ਸਟਾਫ ਰਿਪੋਰਟਰ, ਜਲੰਧਰ :

ਕੰਨਿਆ ਮਹਾਵਿਦਿਆਲਾ 'ਚ ਡੀਐੱਸਟੀ ਤੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਚੱਲ ਰਹੇ 9ਵੇਂ ਪੰਜ ਰੋਜ਼ਾ ਇੰਸਪਾਇਰ ਕੈਂਪ ਦੇ ਚੌਥੇ ਦਿਨ 14 ਸਕੂਲਾਂ ਤੋਂ ਵਿਦਿਆਰਥੀਆਂ ਨੇ ਵਿਗਿਆਨ ਦੇ ਵੱਖ-ਵੱਖ ਵਿਸ਼ਿਆਂ ਨੂੰ ਪੂਰੇ ਜੋਸ਼ ਤੇ ਉਤਸ਼ਾਹ ਨਾਲ ਸਮਿਝਆ। ਚੌਥੇ ਦਿਨ ਦੀ ਸ਼ੁਰੂਆਤ ਡਾ. ਆਰਕੇ ਪੱਟੀ, ਪ੍ਰੋਫੈਸਰ ਤੇ ਹੈੱਡ, ਬਾਇਓਟੈਕਨਾਲੋਜੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ ਨੇ ਆਪਣੇ ਸੰਬੋਧਨ 'ਚ ਬਾਇਓਟੈੱਕਨਾਲੋਜੀ ਦੇ ਵੱਖ-ਵੱਖ ਪੱਖਾਂ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਨੀਲੇ ਗੁਲਾਬ ਦੀ ਵਪਾਰਕ ਪੈਦਾਵਾਰ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਸਰੋਜ ਅਰੋੜਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ ਨੇ ਮਨੁੱਖੀ ਸਰੀਰ 'ਚ ਐਂਟੀ ਆਕਸੀਡੈਂਟ ਦੀ ਹੋਂਦ ਤੇ ਮਹੱਤਵ ਬਾਰੇ ਸਮਝਾਉਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਚੰਗੀ ਜੀਵਨ-ਜਾਚ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਪ੍ਰੋ. ਏਐੱਸ ਆਹਲੂਵਾਲੀਆ ਨੇ ਵਿਦਿਆਰਥੀਆਂ ਦੇ ਨਾਲ ਗਲੋਬਲ ਵਾਰਮਿੰਗ ਤੇ ਮੌਸਮੀ ਬਦਲਾਅ ਸਬੰਧੀ ਗੱਲ ਕਰਦਿਆਂ ਜੰਗਲਾਂ ਦੇ ਮਹੱਤਵ ਬਾਰੇ ਦੱਸਿਆ। ਪਿ੍ਰੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਆਏ ਹੋਏ ਬੁਲਾਰਿਆਂ ਦਾ ਧੰਨਵਾਦ ਕੀਤਾ।