ਪ੫ਦੀਪ ਭਨੋਟ, ਸ਼ਹੀਦ ਭਗਤ ਸਿੰਘ ਨਗਰ

ਪਿੰਡ ਹਿਆਲਾ ਵਿਖੇ ਸ਼੫ੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੫ੀਸ਼ਦ ਬੈਰਸੀਆਂ ਜ਼ੋਨ ਤੋਂ ਉਮੀਦਵਾਰ ਬੀਬੀ ਸੁਨੀਤਾ ਦੇਵੀ ਅਤੇ ਬਲਾਕ ਸੰਮਤੀ ਧਰਮਕੋਟ ਜ਼ੋਨ ਤੋਂ ਉਮੀਦਵਾਰ ਬੀਬੀ ਬਲਜੀਤ ਕੌਰ ਦੇ ਹੱਕ ਵਿਚ ਲੋਕ ਸਭਾ ਮੈਂਬਰ ਪ੫ੇਮ ਸਿੰਘ ਚੰਦੂਮਾਜਰਾ ਵੱਲੋਂ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪ੫ਧਾਨ ਮੰਤਰੀ ਆਸ਼ਾ ਯੋਜਨਾ ਲਿਆ ਕੇ ਕਿਸਾਨਾਂ ਦੀ ਫ਼ਸਲ ਘੱਟੋ-ਘੱਟ ਸਮਰਥਨ ਮੁੱਲ 'ਤੇ ਖ਼ਰੀਦਣ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਯੋਜਨਾ ਨਾਲ ਕਿਸਾਨਾਂ ਦੀਆਂ ਫ਼ਸਲਾਂ ਦੇ ਭਾਅ ਨਿਸ਼ਚਿਤ ਹੋ ਜਾਣਗੇ।

ਉਨ੍ਹਾਂ ਕਿਹਾ ਕਿ ਕਿਸਾਨ ਦਾ ਬਿਜਾਈ ਤੋਂ ਲੈ ਕੇ ਫ਼ਸਲ ਪੱਕਣ ਤਕ ਜਿਨਾਂ ਵੀ ਖ਼ਰਚਾ ਹੁੰਦਾ ਹੈ। ਉਸ ਖ਼ਰਚੇ ਤੋਂ ਡੇਢ ਗੁਣਾ ਰਕਮ ਹੁਣ ਸਰਕਾਰ ਕਿਸਾਨਾਂ ਨੂੰ ਦੇਵੇਗੀ। ਇਸ ਮੌਕੇ ਜਰਨੈਲ ਸਿੰਘ ਵਾਹਿਦ ਹਲਕਾ ਇੰਚਾਰਜ ਨੇ ਸੰਬੋਧਨ ਕਰਦੇ ਕਿਹਾ ਕਿ ਇਹ ਲੋਕ ਭਲਾਈ ਸਕੀਮਾਂ ਸਿਰਫ਼ ਅਕਾਲੀ ਭਾਜਪਾ ਸਰਕਾਰ ਦੀ ਹੀ ਦੇਣ ਹਨ। ਕਾਂਗਰਸ ਸਰਕਾਰ ਨੇ ਤਾਂ ਲੋਕਾਂ ਨੂੰ ਅਕਾਲੀ ਸਰਕਾਰ ਸਮੇਂ ਮਿਲਦੀਆਂ ਸਹੂਲਤਾਂ ਵੀ ਬੰਦ ਕਰ ਦਿੱਤੀਆਂ। ਸਾਡੇ ਕੋਲ ਹੁਣ ਇਹ ਮੌਕਾ ਹੈ ਕਿ ਅਸੀਂ ਅਕਾਲੀ ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾਈਏ।

ਇਹ ਚੋਣਾਂ ਜਿੱਤਣ ਦੇ ਨਾਲ ਆਉਣ ਵਾਲੀਆਂ ਸਰਪੰਚੀ ਦੀਆਂ ਵੋਟਾਂ ਵਿਚ ਅਸੀਂ ਹੋਰ ਮਜ਼ਬੂਤ ਹੋਵਾਂਗੇ। ਇਸ ਮੌਕੇ ਕੁਲਵਿੰਦਰ ਪਾਲ ਸਿੰਗਲਾ, ਪਰਮ ਸਿੰਘ ਖਾਲਸਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਨਛੱਤਰ ਸਿੰਘ ਹੰਸਰੋਂ, ਕਸ਼ਮੀਰ ਸਿੰਘ ਸੋਢੀ ਹੁਸੈਨ ਚੱਕ, ਹਰਵਿੰਦਰ ਸਿੰਘ ਸਰਪੰਚ, ਜਥੇਦਾਰ ਬਚਿੱਤਰ ਸਿੰਘ, ਮੇਵਾ ਸਿੰਘ ਧਰਮਕੋਟ, ਸ਼ਮਸ਼ੇਰ ਸਿੰਘ ਧਰਮਕੋਟ, ਹਰਭਜਨ ਸਿੰਘ ਭੰਗਲ ਆਦਿ ਵੀ ਹਾਜ਼ਰ ਸਨ।