ਪ੍ਰੋਡਕਸ਼ਨ ਵਾਰੰਟ 'ਤੇ ਗੈਂਗਸਟਰ ਬਾਬਾ ਨੂੰ ਜਲੰਧਰ ਲਿਆਏਗੀ ਪੁਲਿਸ

Updated on: Tue, 10 Jul 2018 11:30 PM (IST)
  

ਰਾਕੇਸ਼ ਗਾਂਧੀ, ਜਲੰਧਰ : ਸਰਪੰਚ ਸਤਨਾਮ ਸਿੰਘ ਮਰਡਰ ਕੇਸ ਤੇ ਗਾਇਕ ਪਰਮੀਸ਼ ਵਰਮਾ 'ਤੇ ਗੋਲੀ ਚਲਾਉਣ ਵਾਲੇ ਗੈਂਗਸਟਰ ਦਿਲਪ੫ੀਤ ਸਿੰਘ ਉਰਫ ਬਾਬਾ ਜਿਸ ਨੂੰ ਬੀਤੇ ਕੱਲ੍ਹ ਚੰਡੀਗੜ੍ਹ ਪੁਲਿਸ ਨੇ ਜਲੰਧਰ ਦਿਹਾਤੀ ਪੁਲਿਸ ਦੀ ਮਦਦ ਨਾਲ ਗਿ੫ਫ਼ਤਾਰ ਕੀਤਾ ਸੀ, ਨੂੰ ਛੇਤੀ ਹੀ ਜਲੰਧਰ ਦਿਹਾਤੀ ਪੁਲਿਸ ਅਦਾਲਤ ਵਿਚੋਂ ਪ੫ੋਡਕਸ਼ਨ ਵਾਰੰਟ 'ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ। ਬਾਬਾ ਖ਼ਿਲਾਫ਼ ਦਿਹਾਤ ਪੁਲਿਸ ਦੇ ਥਾਣਾ ਮਹਿਤਪੁਰ ਤੇ ਸ਼ਾਹਕੋਟ ਵਿਚ ਹੱਤਿਆ ਦੀ ਕੋਸ਼ਿਸ਼ ਅਤੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲੇ ਦਰਜ ਹਨ, ਜਿਸ ਲਈ ਐੱਸਐੱਸਪੀ ਗੁਰਪ੫ੀਤ ਸਿੰਘ ਭੁੱਲਰ ਗੈਂਗਸਟਰ ਨੂੰ ਛੇਤੀ ਹੀ ਪ੫ੋਡਕਸ਼ਨ ਵਾਰੰਟ 'ਤੇ ਲਿਆਉਣ ਦੀ ਤਿਆਰੀ ਕਰ ਰਹੇ ਹਨ।¢ ਮਿਲੀ ਜਾਣਕਾਰੀ ਅਨੁਸਾਰ ਥਾਣਾ ਮਹਿਤਪੁਰ ਵਿਚ 17 ਮਈ 2016 ਨੂੰ ਰਣਜੀਤ ਸਿੰਘ ਉਰਫ ਜੀਤਾ ਤੇ ਹਰਜੀਤ ਸਿੰਘ ਉਰਫ ਸੋਨੂੰ ਜੋ ਕਿ ਸਕੇ ਭਰਾ ਹਨ, ਉੱਪਰ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੋਇਆ ਸੀ, ਉਨ੍ਹਾਂ ਆਪਣੇ ਕੁਝ ਸਾਥੀਆਂ ਨਾਲ ਪੰਚਾਇਤ ਮੈਂਬਰ ਧੰਨਾ ਸਿੰਘ 'ਤੇ ਗੋਲੀਆਂ ਚਲਾਈਆਂ ਸਨ, ਦੋਵਾਂ ਨੂੰ ਗਿ੫ਫਤਾਰ ਕਰ ਕੇ ਉਨ੍ਹਾਂ ਤੋਂ ਜਦੋਂ ਪੁੱਛ-ਪੜਤਾਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਸਾਥੀ ਸਵਿੰਦਰ ਸਿੰਘ ਤੇ ਲਵਪ੫ੀਤ ਸਨ ਤੇ ਉਨ੍ਹਾਂ ਦੇ ਹੀ ਅੱਗੋਂ ਕੁਝ ਸਾਥੀ ਵੀ ਨਾਲ ਸਨ, ਜਦੋਂ ਚਾਰਾਂ ਨੂੰ ਗਿ੫ਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਪੁੱਛ-ਪੜਤਾਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਉਨ੍ਹਾਂ ਦੇ ਅਣਪਛਾਤੇ ਸਾਥੀਆਂ ਵਿਚ ਗੈਂਗਸਟਰ ਦਿਲਪ੫ੀਤ ਸਿੰਘ ਉਰਫ ਬਾਬਾ ਵੀ ਸੀ, ਪੁਲਿਸ ਨੇ ਸਾਰਿਆਂ 'ਤੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ ਪਰ ਬਾਬਾ ਪੁਲਿਸ ਦੇ ਹੱਥੇ ਨਹੀਂ ਚੜਿ੍ਹਆ ਸੀ। ਇਸ ਤੋਂ ਇਲਾਵਾ ਥਾਣਾ ਸ਼ਾਹਕੋਟ ਵਿਚ ਜਗਜੀਤ ਸਿੰਘ ਦੇ ਬਿਆਨਾਂ 'ਤੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੋਇਆ ਸੀ, ਜਿਸ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਸੀ, ਉਸ ਦੇ ਪਿਤਾ ਸੋਢੀ ਸਿੰਘ 'ਤੇ ਵੀ ਬਾਬਾ ਤੇ ਉਸ ਦੇ ਸਾਥੀਆਂ ਨੇ ਗੋਲੀਆਂ ਚਲਾਈਆਂ ਸਨ। ਜਗਜੀਤ ਸਿੰਘ ਦੇ ਬਿਆਨਾਂ 'ਤੇ ਥਾਣਾ ਸ਼ਾਹਕੋਟ ਵਿਚ ਵੀ ਇਨ੍ਹਾਂ 'ਤੇ ਮਾਮਲੇ ਦਰਜ ਹੋਏ ਸਨ,¢ ਜਿਸ ਵਿਚ ਵੀ ਬਾਬਾ ਪੁਲਿਸ ਦੇ ਹੱਥੇ ਨਹੀਂ ਚੜਿ੍ਹਆ। ਹੁਣ ਪੁਲਿਸ ਬਾਬਾ ਨੂੰ ਇਨ੍ਹਾਂ ਦੋਵਾਂ ਕੇਸਾਂ ਵਿਚ ਪ੫ੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛ-ਪੜਤਾਲ ਕਰੇਗੀ।

ਬਾਬਾ ਦੀ ਸਹੇਲੀ ਤੇ ਭੈਣ ਪੁਲਿਸ ਰਿਮਾਂਡ 'ਤੇ

ਚੰਡੀਗੜ੍ਹ ਪੁਲਿਸ ਵੱਲੋਂ ਗਿ੍ਰਫ਼ਤਾਰ ਕੀਤੀ ਗਈ ਬਾਬਾ ਦੀ ਸਹੇਲੀ ਤੇ ਭੈਣ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ। ਪੁਲਿਸ ਵੱਲੋਂ ਅਦਾਲਤ ਵਿਚੋਂ ਉਨ੍ਹਾਂ ਦਾ ਪੁਲਿਸ ਰਿਮਾਂਡ ਮੰਗਿਆ ਗਿਆ। ਦੋਵਾਂ ਧਿਰਾਂਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਦੋਵਾਂ ਨੂੰ ਤਿੰਨ ਦਿਨ ਲਈ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ।¢

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Gangster baba production warrent