ਪੁਲਿਸ ਪ੍ਰਸ਼ਾਸਨ ਪਿੰਡ ਦੇ ਲੋਕਾਂ 'ਤੇ ਕਰ ਰਿਹਾ ਝੂਠੇ ਪਰਚੇ ਡਾ. ਥਿੰਦ

Updated on: Tue, 12 Sep 2017 07:53 PM (IST)
  
ÇÃàÆê ÆEIH)

ਪੁਲਿਸ ਪ੍ਰਸ਼ਾਸਨ ਪਿੰਡ ਦੇ ਲੋਕਾਂ 'ਤੇ ਕਰ ਰਿਹਾ ਝੂਠੇ ਪਰਚੇ ਡਾ. ਥਿੰਦ

ਮਨੋਜ ਚੋਪੜਾ, ਮਹਿਤਪੁਰ

ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਤੋਂ ਚੋਣ ਲੜ ਚੱੁਕੇ ਡਾ ਅਮਰਜੀਤ ਸਿੰਘ ਥਿੰਦ ਨੇ ਪੁਲਿਸ ਪ੍ਰਸ਼ਾਸਨ ਤੇ ਦੋਸ਼ ਲਗਾਇਆ ਕੇ ਨੇੜਲੇ ਪਿੰਡ ਖੁਰਲਾਪੁਰ ਚ ਇੱਕ ਰੇਤਾ ਦਾ ਖੱਡ ਮਨਜੂਰ ਸੂਦਾ ਹੈ ਪਰਤੰੂ ਰੇਤ ਮਾਫੀਆ ਪ੍ਰਸਾਸਨ ਤੇ ਸਰਕਾਰ ਨਾਲ ਮਿੱਲ ਕੇ ਕਈ ਨਜਾਇਜ ਰੇਤਾ ਦੇ ਖੱਡ ਦਿਨ ਰਾਤ ਚੱਲਾ ਰਹਿਾ ਹੈ ਪ੍ਰਸਾਸਨ ਇਸ ਨੰੂ ਰੋਕਣ ਦੀ ਵਜਾਏ ਇੰਨਾ ਦੀ ਪੂਰੀ ਮਦਦ ਕਰ ਰਹਿਾ ਹੈ । ਉਨਾ ਨੇ ਕਿਹਾ ਕੇ ਉਹ ਕਈ ਵਾਰ ਇਸ ਬਾਬਤ ਪੁਲਿਸ ਪ੍ਰਸਾਸਨ ਤੇ ਮਾਇਨੰਗ ਵਿਭਾਗ ਨਾਲ ਸਪੰਰਕ ਕਰਕੇ ਸਕਾਇਤ ਕੀਤੀ ਪਰਤੰੂ ਅਜੇ ਤੱਕ ਕੋਈ ਕਾਰਵਾਈ ਨਹੀ ਹੋਈ । ਉਨਾ ਦੱਸਿਆ ਕੇ ਅਪਣੀਆ ਮੰਗਾ ਨੰੂ ਲੈ ਕੇ ਪਿੰਡ ਵਾਸੀਆ ਨੇ ਧਰਨਾ ਵੀ ਦਿੱਤਾ ਪਰਤੰੂ ਪੁਲਿਸ ਨੇ ਧਰਨੇ ਤੇ ਬੈਠੇ ਬੇਕਸੂਰ ਲੋਕਾ ਤੇ ਲਾਠੀ ਚਾਰਚ ਕੀਤਾ ਤੇ 11 ਵਿਆਕਤੀਆ ਜਿੰਨਾ ਚ ਤਿੰਨ ਅੌਰਤਾ ਤੇ ਸੱਤ ਆਦਮੀਆ ਤੇ ਝੂਠਾ ਪਰਚਾ ਦਰਜ ਕਰਕੇ 452ਲਗਾ ਦਿੱਤੀ ਜੋ ਅੱਜ ਵੀ ਸਰਕਾਰੀ ਹਸਪਤਾਲ ਚ ਇਲਾਜ ਕਰਵਾ ਰਹੇ ਹਨ । ਜਿੰਨਾ ਦਾ ਹਾਲ ਚਾਲ ਪੁਛਣ ਲਈ ਉਹ ਸਰਕਾਰੀ ਹਸਪਤਾਲ ਗਏ । ਜਦੋ ਇਸ ਬਾਬਤ ਮਾਇੰਨਗ ਵਿਭਾਗ ਦੇ ਬੀ ਐਲ ਈ ਉ ਪਵਨ ਕੁਮਾਰ ਨਾਲ ਸਪੰਰਕ ਕੀਤਾ ਤਾ ਉਨਾ ਕਿਹਾ ਕੇ ਉਨਾ ਵਲੋ ਮੋਕਾ ਵੇਖ ਕੇ ਪੁਲਿਸ ਪ੍ਰਸਾਸਨ ਤੇ ਅਪਣੇ ਵਿਭਾਗ ਲਿਖ ਕੇ ਦੇ ਦਿੱਤਾ ਗਿਆ ਹੈ । ਜਦੋ ਇਸ ਬਾਰੇ ਇੰਸਪੈਕਟਰ ਸਨਬੀਰ ਸਿੰਘ ਨਾਲ ਸਪੰਰਕ ਕੀਤਾ ਤਾ ਉਨਾ ਦੱਸਿਆ ਕੇ ਇਨਾ ਨੇ ਰਾਤ ਕਿਸੇ ਦੇ ਘਰ ਜਾ ਕੇ ਹਮਲਾ ਕੀਤਾ ਤੇ ਪੁਲਿਸ ਨੇ ਮੋਕੇ ਤੇ ਪਹੁੰਚ ਕੇ ਪੂਰੀ ਤਫਤੀਸ ਕਰਕੇ ਹੀ ਬਣਦੀ ਕਾਰਵਾਈ ਕੀਤੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÇÃàÆê ÆEIH)