ਈਟੀਟੀ ਡਾਇਟ ਅਧਿਆਪਕਾਂ ਦੀ ਬਦਲੀ ਰੱਦ ਕਰਵਾਉਣ ਦੀ ਮੰਗ

Updated on: Fri, 10 Aug 2018 06:34 PM (IST)
  
ett teachers

ਈਟੀਟੀ ਡਾਇਟ ਅਧਿਆਪਕਾਂ ਦੀ ਬਦਲੀ ਰੱਦ ਕਰਵਾਉਣ ਦੀ ਮੰਗ

ਗੁਰਮਿੰਦਰ ਖੇੜੀ, ਰੂਪਨਗਰ

ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂਆਂ ਵੱਲੋਂ ਈਟੀਟੀ ਡਾਇਟ ਵਿਖੇ ਵਿਦਿਆਰਥੀਆਂ ਨਾਲ ਅਧਿਆਪਕਾਂ ਦੀ ਬਦਲੀ ਰੱਦ ਕਰਵਾਉਣ ਸੰਬਧੀ ਚਰਚਾ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੫ਧਾਨ ਜਗਮਨਦੀਪ ਸਿੰਘ ਪੜ੍ਹੀ ਨੇ ਦੱਸਿਆ ਕਿ ਈਟੀਟੀ ਅਧਿਆਪਕਾਂ ਦੀ ਪੂਰੇ ਸੂਬੇ ਵਿਚ ਬਦਲੀ ਕੀਤੀ ਜਾ ਰਹੀ ਹੈ। ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਵਿਚ ਭੇਜਿਆ ਜਾ ਰਿਹਾ ਹੈ, ਇਸ ਕਰਕੇ ਵਿਦਿਆਰਥੀਆਂ ਵਿਚ ਸਰਕਾਰ ਵਿਰੋਧੀ ਬਹੁਤ ਰੋਸ ਹੈ ਕਿਉਂਕਿ ਸਕੂਲਾਂ ਵਿੱਚ ਸਾਇੰਸ ਤੇ ਹਿਸਾਬ ਦੇ ਅਧਿਆਪਕਾਂ ਦੀਆਂ ਪੋਸਟਾਂ ਖ਼ਾਲੀ ਪਈਆਂ ਹਨ। ਜਦਕਿ ਸਰਕਾਰੀ ਸਿੱਖਿਆ ਸੰਸਥਾਵਾਂ ਵਿਚ ਪਹਿਲਾ ਹੀ ਬਹੁਤ ਸਾਰੀ ਪੋਸਟਾਂ ਖ਼ਾਲੀ ਪਈਆਂ ਹਨ।

ਸਟਾਫ ਦੀ ਕਮੀ ਕਾਰਨ ਅਧਿਆਪਕਾਂ ਤੇ ਪਿ੫ੰਸੀਪਲ ਕਲਰਕਾਂ ਦਾ ਕੰਮ ਵੀ ਆਪ ਕਰ ਰਹੇ ਹਨ ਅਤੇ ਵਿਦਿਆਰਥੀਆਂ ਤੋਂ ਵੀ ਕਰਵਾ ਰਹੇ ਹਨ। ਇਸ ਸਭ ਦੇ ਬਾਵਜੂਦ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਣਾ ਲਾਜ਼ਮੀ ਹੈ। ਆਗੂਆਂ ਨੇ ਇਹ ਵੀ ਦੱਸਿਆ ਕੀ ਈਟੀਟੀ ਦੇ ਵਿਦਿਆਰਥੀਆਂ ਦੇ ਇਕ ਮਹੀਨੇ ਬਾਅਦ ਪੇਪਰ ਹਨ ਅਤੇ ਜੇ ਸਟਾਫ ਬਦਲਦਾ ਹੈ ਤਾਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ। ਵਿੱਦਿਆ ਦਾ ਨਿੱਜੀਕਰਨ ਜ਼ੋਰਾਂ 'ਤੇ ਪੂਰੇ ਸੂਬੇ ਵਿਚ 17 ਡਾਇਟਾਂ ਹਨ, ਜਿਸ ਵਿਚ 1700 ਵਿਦਿਆਰਥੀ ਸਿੱਖਿਆ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰੇਕ ਡਾਇਟ ਵਿਚ 16-17 ਲੈਕਚਰਾਰ ਹੋਣਾ ਲਾਜ਼ਮੀ ਹੈ, ਪਰ ਕਈ ਡਾਇਟਾਂ ਵਿਚ ਤਾਂ 4-5 ਲੈਕਚਰਾਰ ਹੀ ਹਨ ਅਤੇ ਇਕ ਲੈਕਚਰਾਰ 2-2 ਵਿਸ਼ੇ ਸੰਭਾਲ ਰਿਹਾ ਹੈ। ਇਸ ਨਾਲ ਸਿੱਖਿਆ ਪ੫ਣਾਲੀ ਦੀ ਹਾਲਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਵਿਦਿਆਰਥੀਆਂ ਵੱਲੋਂ ਜ਼ੋਰਦਾਰ ਮੰਗ ਕੀਤੀ ਜਾਦੀ ਹੈ, ਕਿ ਅਧਿਆਪਕਾਂ ਦੀ ਬਦਲੀ ਫੋਰਨ ਰੱਦ ਕੀਤੀ ਜਾਵੇ ਅਤੇ ਪੱਕੇ ਸਟਾਫ ਦੀ ਭਰਤੀ ਕੀਤੀ ਜਾਵੇ, ਸਿੱਖਿਆ ਪ੫ਣਾਲੀ ਨੂੰ ਹੋਰ ਬਿਹਤਰ ਕੀਤਾ ਜਾਵੇ, ਜੇ ਸਰਕਾਰ ਵੱਲੋਂ ਇਹ ਮੰਗ ਨਾ ਮੰਨੀ ਗਈ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਸਤਨਾਮ ਸਿੰਘ, ਪ੫ਭ, ਮਹਿਰਾਜ, ਅਮਨਪ੫ੀਤ ਸਿੰਘ ਘੋੜਾ, ਮਨਜੋਤ ਸਿੰਘ ਲਾਂਡਲ, ਵਿੱਕੀ ਧਮਾਣਾ ਅਤੇ ਰੋਹਿਤ ਜੰਮੂ ਹਾਜਿਰ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ett teachers