ਸੀਨੀਅਰ ਨਾਗਰਿਕਾਂ ਦੀ ਬਿਹਤਰ ਦੇਖਭਾਲ ਲਈ ਸਰਕਾਰ ਬਦਲੇਗੀ ਨੀਤੀ

Updated on: Mon, 12 Feb 2018 08:58 PM (IST)
  

ਫਲੈਗ : ਬਜ਼ੁਰਗਾਂ ਦੀ ਸਿਹਤ ਤੋਂ ਲੈ ਕੇ ਖਾਣ-ਪੀਣ ਤੱਕ ਦੀਆਂ ਸਾਰੀਆਂ ਸਹੂਲਤਾਂ ਨੂੰ ਲੈ ਕੇ ਫਿਰਕਮੰਦ

---

-ਹਰੇਕ ਬਿਰਧ ਆਸ਼ਰਮ 'ਚ ਡਾਕਟਰਾਂ ਦੀ ਤਾਇਨਾਤੀ ਹੋ ਸਕਦੀ ਹੈ ਜ਼ਰੂਰੀ

-ਸੂਬੇ ਤੇ ਜ਼ਿਲ੍ਹਾ ਪੱਧਰ 'ਤੇ ਖੋਲ੍ਹੇ ਜਾ ਸਕਦੇ ਹਨ ਵੱਡੇ ਬਿਰਧ ਆਸ਼ਰਮ, ਸੂਬਿਆਂ ਤੋਂ ਸਲਾਹ ਮੰਗੀ

--

ਜਾਗਰਣ ਬਿਊਰੋ, ਨਵੀਂ ਦਿੱਲੀ : ਨੌਜਵਾਨਾਂ ਦੇ ਨਾਲ ਸਰਕਾਰ ਦਾ ਫੋਕਸ ਹੁਣ ਬਜ਼ੁਰਗਾਂ 'ਤੇ ਵੀ ਹੈ। ਉਹ ਇਸ ਹਾਲਤ 'ਚ ਉਨ੍ਹਾਂ ਦੇ ਨਾਲ ਖੜ੍ਹੀ ਦਿਸਣਾ ਚਾਹੁੰਦੀ ਹੈ। ਉਨ੍ਹਾਂ ਦੀ ਸਿਹਤ ਤੋਂ ਲੈ ਕੇ ਉਨ੍ਹਾਂ ਦੇ ਖਾਣ-ਪੀਣ ਤੱਕ ਦੀਆਂ ਸਾਰੀਆਂ ਸਹੂਲਤਾਂ ਨੂੰ ਲੈ ਕੇ ਫਿਰਕਮੰਦ ਹੈ। ਇਸ ਲਈ ਉਹ ਜਲਦੀ ਹੀ ਬਜ਼ੁਰਗਾਂ ਲਈ ਬਣਾਈ ਗਈ ਮੌਜੂਦਾ ਨੀਤੀ 'ਚ ਬਦਲਾਅ ਕਰਨ ਦੀ ਤਿਆਰੀ 'ਚ ਹੈ। ਇਸ ਤਹਿਤ ਜੋ ਵੱਡੇ ਬਦਲਾਅ ਸਾਹਮਣੇ ਆ ਸਕਦੇ ਹਨ, ਉਨ੍ਹਾਂ 'ਚ ਬਿਰਧ ਆਸ਼ਰਮਾਂ ਨੂੰ ਅਪਗ੫ੇਡ ਕਰਨਾ ਅਤੇ ਉਨ੍ਹਾਂ ਨੂੰ ਮੈਡੀਕਲ ਸਹੂਲਤਾਂ ਨਾਲ ਲੈੱਸ ਕਰਨ ਵਰਗੀਆਂ ਯੋਜਨਾਵਾਂ ਸ਼ਾਮਿਲ ਹਨ। ਹਰੇਕ ਬਿਰਧ ਆਸ਼ਰਮ 'ਚ ਡਾਕਟਰਾਂ ਦੀ ਤਾਇਨਾਤੀ ਜ਼ਰੂਰੀ ਹੋ ਸਕਦੀ ਹੈ। ਸੂਬਾ ਅਤੇ ਜ਼ਿਲ੍ਹਾ ਪੱਧਰ 'ਤੇ ਇਕ ਵੱਡਾ ਆਦਰਸ਼ ਬਿਰਧ ਆਸ਼ਰਮ ਵੀ ਖੋਲਿ੍ਹਆ ਜਾ ਸਕਦਾ ਹੈ।

ਸਰਕਾਰ ਨੇ ਸੀਨੀਅਰ ਨਾਗਰਿਕਾਂ ਲਈ ਤਿਆਰ ਹੋਣ ਵਾਲੀ ਨਵੀਂ ਨੀਤੀ ਨੂੰ ਲੈ ਕੇ ਸਾਰੇ ਸੂਬਿਆਂ ਤੋਂ ਸਲਾਹ ਮੰਗੀ ਹੈ। ਇਨ੍ਹਾਂ 'ਚ ਸੂਬਿਆਂ ਤੋਂ ਪੁੱਿਛਆ ਗਿਆ ਹੈ ਕਿ ਬਜ਼ੁਰਗਾਂ ਨੂੰ ਚੰਗਾ ਜੀਵਨ ਦੇਣ ਲਈ ਹੋਰ ਕੀ ਕਦਮ ਚੁੱਕੇ ਜਾ ਸਕਦੇ ਹਨ? ਨਾਲ ਹੀ ਸਾਰੇ ਰਾਜਾਂ ਤੋਂ ਬਜ਼ੁਰਗਾਂ ਦੀ ਗਿਣਤੀ ਅਤੇ ਮੌਜੂਦਗੀ ਦਾ ਵੀ ਵੇਰਵਾ ਮੰਗਿਆ ਗਿਆ ਹੈ।

