ਫ਼ੋਟੋ-1

ਕੈਪਸ਼ਨ-ਪਿੰਡ ਟਿੱਬਾ ਵਿਖੇ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪਿ੍ਰੰਸੀਪਲ ਰਾਜਿੰਦਰ ਕੁਮਾਰ, ਕੁਲਵੰਤ ਸਿੰਘ ਟਿੱਬਾ ਅਤੇ ਸਕੂਲ ਸਟਾਫ਼।

----------------------

ਸੱਤਪਾਲ ਸਿੰਘ ਕਾਲਾਬੂਲਾ, ਸ਼ੇਰਪੁਰ :

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਟਿੱਬਾ ਵਿਖੇ ਸੰਵਿਧਾਨ ਨਿਰਮਾਤਾ ਅਤੇ ਮਾਡਰਨ ਭਾਰਤ ਦੇ ਪਿਤਾਮਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਪ੫ੀ-ਨਿਰਵਾਣ ਦਿਵਸ ਮਨਾਇਆ ਗਿਆ। ਸਮੂਹ ਸਟਾਫ਼ ਵੱਲੋਂ ਡਾ. ਅੰਬੇਡਕਰ ਦੀ ਤਸਵੀਰ 'ਤੇ ਫੁੱਲ ਮਾਲਾਵਾਂ ਭੇਟ ਕਰਨ ਉਪਰੰਤ ਸਕੂਲ ਪਿ੫ੰਸੀਪਲ ਰਾਜਿੰਦਰ ਕੁਮਾਰ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਕਿਸੇ ਇੱਕ ਜਾਤੀ ਜਾਂ ਵਰਗ ਦੇ ਮਸੀਹਾ ਨਹੀਂ ਸਨ, ਸਗੋਂ ਉਨ੍ਹਾਂ ਸਮੁੱਚੇ ਰਾਸ਼ਟਰ ਦੇ ਚੰਗੇ ਭਵਿੱਖ ਲਈ ਨਿੱਗਰ ਉਪਰਾਲੇ ਕੀਤੇ ਹਨ। ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਡਾ.ਅੰਬੇਡਕਰ ਨੇ ਭਾਰਤ ਨੂੰ ਇੱਕ ਨਵੀਂ ਦਿਸ਼ਾ ਪ੫ਦਾਨ ਕੀਤੀ। ਉਨ੍ਹਾਂ ਸਕੂਲ ਪਿ੫ੰਸੀਪਲ ਰਾਜਿੰਦਰ ਕੁਮਾਰ ਨੂੰ ਸੀਨੀਅਰ ਆਈਏਐੱਸ ਅਧਿਕਾਰੀ ਐੱਸਆਰ ਲੱਧੜ ਦੀਆਂ ਲਿਖੀਆਂ ਦੋ ਪੁਸਤਕਾਂ 'ਸ਼ੇਰਨੀ ਦਾ ਦੁੱਧ' ਅਤੇ 'ਡਾ. ਬੀਆਰ ਅੰਬੇਡਕਰ- ਕਿਉਂ ਖ਼ੌਫ਼ ਖਾਂਦੇ ਹਨ ਲੋਕ' ਦਾ ਸੈੱਟ ਸਕੂਲ ਲਾਇਬਰੇਰੀ ਲਈ ਭੇਟ ਕੀਤੇ। ਸਮਾਗਮ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਨੇ ਆਪਣੀ ਪੇਸ਼ਕਾਰੀ ਦੌਰਾਨ ਚੰਗਾ ਰੰਗ ਬੰਨਿ੍ਹਆ।

ਇਸ ਮੌਕੇ ਬਾਬਾ ਰਾਜ ਵਰਿੰਦਰ ਸਿੰਘ ਟਿੱਬਾ, ਜਰਨੈਲ ਸਿੰਘ ਛੰਨਾਂ, ਗੁਰਵਿੰਦਰ ਸਿੰਘ ਸ਼ੇਰਪੁਰ, ਲਖਵੀਰ ਸਿੰਘ, ਦਰਸ਼ਨ ਸਿੰਘ, ਧਰਮਵੀਰ ਸਿੰਘ, ਪਰਮਿੰਦਰ ਕੌਰ, ਸੁਖਦੀਪ ਕੌਰ ਅਤੇ ਤਰਨਦੀਪ ਕੌਰ ਵੀ ਹਾਜ਼ਰ ਸਨ।