਇਆ ਹੈ ਤੇ ਨਾ ਹੀ ਕਿਸੇ ਯੋਜਨਾ ਦੇ ਤਹਿਤ ਸੜਕ ਦੀ ਮੁਰੰਮਤ ਕੀਤੀ ਜਾ ਰਹੀ ਹੈ। ਕੰਪਨੀ ਦੀ ਲਾਪਰਵਾਹੀ ਨਾਲ ਰੋਜ਼ਾਨਾ ਦੋ-ਪਹਿਆ ਵਾਹਨ ਇਸ ਸੜਕ 'ਤੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਹੁਣ ਤਕ ਕਈ ਲੋਕ ਜ਼ਖ਼ਮੀ ਵੀ ਹੋ ਚੁੱਕੇ ਹਨ। ਇਸਦੇ ਬਾਵਜੂਦ ਲੋਕ ਉਸਾਰੀ ਵਿਭਾਗ ਤੇ ਸਥਾਨਕ ਸਿਵਲ ਪ੫ਸ਼ਾਸਨ ਇਸਨੂੰ ਵਰਲਡ ਬੈਂਕ ਪ੫ਾਜੈਕਟ ਦੱਸ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਰਿਹਾ ਹੈ। ਗਾਜੀਪੁਰ ਦੇ ਸਰਕਾਰੀ ਸਕੂਲ 'ਚ ਤਾਇਨਾਤ ਅਧਿਆਪਿਕਾ ਪਰਮਜੀਤ ਕੌਰ ਵਾਸੀ ਰਸੂਲੜਾ ਵੀ ਵੀਰਵਾਰ ਨੂੰ ਇਕੋਲਾਹਾ ਪਟਰੋਲ ਪੰਪ ਦੇ ਕੋਲ ਹਾਦਸੇ ਦਾ ਸ਼ਿਕਾਰ ਹੋਈ। ਉਹ ਆਪਣੀ ਸਕੂਟੀ 'ਚ ਪੰਪ ਤੋਂ ਪਟਰੋਲ ਪਵਾ ਕੇ ਨਿਕਲੀ ਤਾਂ ਅੱਗੇ ਸੜਕ 'ਤੇ ਮਿੱਟੀ ਤੇ ਰੋੜੀਆਂ ਵਿਛਾਏ ਹੋਣ ਤੇ ਸੜਕ ਟੁੱਟੀ ਹੋਣ ਕਾਰਨ ਸਕੂਟੀ ਦਾ ਸੰਤੁਲਨ ਵਿਗੜ ਗਿਆ ਤੇ ਉਹ ਜ਼ਖ਼ਮੀ ਹੋ ਗਈ।

ਉਸਦੇ ਪਤੀ ਸ਼ਿੰਗਾਰਾ ਸਿੰਘ ਉਨ੍ਹਾਂ ਨੂੰ ਕਾਰ 'ਚ ਹਸਪਤਾਲ ਲੈ ਕੇ ਗਏ ਤੇ ਉੱਥੇ ਅਧਿਆਪਿਕਾ ਦੀ ਲੱਤ 'ਤੇ ਟਾਂਕੇ ਲੱਗੇ। ਬਚਾਅ ਰਿਹਾ ਕਿ ਲੱਤ 'ਚ ਫੈਕਚਰ ਨਹੀਂ ਆਇਆ। ਇਸੇ ਤਰ੍ਹਾਂ ਗੁਰਦੀਪ ਸਿੰਘ ਵਾਸੀ ਰਸੂਲੜਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਅਵਤਾਰ ਸਿੰਘ ਦੇ ਨਾਲ ਮੋਟਰਸਾਈਕਲ 'ਤੇ ਜਾ ਰਿਹਾ ਸੀ ਤਾਂ ਮਾਜਰੀ ਦੇ ਕੋਲ ਸੜਕ ਟੁਟੀ ਹੋਣ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਸਲਿਪ ਹੋ ਗਿਆ। ਦੋਨੇਂ ਬਾਲ-ਬਾਲ ਬਚੇ। ਇਨ੍ਹਾਂ ਨੇ ਪ੫ਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਦੀ ਮੁਰੰਮਤ ਕਰ ਰਹੀ ਕੰਪਨੀ ਦੀ ਲਾਪਰਵਾਹੀ ਰੋਕੀ ਜਾਵੇ ਤੇ ਲੋਕਾਂ ਨੂੰ ਹਾਦਸਿਆਂ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾਵੇ।

----

- ਵਰਲਡ ਬੈਂਕ ਵਾਲਿਆਂ ਦੀ ਜ਼ਿੰਮੇਵਾਰੀ : ਜੇਈ

ਲੋਕ ਉਸਾਰੀ ਵਿਭਾਗ ਦੇ ਜੇਈ ਕੁਲਵੀਰ ਸਿੰਘ ਨੇ ਕਿਹਾ ਕਿ ਇਹ ਸੜਕ ਵਰਲਡ ਬੈਂਕ ਮੋਹਾਲੀ ਦੇ ਪ੍ਰਾਜੈਕਟ ਦੇ ਅਧੀਨ ਹੈ। ਇਸਦੀ ਮਰੰਮਤ ਦਾ ਕੰਮ ਉਹੀ ਕਰਵਾ ਰਹੇ ਹਨ। ਉਹ ਇਸ 'ਚ ਕੁੱਝ ਨਹੀਂ ਕਰ ਸਕਦੇ। ਸਾਰੀ ਜ਼ਿੰਮੇਵਾਰੀ ਵਰਲਡ ਬੈਂਕ ਵਾਲਿਆਂ ਦੀ ਹੈ।

-----

ਐੱਸਡੀਐੱਮ ਨੇ ਫੋਨ ਨਹੀਂ ਚੁੱਕਿਆ, ਤਹਿਸੀਲਦਾਰ ਬੋਲੇ ਜਾਣਕਾਰੀ ਨਹੀਂ

ਐੱਸਡੀਐੱਮ ਅਮਿਤ ਬੈਂਬੀ ਨਾਲ ਗੱਲਬਾਤ ਲਈ ਉਨ੍ਹਾਂ ਦੇ ਮੋਬਾਈਲ 'ਤੇ ਕਾਲ ਕੀਤੀ ਗਈ ਪ੫ੰਤੂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਤਹਿਸੀਲਦਾਰ ਜੇਪੀ ਸਲਵਾਨ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਜਾਂ ਤਾਂ ਸਬੰਧਿਤ ਵਿਭਾਗ ਦੱਸ ਸਕਦਾ ਹੈ ਜਾਂ ਫਿਰ ਐੱਸਡੀਐੱਮ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news