ਸ਼ੋਭਾ ਯਾਤਰਾ ਦੌਰਾਨ ਕਰੰਟ ਦੀ ਲਪੇਟ 'ਚ ਆ ਕੇ ਘੋੜੀ ਮਰੀ, ਕਲਾਕਾਰ ਬਚੇ

Updated on: Tue, 13 Feb 2018 08:45 PM (IST)
  

ਸਿਟੀਪੀ110ਏ) ਸ਼ੋਭਾ ਯਾਤਰਾ ਦੌਰਾਨ ਕਰੰਟ ਲੱਗਣ ਨਾਲ ਮਰੀ ਘੋੜੀ। (ਸੱਜੇ) ਟੁੱਟੀ ਭੱਜੀ ਘੋੜਾ ਗੱਡੀ।

ਸ਼ੋਭਾ ਯਾਤਰਾ ਦੀ ਝਾਕੀ 'ਚ ਸਜੇ ਰਾਧਾ ਿਯਸ਼ਨ ਬਾਲ ਕਲਾਕਾਰਾਂ ਨੂੰ ਲੈ ਕੇ ਜਾ ਰਹੀ ਘੋੜਾ ਗੱਡੀ

ਸੁਖਜੀਤ ਕੁਮਾਰ, ਕਿਸ਼ਨਗੜ੍ਹ

ਅਲਾਵਲਪੁਰ ਵਿਖੇ ਸੋਮਵਾਰ ਰਾਤ ਨੂੰ ਮਹਾਸ਼ਿਵਰਾਤਰੀ ਮੌਕੇ ਕੱਢੀ ਗਈ ਸ਼ੋਭਾ ਯਾਤਰਾ ਦੌਰਾਨ ਉਸ ਵੇਲੇ ਹਫੜਾ ਦਫੜੀ ਮਚ ਗਈ ਜਦੋਂ ਸ਼ੋਭਾ ਯਾਤਰਾ 'ਚ ਸ਼ਾਮਲ ਝਾਕੀ 'ਚ ਸਜੇ ਬਾਲ ਕਲਾਕਰਾਂ ਨੂੰ ਲੈ ਕੇ ਜਾ ਰਹੇ ਘੋੜਾ ਗੱਡੀ ਵਾਲਾ ਰੱਥ ਲਟਕ ਰਹੀਆਂ ਬਿਜਲੀ ਦੀਆਂ ਨੰਗੀਆਂ ਤਾਰਾਂ ਦੀ ਲਪੇਟ 'ਚ ਗਿਆ। ਘੋੜਾ ਗੱਡੀ 'ਚ ਕਰੰਟ ਆਉਣ ਨਾਲ ਗੱਡੀ ਅੱਗੇ ਲੱਗੀ ਘੋੜੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਪਰ ਰੱਥ ਵਿਚ ਸਵਾਰ ਬਾਲ ਕਲਾਕਾਰ ਵਾਲ-ਵਾਲ ਬਚ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼ੋਭਾ ਯਾਤਰਾ ਜਦ ਆਪਣੇ ਅੰਤਿਮ ਪੜਾਅ ਮੁਹੱਲਾ ਸਰੀਂਹ ਵਿਖੇ ਪਹੁੰਚੀ ਤਾਂ ਮੁਹੱਲੇ 'ਚ ਬਿਜਲੀ ਦੀਆਂ ਨੰਗੀਆਂ ਤਾਰਾਂ ਲਟਕ ਰਹੀਆਂ ਸਨ। ਨੰਗੀਆਂ ਤਾਰਾਂ ਯਾਤਰਾ 'ਚ ਸ਼ਾਮਲ ਝਾਕੀ 'ਚ ਸਜੇ ਬਾਲ ਕਲਾਕਾਰਾਂ ਨੂੰ ਬੈਠਾ ਕੇ ਲਿਜਾ ਰਹੀ ਘੋੜਾ ਗੱਡੀ ਨਾਲ ਜੁੜ ਗਈਆਂ ਤੇ ਉਸ ਵਿਚ ਜ਼ਬਰਦਸਤ ਕਰੰਟ ਆ ਗਿਆ। ਰੱਥ ਅੱਗੇ ਲੱਗੀ ਘੋੜੀ ਕਰੰਟ ਲੱਗਣ ਕਾਰਨ ਤੇਜ਼ ਰਫਤਾਰ 'ਚ ਭੱਜਣ ਲੱਗੀ। ਘੋੜਾ ਗੱਡੀ ਚਾਲਕ ਨੇ ਮੌਕਾ ਦੇਖ ਕੇ ਘੋੜੀ ਦੀਆਂ ਲਗਾਮਾਂ ਕੱਸ ਕੇ ਫੜ ਲਈਆਂ 'ਤੇ ਗੱਡੀ 'ਤੇ ਬੈਠੇ ਬਾਲ ਕਲਾਕਾਰਾਂ ਨੂੰ ਫਟਾਫਟ ਥੱਲੇ ਉਤਾਰਿਆ, ਜਿਸ ਕਾਰਨ ਉਹ ਕਰੰਟ ਲੱਗਣ ਤੋਂ ਵਾਲ-ਵਾਲ ਬਚ ਗਏ। ਪ੍ਰੰਤੂ ਕਰੰਟ ਲੱਗਣ ਨਾਲ ਘੋੜੀ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਸ ਮੌਕੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਕਈ ਵਾਰ ਪਾਵਰਕਾਮ ਦਫਤਰ ਵਿਖੇ ਇਨ੍ਹਾਂ ਨੰਗੀਆਂ ਲਟਕ ਰਹੀਆਂ ਤਾਰਾਂ ਦੀ ਸ਼ਿਕਾਇਤ ਕੀਤੀ ਸੀ ਪਰ ਪਾਵਰਕਾਮ ਦੇ ਕਰਮਚਾਰੀਆਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਹਾਦਸੇ ਦਾ ਪਤਾ ਲੱਗਣ 'ਤੇ ਪਾਵਰਕਾਮ ਦਫਤਰ ਅਲਾਵਲਪੁਰ ਦੇ ਐੱਸਡੀਓ ਤਰਸੇਮ ਲਾਲ ਮੌਕੇ 'ਤੇ ਪਹੁੰਚੇ ਤਾਂ ਲੋਕਾਂ ਨੇ ਹਾਦਸੇ ਦਾ ਕਾਰਨ ਬਿਜਲੀ ਦੀਆਂ ਤਾਰਾਂ ਦੱਸਿਆ ਪ੍ਰੰਤੂ ਐੱਸਡੀਓ ਤਰਸੇਮ ਲਾਲ ਨੇ ਕਿਹਾ ਕਿ ਇਹ ਪਾਵਰਕਾਮ ਦੀਆਂ ਤਾਰਾਂ ਨਹੀਂ ਹਨ। ਇਹ ਤਾਰਾਂ ਨਗਰ ਕੌਂਸਲ ਅਲਾਵਲਪੁਰ ਵੱਲੋਂ ਲਗਾਈਆਂ ਸਟਰੀਟ ਲਾਈਟਾਂ ਦੀਆਂ ਹਨ ਪਰ ਫਿਰ ਵੀ ਉਹ ਇਨ੍ਹਾਂ ਨੰਗੀਆਂ ਤਾਰਾਂ ਦੇ ਜੋੜਾਂ ਨੂੰ ਮੌਕੇ 'ਤੇ ਰਿਪੇਅਰ ਕਰਵਾ ਦੇਣਗੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: incidenceincidence