-ਬੀਤੀ ਰਾਤ ਨਾਕੇ 'ਤੇ ਰੋਕਣ ਦੌਰਾਨ ਬਸਤੀ ਬਾਵਾ ਖੇਲ ਦੇ ਥਾਣਾ ਮੁਖੀ ਨੂੰ ਕੀਤਾ ਸੀ ਜ਼ਖ਼ਮੀ

-ਮੁਲਜ਼ਮਾਂ ਦੇ ਦੋ ਸਾਥੀਆਂ ਦੀ ਤਲਾਸ਼ ਵਿਚ ਛਾਪੇਮਾਰੀ ਜਾਰੀ

ਸੀਟੀਪੀ 1-- ਜਾਣਕਾਰੀ ਦਿੰਦੇ ਹੋਏ ਏਸੀਪੀ ਸਰਬਜੀਤ ਸਿੰਘ ਰਾਏ। ਨਾਲ ਹਨ ਐੱਸਐੱਚਓ ਗਗਨਦੀਪ ਸਿੰਘ, ਪੁਲਿਸ ਮੁਲਾਜ਼ਮ ਅਤੇ ਪਿੱਛੇ ਖੜ੍ਹੇ ਹਨ ਕਾਬੂ ਕੀਤੇ ਗਏ ਮੁਲਜ਼ਮ।

ਰਾਕੇਸ਼ ਗਾਂਧੀ ਜਲੰਧਰ

ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਵੀਰਵਾਰ ਰਾਤ ਨਾਕੇ ਉੱਪਰ ਖੜ੍ਹੇ ਥਾਣਾ ਮੁਖੀ ਉੱਪਰ ਗੱਡੀ ਚੜ੍ਹਾ ਕੇ ਉਸ ਨੂੰ ਜ਼ਖ਼ਮੀ ਕਰਨ ਵਾਲੇ 4 ਨੌਜਵਾਨਾਂ ਵਿਚੋਂ ਇਕ ਨੂੰ ਗੱਡੀ ਸਮੇਤ ਕਾਬੂ ਕਰ ਲਿਆ ਹੈ ਅਤੇ ਗੱਡੀ ਵਿਚੋਂ ਹੈਰੋਇਨ ਵੀ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਸਰਬਜੀਤ ਸਿੰਘ ਰਾਏ ਨੇ ਦੱਸਿਆ ਕਿ ਥਾਣਾ ਬਾਵਾ ਖੇਲ ਦੇ ਮੁਖੀ ਗਗਨਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਵਰਿਆਣਾ ਮੋੜ ਉੱਪਰ ਨਾਕੇਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਨੋਵਾ ਨੰਬਰ ਪੀਬੀ 08 ਡੀ ਐੱਫ 6756 ਨੂੰ ਜਦ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਨੇ ਗੱਡੀ ਰੋਕਣ ਦੀ ਬਜਾਏ ਹੋਰ ਤੇਜ਼ ਕਰ ਲਈ ਅਤੇ ਪੁਲਿਸ ਪਾਰਟੀ ਉੱਤੇ ਚੜ੍ਹਾ ਦਿੱਤੀ।¢ਇਸ ਕਾਰਨ ਇੰਸਪੈਕਟਰ ਗਗਨਦੀਪ ਸਿੰਘ ਦੀ ਸੱਜੀ ਬਾਂਹ ਉੱਤੇ ਸੱਟ ਲੱਗ ਗਈ ਜਿਨ੍ਹਾਂ ਨੇ ਦੂਜੇ ਪਾਸੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਜਦਕਿ ਸਿਪਾਹੀ ਸਿਮਰਨਜੀਤ ਸਿੰਘ ਦੇ ਵੀ ਸੱਟਾਂ ਲੱਗੀਆਂ। ਇੰਸਪੈਕਟਰ ਨੂੰ ਜ਼ਖ਼ਮੀ ਹੋਇਆ ਦੇਖ ਏਐੱਸਆਈ ਕਿਸ਼ਨ ਚੰਦ ਨੇ ਪੁਲਿਸ ਪਾਰਟੀ ਸਮੇਤ ਉਕਤ ਗੱਡੀ ਦਾ ਪਿੱਛਾ ਕੀਤਾ ਅਤੇ ਉਕਤ ਗੱਡੀ ਨੂੰ ਪਿੰਡ ਸੰਗਲ ਸੋਹਲ ਕੋਲ ਰੋਕਿਆ ਤਾਂ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਚਾਰੋ ਭੱਜ ਪਏ। ਉਨ੍ਹਾਂ ਵਿਚੋਂ ਇਕ ਨੂੰ ਕੱਲ੍ਹ ਰਾਤ ਹੀ ਕਾਬੂ ਕਰ ਲਿਆ, ਜਿਸ ਦੀ ਪਛਾਣ ਪੰਕਜ ਲੂੰਬਾ ਵਾਸੀ ਪ੫ੀਤ ਨਗਰ ਹਾਲ ਵਾਸੀ ਬਸਤੀ ਪੀਰਦਾਦ ਵਜੋਂ ਹੋਈ ਹੈ। ਜਦ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਜੇਬ ਵਿਚੋਂ ਢਾਈ ਗ੫ਾਮ ਹੈਰੋਇਨ ਅਤੇ ਗੱਡੀ ਦੀ ਤਲਾਸ਼ੀ ਲੈਣ 'ਤੇ 10 ਗ੫ਾਮ ਹੈਰੋਇਨ ਵੀ ਬਰਾਮਦ ਹੋਈ। ਪੁੱਛਗਿੱਛ ਵਿਚ ਪੰਕਜ ਨੇ ਦੱਸਿਆ ਕਿ ਉਸ ਦੇ ਨਾਲ ਉਸ ਦੇ 3 ਸਾਥੀ ਸਿਮਰਨਜੀਤ ਸਿੰਘ, ਰੂਬੀ ਅਤੇ ਪਰਬ ਸਨ। ਸ਼ੁੱਕਰਵਾਰ ਸਵੇਰੇ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਵਿਚੋਂ ਇਕ ਹੋਰ ਰੂਬੀ ਨੂੰ ਵੀ ਬਸਤੀ ਪੀਰਦਾਦ ਤੋਂ ਕਾਬੂੂ ਕਰ ਲਿਆ ਹੈ। ਪੁਲਿਸ ਫਰਾਰ 2 ਮੁਲਜ਼ਮਾਂ ਦੀ ਵੀ ਤਲਾਸ਼ ਕਰ ਰਹੀ ਹੈ।¢ ਮੁਲਜ਼ਮਾਂ ਉੱਪਰ ਮਾਮਲਾ ਦਰਜ ਕਰ ਦਿੱਤਾ ਗਿਆ ਹੈ।