9 ਬੋਤਲਾਂ ਸ਼ਰਾਬ ਸਮੇਤ ਇੱਕ ਕਾਬੂ

Updated on: Thu, 12 Oct 2017 07:19 PM (IST)
  

ਪੱਤਰ ਪ੍ਰੇਰਕ, ਬਰਨਾਲਾ : ਬਰਨਾਲਾ ਪੁਲਿਸ ਨੇ ਇੱਕ ਅੌਰਤ ਨੰੂ 9 ਬੋਤਲਾਂ ਸ਼ਰਾਬ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੌਲਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਦੌਰਾਨੇ ਗਸ਼ਤ ਦੌਰਾਨ ਹੰਡਿਆਇਆ ਰੋਡ 'ਤੇ ਜਾਂਦੇ ਸਮੇਂ ਸ਼ੱਕ ਦੇ ਆਧਾਰ 'ਤੇ ਇੱਕ ਅੌਰਤ ਨੰੂ ਰੋਕਿਆ ਜਿਸ ਦੀ ਮਹਿਲਾ ਸਿਪਾਹੀ ਦੀ ਮਦਦ ਨਾਲ ਚੈਕਿੰਗ ਕਰਨ 'ਤੇ ਉਸ ਪਾਸੋਂ 9 ਬੋਤਲਾਂ ਸ਼ਰਾਬ ਠੇਕਾ ਦੇਸ਼ੀ ਬਰਾਮਦ ਕੀਤੀ ਗਈ। ਪੁਲਿਸ ਨੇ ਜਸਵੀਰ ਕੌਰ ਉਰਫ਼ ਸੀਰਾ ਪਤਨੀ ਹਪਤਾਲ ਸਿੰਘ ਉਰਫ਼ ਪਾਲੀ ਵਾਸੀ ਬੈਂਕ ਸਾਈਡ ਬੱਸ ਸਟੈਂਡ ਬਰਨਾਲਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: I ì¯åñ» ôð