ਸਰਕਾਰ ਦਾ ਮੰਨਣਾ ਹੈ ਕਿ ਜਿਸ ਤਰੀਕੇ ਨਾਲ ਤੇਜ਼ੀ ਨਾਲ ਸਮਾਜਿਕ ਮਾਹੌਲ ਬਦਲ ਰਿਹਾ ਹੈ, ਉਸ 'ਚ ਬਜ਼ੁਰਗਾਂ ਨੂੰ ਬਿਹਤਰ ਜ਼ਿੰਦਗੀ ਦੇਣਾ ਇਕ ਵੱਡੀ ਚੁਣੌਤੀ ਹੈ। ਅਜਿਹੇ 'ਚ ਇਸ ਲਈ ਪਹਿਲਾਂ ਤੋਂ ਤਿਆਰੀ ਕਰਨੀ ਹੋਵੇਗੀ। ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲੇ ਨੇ ਫਿਲਹਾਲ ਪੁਰਾਣੀ ਨੀਤੀ 'ਕੌਮੀ ਬਜ਼ੁਰਗ' ਦਾ ਨਾਂ ਬਦਲ ਕੇ 'ਕੌਮੀ ਸੀਨੀਅਰ ਨਾਗਰਿਕ' ਨੀਤੀ ਕਰ ਦਿੱਤਾ ਹੈ। ਨਵੀਂ ਨੀਤੀ 'ਚ ਜਿਨ੍ਹਾਂ ਵਿਸ਼ਿਆਂ ਦੀ ਪਹਿਲ ਰਹੇਗੀ, ਉਨ੍ਹਾਂ 'ਚ ਸੀਨੀਅਰ ਨਾਗਰਿਕਾਂ ਨਾਲ ਜੁੜੇ ਮੁੱਦਿਆਂ ਨੂੰ ਮੁੱਖਧਾਰਾ 'ਚ ਲਿਆਉਣਾ, ਬਿਰਧ ਅਵਸਥਾ ਅਨੁਕੂਲ ਵਾਤਾਵਰਨ ਬਣਾਉਣਾ, ਵਧਦੀ ਉਮਰ ਦੇ ਨਾਲ ਹੋਣ ਵਾਲੀਆਂ ਪ੫ੇਸ਼ਾਨੀਆਂ ਨੂੰ ਪਛਾਣਨ, ਸਿਹਤ ਦੀ ਦੇਖਭਾਲ, ਸੀਨੀਅਰ ਨਾਗਰਿਕਾਂ ਨੂੰ ਦੁਰਵਿਹਾਰ ਤੇ ਸ਼ੋਸ਼ਣ ਤੋਂ ਬਚਾਉਣਾ, ਆਸਰਾ ਅਤੇ ਵਿੱਤੀ ਆਜ਼ਾਦੀ ਆਦਿ ਸ਼ਾਮਿਲ ਹਨ। ਅਧਿਕਾਰੀਆਂ ਮੁਤਾਬਿਕ, ਇਸ ਨੀਤੀ ਤਹਿਤ ਉਨ੍ਹਾਂ ਦਾ ਸਭ ਤੋਂ ਜ਼ਿਆਦਾ ਫੋਕਸ ਸੀਨੀਅਰ ਨਾਗਰਿਕਾਂ ਦੀ ਸਿਹਤ ਅਤੇ ਆਸਰੇ ਨੂੰ ਲੈ ਕੇ ਹੈ। ਇਸ ਲਈ ਉਹ ਸਾਰੇ ਬਿਰਧ ਆਸ਼ਰਮਾਂ 'ਚ ਡਾਕਟਰਾਂ ਦੀ ਤਾਇਨਾਤੀ ਵਰਗੀ ਨੀਤੀ 'ਤੇ ਵੀ ਕੰਮ ਕਰ ਰਹੇ ਹਨ ਤਾਂਕਿ ਉਨ੍ਹਾਂ ਦੀ ਰੁਟੀਨ ਸਿਹਤ ਜਾਂਚ ਹੁੰਦੀ ਰਹੇ ਅਤੇ ਉਨ੍ਹਾਂ ਨੂੰ ਜ਼ਰੂਰੀ ਦਵਾਈਆਂ ਮਿਲਦੀਆਂ ਰਹਿਣ। ਮੌਜ਼ੂਦਾ ਸਮੇਂ 'ਚ ਦੇਸ਼ ਦੇ ਜ਼ਿਆਦਾਤਰ ਬਿਰਧ ਆਸ਼ਰਮ ਇਸ ਸੁਵਿਧਾ ਤੋਂ ਵਾਂਝੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: govt will cha nge policy for the welfare of old people