ਕੈਪਸ਼ਨ: ਬੀਟੀਐੱਲ-09- ਕੀਰਤਨ ਕਰਦਾ ਹੋਇਆ ਰਾਗੀ ਜਥਾ।

ਪੱਤਰ ਪ੫ੇਰਕ, ਕਾਦੀਆਂ : ਚਾਰ ਸਾਹਿਬਜ਼ਾਦਿਆਂ ਅਤੇ ਬਾਬਾ ਜੀਵਨ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਕਾਦੀਆਂ ਦੇ ਪਿੰਡ ਐਨੇਕੋਟ ਕਲਾਂ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਸਾਧ-ਸੰਗਤ ਦੇ ਸਹਿਯੋਗ ਨਾਲ ਸ਼ਹੀਦੀ ਦਿਹਾੜਾ ਮਨਾਇਆ ਗਿਆ। ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਪੰਥ ਦੇ ਪ੍ਰਸਿੱਧ ਕਵੀਸ਼ਰੀ ਜਥਾ ਜਥੇਦਾਰ ਭਾਈ ਬਲਵੰਤ ਸਿੰਘ ਢੱਡੇ, ਭਾਈ ਗੁਰਮੀਤ ਸਿੰਘ ਮਿਨਾਸ, ਭਾਈ ਗੁਰਪ੍ਰੀਤ ਸਿੰਘ ਲਸ਼ਕਰੀ ਨੰਗਲ ਅਤੇ ਕੀਰਤਨੀ ਜਥੇ ਭਾਈ ਰਾਣਾ ਸਿੰਘ ਨੇ ਆਪਣੇ ਜਥੇ ਨਾਲ ਆਈਆਂ ਹੋਈਆਂ ਸੰਗਤਾਂ ਨੂੰ ਚਾਰ ਸਾਹਿਬਜ਼ਾਦਿਆਂ ਅਤੇ ਬਾਬਾ ਜੀਵਨ ਸਿੰਘ ਜੀ ਦੀ ਸ਼ਹੀਦੀ ਤੋਂ ਜਾਣੂ ਕਰਵਾਇਆ। ਇਸ ਮੌਕੇ ਆਏ ਹੋਏ ਕਵੀਸ਼ਰੀ ਜਥੇ ਅਤੇ ਕੀਰਤਨੀ ਜਥਿਆਂ ਦਾ ਭਾਈ ਬਲਵਿੰਦਰ ਸਿੰਘ ਸ਼ਿਮਲੇ ਵਾਲੇ ਅਤੇ ਸੇਵਾਦਾਰ ਦਵਿੰਦਰ ਸਿੰਘ ਗ੍ਰੰਥੀ ਸ੍ਰੀ ਹਰਗੋਬਿੰਦਪੁਰ ਵਾਲਿਆਂ ਨੇ ਗੁਰੂ ਮਰਿਆਦਾ ਅਨੁਸਾਰ ਸਿਰੋਪਾ ਪਾ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਗੁਰੂ ਜੀ ਦੇ ਨਾਂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਭਾਈ ਮਹਿੰਦਰ ਸਿੰਘ, ਭਾਈ ਅਮਨ ਸਿੰਘ, ਬਲਜਿੰਦਰ ਸਿੰਘ ਫੌਜੀ, ਰਮਨਦੀਪ ਕੁਮਾਰ, ਅਜੀਤ ਸਿੰਘ, ਜਸਵਿੰਦਰ ਸਿੰਘ, ਜਸਬੀਰ ਸਿੰਘ, ਗੁਰਮੀਤ ਸਿੰਘ ਫੌਜੀ, ਬਚਨ ਸਿੰਘ ਸਰਪੰਚ ਅਤੇ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਹਾਜ਼ਰ ਸੀ।