ਬੱਚਿਆਂ ਦੀ ਪ੫ਤਿਭਾ ਨੂੰ ਹੋਰ ਨਿਖਾਰਨਾ ਸਾਡਾ ਮਕਸਦ : ਕਿਆਦ ਸਿੰਘ

Updated on: Tue, 12 Sep 2017 09:31 PM (IST)
  
ÇÃàÆê ÆEEA)

ਬੱਚਿਆਂ ਦੀ ਪ੫ਤਿਭਾ ਨੂੰ ਹੋਰ ਨਿਖਾਰਨਾ ਸਾਡਾ ਮਕਸਦ : ਕਿਆਦ ਸਿੰਘ

ਅਨਮੋਲ ਸਿੰਘ ਚਾਹਲ, ਨੂਰਮਹਿਲ

ਮੀਰ ਸੰਗੀਤ ਅਕੈਡਮੀ ਨੂਰਮਹਿਲ ਵਲੋਂ ਅਕੈਡਮੀ ਦੇ ਸੰਚਾਲਕ ਗਾਇਕ ਤੇ ਸੰਗੀਤ ਅਧਿਆਪਕ ਕਿਆਦ ਸਿੰਘ ਦੀ ਨਿਰਗਾਨੀ ਹੇਠ ਅਕੈਡਮੀ ਦੇ ਸਿੱਖਿਆਰਥੀ ਬੱਚਿਆਂ ਦੇ 'ਸੁਰਤਾਲ' ਬੈਨਰ ਹੇਠ ਲੋਕ ਗੀਤ ਮੁਕਾਬਲੇ ਕਰਵਾਏ ਗਏ। ਇਸ ਸਮਾਗਮ ਨੂੰ ਕਰਵਾਉਣ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਲਾਇਨਜ਼ ਕਲੱਬ ਨੂਰਮਹਿਲ ਦੇ ਪ੫ਧਾਨ ਉੱਘੇ ਨੌਜਵਾਨ ਸਮਾਜ ਸੇਵਕ ਮੁਕੇਸ਼ ਭਾਰਦਵਾਜ ਅਤੇ ਹਰਦੀਪ ਲਾਖਾ ਯੂਕੇ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਵਜੋਂ ਸਕੈਨ ਪ੫ਧਾਨ ਰਣਜੀਤ ਸਿੰਘ ਹੁੰਦਲ,ਖੇਤੀਬਾੜੀ ਅਫਸਰ ਡਾ. ਭੀਮ ਅਵਤਾਰ, ਪਿ੫ੰਸੀਪਲ ਡੀਏਵੀ ਬਿਲਗਾ ਰਵੀ ਸ਼ਰਮਾ ਤੇ ਬਲਾਕ ਸੰਮਤੀ ਨੂਰਮਹਿਲ ਦੇ ਚੇਅਰਮੈਨ ਜਗਦੀਸ਼ ਸ਼ੇਰਪੁਰੀ ਨੇ ਸ਼ਿਰਕਤ ਕੀਤੀ । ਲੋਕ ਗੀਤ ਮੁਕਾਬਲਿਆਂ ਵਿਚ ਜੱਜਾਂ ਦੀ ਭੂਮਿਕਾ ਸੁਰਿੰਦਰ ਸਮਰਾ ਅਤੇ ਰਾਜੇਸ਼ ਨਾਗਰਾ ਨੇ ਨਿਭਾਈ । ਸਮਾਗਮ ਦੀ ਸ਼ੁਰੂਆਤ ਕਮਲਜੀਤ ਕੌਰ ਵਲੋਂ ਸ਼ਬਦ ਗਾ ਕੇ ਕੀਤੀ ਗਈ । ਛੋਟੀ ਬੱਚੀ ਤਨਿਆ ਸ਼ਰਮਾ ਨੇ ਐਜੂਕੇਸ਼ਨ ਦੇ ਵਿਸ਼ੇ ਤੇ ਇੰਗਲਿਸ਼ ਕਵਿਤਾ ਸੁਣਾਈ । ਇਹਨਾਂ ਮੁਕਾਬਲਿਆਂ ਵਿਚ ਲੜਕਿਆਂ ਵਿਚੋਂ ਦੀਪ ਦੀਪਕ ਨੇ ਪਹਿਲਾ ਸਥਾਨ , ਸ਼ੰਮੀ ਅਲੀ ਤੇ ਸਿਮਰਨ ਕੋਟ ਬਾਦਲ ਖਾਂ ,ਤੀਸਰਾ ਸਥਾਨ ਡੱਲੇਵਾਲੀਏ ਨੇ ਹਾਸਲ ਕੀਤਾ। ਲੜਕੀਆਂ ਵਿਚੋਂ ਪ੫ੀਤਪਾਲ ਨੇ ਪਹਿਲਾ ਸਥਾਨ , ਮੀਰਾ ਨੇ ਦੂਸਰਾ ਸਥਾਨ ਤੇ ਤੀਰਥ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਅਕਸ ਕਿਆਦ ਨੂੰ ਹੌਸਲਾ ਅਫਜਾਈ ਪੁਰਸਕਾਰ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਨੇ ਕਿਆਦ ਸਿੰਘ ਨੇ ਦੱਸਿਆ ਕਿ ਅਕੈਡਮੀ ਦੇ ਬੱਚਿਆਂ ਦੀ ਹਰ ਮਹੀਨੇ ਵੀ ਆਪਸ ਵਿਚ ਮੁਕਾਬਲੇ ਕਰਵਾਏ ਜਾਂਦੇ ਹਨ । ਇਸ ਤੋਂ ਇਲਾਵਾ ਬੱਚਿਆਂ ਦੀ ਪ੫ਤਿਭਾ ਵਿਚ ਹੋਰ ਨਿਖਾਰ ਲਿਆਉਣ ਲਈ ਇਹ ਸਲਾਨਾ 'ਲੋਕ ਗੀਤ' ਮੁਕਾਬਲੇ ਕਰਵਾਏ ਗਏ ਹਨ ਜਿਹਨਾਂ ਵਿਚ ਬੱਚਿਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ । ਇਸ ਮੌਕੇ ਪੁੱਜੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਨੇ ਕਿਆਦ ਸਿੰਘ ਤੇ ਅਕੈਡਮੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ । ਇਸ ਜੇਤੂ ਬੱਚਿਆਂ

ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਮਾਤਾ ਸਰਿਤਾ ,ਮੈਡਮ ਨਿਰਮਲਜੀਤ ਕੌਰ,ਪਤਰਸ ਚੀਮਾ, ਸੰਨੀ , ਰਾਣਾ ਐਰੀ ਡੀਜੇ ,ਪੱਤਰਕਾਰ ਸੰਜੀਵ ਅਨਮੋਲ, ਤੇਜੀ ਫਗਵਾੜਾ , ਸੰਨੀ , ਸੰਗੀਤ ਸੀਤਲ ਮੰਗਾ ਸੀਤਲ,ਬਲਜੀਤ ਅੌਜਲਾ,ਜੀਵਨ ਕਿਆਦ ਤੋਂ ਇਲਾਵਾ ਅਕੈਡਮੀ ਦੇ ਸਮੂਹ ਵਿਦਿਆਰਥੀ ਤੇ ਹੋਰ ਪਤਵੰਤੇ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÇÃàÆê ÆEEA)