-ਬਹਾਦੁਰ ਪੁਲਿਸ ਮੁਲਾਜ਼ਮਾਂ ਦੀ ਤਰੱਕੀ ਲਈ ਵਚਨਬੱਧ ਹਾਂ : ਡੀਜੀਪੀ

ਪ੍ਰਦੀਪ ਭਨੋਟ, ਸ਼ਹੀਦ ਭਗਤ ਸਿੰਘ ਨਗਰ

ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਨਵਾਂਸ਼ਹਿਰ ਦੇ ਬਹਾਦੁਰ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕਰਨ ਲਈ ਇਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡੀਜੀਪੀ ਅਰੋੜਾ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ। ਪੰਜਾਬ ਪੁਲਿਸ ਵੱਲੋਂ ਬਹਾਦਰ ਪੁਲਿਸ ਮੁਲਾਜ਼ਮਾਂ ਦਾ ਸਮੇਂ-ਸਮੇਂ 'ਤੇ ਸਨਮਾਨ ਕਰਨ ਅਤੇ ਤਰੱਕੀ ਦੇਣ ਲਈ ਵਚਨਬੱਧ ਹਾਂ।

ਡੀਜੀਪੀ ਨੇ ਕਿਹਾ ਕਿ ਨਵਾਂਸ਼ਹਿਰ ਪੁਲਿਸ ਨੇ ਪਿੰਡ ਬੇਗਮਪੁਰ ਵਿਖੇ ਹੋਏ ਕਤਲ ਕਾਂਡ ਅਤੇ ਲੁੱਟ ਦੀ ਵਾਰਦਾਤ ਕਰਨ ਵਾਲੇ ਕਾਲਾ ਕੱਛਾ 'ਫ਼ਕੀਰ ਕਲੰਦਰ' ਗਿਰੋਹ ਦੇ ਮੈਂਬਰਾਂ ਨੂੰ ਗਿ੍ਰਫ਼ਤਾਰ ਕਰ ਕੇ ਵੱਡੀ ਸਫਲਤਾ ਪ੫ਾਪਤ ਕੀਤੀ ਹੈ। ਇਸ ਵਾਰਦਾਤ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਐੱਸਐੱਸਪੀ ਦੀਪਕ ਹਿਲੋਰੀ ਨੇ ਇਸ ਕੇਸ ਦੀ ਤਫ਼ਤੀਸ਼ ਖੁਦ ਦੀ ਨਿਗਰਾਨੀ 'ਚ ਕੀਤੀ। ਉਨ੍ਹਾਂ ਕਿਹਾ ਕਿ ਥਾਣਾ ਅੌੜ ਦੇ ਪਿੰਡ ਚਾਹਲ ਖੁਰਦ ਵਿਖੇ ਸ਼ਰਾਬ ਠੇਕੇ ਤੋਂ ਪਿਸਤੌਲ ਦੇ ਜ਼ੋਰ 'ਤੇ ਠੇਕਾ ਲੁੱਟਣ ਅਤੇ ਮੋਟਰਸਾਈਕਲ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਛੋਟੇ ਗੈਂਗਸਟਰਾਂ ਨੂੰ ਵੀ ਕੁਝ ਹੀ ਸਮੇਂ 'ਚ ਹੀ ਗਿ੍ਰਫ਼ਤਾਰ ਕਰ ਲਿਆ ਸੀ। ਇਸ ਮੌਕੇ ਨਵਾਂਸ਼ਹਿਰ ਪੁਲਿਸ ਦੇ 18 ਬਹਾਦੁਰ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਬਲਰਾਜ ਸਿੰਘ ਐੱਸਪੀ, ਸੰਦੀਪ ਕੁਮਾਰ ਡੀਐੱਸਪੀ, ਏਐੱਸਆਈ ਜਨਰੈਲ ਸਿੰਘ, ਐੱਸਐੱਚਓ ਰਾਜ ਕੁਮਾਰ, ਐੱਸਐੱਚਓ ਮਲਕੀਤ ਸਿੰਘ, ਐੱਸਐੱਚਓ ਰੁਪਿੰਦਰਜੀਤ ਸਿੰਘ, ਏਐੱਸਆਈ ਸੰਦੀਪ ਸਿੰਘ, ਏਐੱਸਆਈ ਅਮਰਜੀਤ ਸਿੰਘ, ਐੱਚਸੀ ਮਨਜੀਤ ਸਿੰਘ, ਐੱਚਸੀ ਅਮਰੀਕ ਸਿੰਘ, ਰਾਜੀਵ ਪਠਾਨੀਆਂ, ਜਤਿੰਦਰ ਪੋਲ, ਜਗਤਾਰ ਸਿੰਘ, ਜੋਗੇਸ਼, ਚੰਦਨ ਬਾਲੀ, ਹਰਪ੍ਰੀਤ ਸਿੰਘ, ਕੁਲਦੀਪ ਚੰਦ, ਪ੍ਰੀਆ ਸਹੋਤਾ ਆਦਿ ਪੁਲਿਸ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁਖਤਿਆਰ ਸਿੰਘ ਡੀਐÎੱਸਪੀ ਨਵਾਂਸ਼ਹਿਰ, ਐੱਸਐੱਚਓ ਸ਼ਹਿਬਾਜ਼ ਸਿੰਘ, ਐੱਸਐੱਚਓ ਨਰੇਸ਼ ਕੁਮਾਰੀ, ਰੀਡਰ ਸਤਪਾਲ ਸਿੰਘ ਆਦਿ ਵੀ ਹਾਜ਼ਰ ਸਨ।