ਮਨੀਸ਼ ਸਚਦੇਵਾ, ਸਮਰਾਲਾ

ਪਿੰਡ ਖੱਟਰਾਂ ਦੇ ਵਸਨੀਕ ਤੇ ਇੰਡੀਅਨ ਨੇਵੀ 'ਚੋਂ ਬਤੌਰ ਇੰਸਪੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਜਗਜੀਤ ਸਿੰਘ ਨਾਲ ਉਸ ਦੇ ਲੜਕੇ ਤੇ ਨੂੰਹ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 5 ਲੱਖ 80 ਹਜ਼ਾਰ ਰੁਪਏ ਦੀ ਧੋਖਾਧੜੀ ਕੀਤੀ ਹੈ। ਪੁਲਿਸ ਨੇ ਸਾਬਕਾ ਇੰਸਪੈਕਟਰ ਦੇ ਬਿਆਨਾਂ 'ਤੇ ਟ੫ੈਵਲ ਏਜੰਟ ਦੀਪਕ ਕੁਮਾਰ ਜਰੀਅਸ ਵਾਸੀ ਮੋਹਕਮਪੁਰਾ ਜ਼ਿਲ੍ਹਾ ਅੰਮਿ੫ਤਸਰ, ਪਵਨਦੀਪ ਕੌਰ ਵਾਸੀ ਭਗਵਾਨਪੁਰਾ ਜ਼ਿਲ੍ਹਾ ਅੰਮਿ੫ਤਸਰ ਤੇ ਯੁਵਰਾਜ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ 'ਚ ਸਾਬਕਾ ਇੰਸਪੈਕਟਰ ਨੇ ਦੱਸਿਆ ਕਿ ਕੁਝ ਸਾਲ ਪਹਿਲਾ ਉਸ ਦੀ ਜਾਣ ਪਹਿਚਾਣ ਰਿਸ਼ਤੇਦਾਰ ਅਵਤਾਰ ਸਿੰਘ ਜ਼ਰੀਏ ਦੀਪਕ ਕੁਮਾਰ ਜਰੀਅਸ ਨਾਲ ਹੋਈ ਤੇ ਕਹਿਣ ਲੱਗਾ ਕਿ ਉਹ ਮੁੰਬਈ 'ਚ ਸਿੰਗਰ ਪਾਰਟੀ ਨਾਲ ਕੰਮ ਕਰਦਾ ਹੋਣ ਕਾਰਨ ਵਿਦੇਸ਼ਾਂ 'ਚ ਘੁੰਮਦਾ ਰਹਿੰਦਾ ਹੈ ਤੇ ਅੰਮਿ੫ਤਸਰ ਵਿਖੇ ਗੋਲਡਨ ਐਵੀਨਿਊ ਨੇੜੇ ਦਫ਼ਤਰ ਖੋਲ ਕੇ ਕੈਨੇਡਾ/ਆਸਟਰੇਲੀਆ ਭੇਜਣ ਦਾ ਕੰਮ ਕਰਦਾ ਹੈ। ਇੰਸਪੈਕਟਰ ਨੇ ਦੱਸਿਆ ਕਿ ਦੀਪਕ ਕੁਮਾਰ ਕਹਿਣ ਲਗਿਆ ਕਿ ਉਹ ਉਨ੍ਹਾਂ ਦੇ ਲੜਕੇ ਤੇ ਨੂੰਹ ਨੂੰ ਕੈਨੇਡਾ ਸੈਟਲ ਕਰ ਦਵੇਗਾ। ਜਗਜੀਤ ਸਿੰਘ ਨੇ ਦਸਿਆ ਕਿ ਏਜੰਟ ਤੇ ਉਸ ਦੀ ਸਾਥਣ ਉਸ ਨੂੰ ਬੱਚਿਆਂ ਦੇ ਕਾਗਜ਼ਾਤ ਭੇਜਣ ਬਾਰੇ ਵਾਰ-ਵਾਰ ਕਹਿਣ ਲੱਗੇ ਤੇ ਜੁਲਾਈ 2015 'ਚ ਦੋ ਲੱਖ ਰੁਪਏ ਤੇ ਪਾਸਪੋਰਟ ਤੇ ਹੋਰ ਕਾਗਜ਼ਾਤ ਲੈ ਕੇ ਇਕ ਅਸ਼ਟਾਮ ਪੇਪਰ 'ਤੇ 6 ਮਹੀਨੇ 'ਚ ਲੜਕੇ ਤੇ ਨੂੰਹ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦਿੱਤਾ। ਪੀੜ੍ਹਤ ਨੇ ਦੱਸਿਆ ਕਿ ਜਦੋਂ ਨਿਯਤ ਸਮੇਂ 'ਤੇ ਕੰਮ ਨਾ ਬਣਿਆ ਤਾਂ ਉਸ ਨੇ ਪੈਸੇ ਤੇ ਕਾਗਜ਼ਾਤ ਦੀ ਮੰਗ ਕੀਤੀ ਤਾਂ ਉਕਤ ਵਿਅਕਤੀ ਕਹਿਣ ਲੱਗਾ ਕਿ ਤੁਹਾਡੇ ਵੀਜ਼ੇ ਆਉਣ ਵਾਲੇ ਹਨ, ਕਹਿ ਕੇ ਮੁਬੰਈ ਦੇ ਏਜੰਟ ਦੇ ਖਾਤੇ 'ਚ ਦੋ ਲੱਖ ਹੋਰ ਟਰਾਂਸਫਰ ਕਰਵਾ ਲਏ। ਅਖੀਰ ਨਵੰਬਰ 2016 'ਚ ਧੋਖਬਾਜ਼ ਕਹਿਣ ਲੱਗੇ ਕਿ ਤੁਹਾਡੇ ਲੜਕੇ ਤੇ ਨੂੰਹ ਦੀ ਜਲਦੀ ਹੀ ਫਲਾਇਟ ਹੈ, ਜੇਕਰ ਪੈਸੇ ਨਾ ਦਿੱਤੇ ਤਾਂ ਤੁਹਾਡੇ ਦਿੱਤੇ ਪੈਸੇ ਵੀ ਜ਼ਬਤ ਹੋ ਜਾਣਗੇ, ਇਹ ਕਹਿ ਕੇ ਜੰਡਿਆਲਾ ਬਰਾਂਚ 'ਚ ਦੋ ਲੱਖ ਰੁਪਏ ਤੋਂ ਵੱਧ ਹੋਰ ਰਕਮ ਜਮਾ ਕਰਵਾ ਕੇ 50-50 ਹਜ਼ਾਰ ਦੇ ਚਾਰ ਚੈੱਕ ਦੇ ਦਿੱਤੇ। ਜਦੋਂ ਧੋਖੇਬਾਜ਼ ਨੇ ਬੱਚਿਆਂ ਨੂੰ ਵਿਦੇਸ਼ ਨਾ ਭੇਜਿਆ ਤਾਂ ਪੀੜ੍ਹਤ ਵੱਲੋਂ ਇਕ ਲਿਖ਼ਤੀ ਦਰਖਾਸਤ ਦਿੱਤੀ ਤਾਂ ਉਥੇ ਮੰਨਿਆ ਕਿ ਤੁਹਾਡੇ ਥੋੜੇ ਸਮੇਂ 'ਚ ਪੈਸੇ ਖਾਤੇ 'ਚ ਪਾ ਦਿਆਂਗੇ, ਪਰ ਫਿਰ ਵੀ ਪੈਸੇ ਨਾ ਪੁਆਏ, ਸਗੋਂ ਹੁਣ ਪੈਸੇ ਮੰਗਣ 'ਤੇ ਧਮਕੀਆਂ ਦੇਣ ਲੱਗੇ। ਪੀੜ੍ਹਤ ਨੇ ਦੱਸਿਆ ਕਿ ਇਹ ਪੈਸੇ ਉਸ ਵੱਲੋਂ ਕਰਜ਼ਾ ਚੁੱਕ ਕੇ ਲਏ ਸਨ ਤੇ ਇਸ ਧੋਖਾਧੜੀ 'ਚ ਦੀਪਕ ਕੁਮਾਰ ਦੇ ਪਰਿਵਾਰ ਨੇ ਵੀ ਸਾਥ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੋਹਣ ਸਿੰਘ ਨੇ ਦਸਿਆ ਕਿ ਕੇਸ 'ਚ ਨਾਮਜ਼ਦ ਵਿਅਕਤੀਆਂ ਦੀ ਗਿ੫ਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।