ਹਫਤਾਵਾਰੀ ਮੰਡੀ 'ਚ ਮੋਬਾਈਲ ਖੋਹ ਕੇ ਭੱਜਦੇ ਝਪਟਮਾਰ ਆਏ ਅੜਿੱਕੇ

Updated on: Fri, 12 Jan 2018 10:17 PM (IST)
  

ਫੋਟੋ ਹਿੰਦੀ ਵਿਚੋਂ

--ਫਲੈਗ---ਵਾਰਦਾਤ ਕਾਰਨ ਪ੍ਰਤਾਪ ਬਾਗ ਦੀ ਸਬਜ਼ੀ ਮੰਡੀ 'ਚ ਪਿਆ ਰੌਲ਼ਾ-ਰੱਪਾ

ਵਾਰਦਾਤ

-ਪਹਿਲਾਂ ਪਰਸ ਝਪਟਿਆ ਤੇ ਫਿਰ ਜੇਬ 'ਚੋਂ ਮੋਬਾਈਲ ਕੱਢਣ ਦੀ ਕੋਸ਼ਿਸ਼

-ਮੰਡੀ ਵਿਚ ਮੌਜੂਦ ਲੋਕਾਂ ਨੇ ਤਿੰਨਾਂ ਨੂੰ ਕਾਬੂ ਕਰਕੇ ਕੀਤਾ ਪੁਲਿਸ ਹਵਾਲੇ

ਸ਼ੈਲੀ , ਜਲੰਧਰ

ਬੀਤੀ ਰਾਤ ਪਰਤਾਪ ਬਾਗ ਵਿਖੇ ਲੱਗੀ ਹਫਤਾਵਰੀ ਸਬਜ਼ੀ ਮੰਡੀ ਵਿਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਮੰਡੀ ਵਿਚੋਂ ਸਬਜ਼ੀ ਖਰੀਦਣ ਆਪਣੇ ਪਰਿਵਾਰ ਸਣੇ ਆਏ ਵਿਨੇ ਵਾਸੀ ਬਲਦੇਵ ਨਗਰ ਕੋਲੋਂ ਲੁਟੇਰੇ ਮੋਬਾਈਲ ਖੋਹ ਕੇ ਭੱਜਣ ਲੱਗੇ ਤਾਂ ਉੱਥੋਂ ਲੋਕਾਂ ਨੇ ਤਿੰਨਾ ਲੁਟੇਰਿਆਂ ਨੂੰ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਪਰਤਾਪ ਬਾਗ ਕੋਲ ਹਰ ਹਫਤੇ ਲੱਗਣ ਵਾਲੀ ਸਬਜ਼ੀ ਮੰਡੀ ਵਿਚ ਵਿਨੇ ਆਪਣੇ ਪਰਿਵਾਰ ਨਾਲ ਸਬਜ਼ੀ ਲੈਣ ਆਇਆ ਸੀ ਜਿਸ 'ਤੇ ਭੀੜ ਵਿਚ ਪਿੱਛੋਂ ਦੀ ਇਕ ਨੌਜਵਾਨ ਨੇ ਵਿਨੇ ਦਾ ਪਰਸ ਮਾਰ ਲਿਆ ਅਤੇ ਉਸ ਦਾ ਮੋਬਾਈਲ ਵੀ ਜੇਬ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ। ਇਸ 'ਤੇ ਵਿਨੇ ਨੇ ਉਸ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਸਾਰੇ ਦੁਕਾਨਦਾਰ ਇਕੱਠੇ ਹੋ ਗਏ। ਜਦੋਂ ਲੋਕਾਂ ਨੇ ਵਿਨੇ ਦਾ ਮੋਬਾਈਲ ਚੋਰੀ ਕਰਦੇ ਫੜੇ ਨੌਜਵਾਨ ਨੂੰ ਫੜਿਆ ਤਾਂ ਉਸ ਨੇ ਆਪਣੇ ਨਾਲ ਦੋ ਹੋਰ ਮੁੰਡੇ ਹੋਣ ਦੀ ਗੱਲ ਕਹੀ ਜਿਨ੍ਹਾਂ ਨੂੰ ਵੀ ਲੋਕਾਂ ਨੇ ਮੌਕੇ 'ਤੇ ਹੀ ਫੜ੍ਹ ਲਿਆ ਅਤੇ ਪੁਲਿਸ ਬੁਲਾਈ ਗਈ। ਪੁਲਿਸ ਦੇ ਆਉਣ ਤੋਂ ਪਹਿਲਾਂ ਮੁਲਜ਼ਮਾਂ ਨੇ ਆਪਣਾ ਨਾਮ ਅਜੇ ਉਰਫ ਅੰਬ ਵਾਸੀ ਪ੍ਰੀਤ ਨਗਰ ਦੱਸਿਆ ਅਤੇ ਦੂਸਰੇ ਨੇ ਆਪਣੀ ਪਛਾਣ ਮਹਿੰਦਰ ਕੁਮਾਰ ਉਰਫ ਸੋਨੂੰ ਵਾਸੀ ਲਕਸ਼ਮੀਪੁਰਾ ਅਤੇ ਤੀਸਰੇ ਨੇ ਆਪਣੇ ਆਪ ਨੂੰ ਲਵਲੀ ਵਾਸੀ ਮਖਦੂਮਪੁਰਾ ਦੱਸਿਆ। ਪੁਲਿਸ ਤਿੰਨਾਂ ਮੁਲਜ਼ਮਾਂ ਨੂੰ ਥਾਣੇ ਲੈ ਗਈ। ਪਰਤਾਪ ਬਾਗ ਮੰਡੀ ਵਿਚ ਇਹ ਸੁਨਣ ਨੂੰ ਮਿਲ ਰਿਹਾ ਸੀ ਕਿ ਇਹ ਨੌਜਵਾਨ ਅਕਸਰ ਹੀ ਜਿੱਥੇ ਵੀ ਮੰਡੀ ਲਗਦੀ ਹੈ ਉੱਥੇ ਨਜ਼ਰ ਆਉਂਦੇ ਹਨ। ਉੱਥੇ ਹੋਰ ਦੁਕਾਨਦਾਰਾਂ ਵਿਚੋਂ ਵਿਸ਼ਵਬੰਧੂ ਸ਼ਰਮਾ ਜੋ ਕਿ ਨੇੜੇ ਹੀ ਆਰਟੀਸੀ ਵਿਚ ਕੰਮ ਕਰਦੇ ਹਨ, ਨੇ ਵੀ ਦੱਸਿਆ ਕਿ ਬੀਤੇ ਦਿਨੀਂ ਉਸ ਦਾ ਵੀ ਮੋਟਰਸਾਈਕਲ ਚੋਰੀ ਹੋ ਗਿਆ ਸੀ ਜਿਸ ਦੀ ਰਿਪੋਰਟ ਥਾਣਾ ਤਿੰਨ ਵਿਖੇ ਦਿੱਤੀ ਗਈ ਹੈ। ਇਸੇ ਤਰ੍ਹਾਂ ਹੀ ਮੰਡੀ ਵਿਚ ਹੀ ਰੇਹੜੀ ਲਗਾਉਣ ਵਾਲੇ ਬੰਟੀ ਨੇ ਵੀ ਕਿਹਾ ਕਿ ਉਸ ਦਾ ਵੀ ਮੋਟਰਸਾਈਕਲ ਚੋਰੀ ਹੋਇਆ ਹੈ। ਉਨ੍ਹਾਂ ਦਾ ਸ਼ੱਕ ਹੈ ਕਿ ਇਨ੍ਹਾਂ ਨਾਲ ਹੋਈਆਂ ਚੋਰੀ ਦੀਆਂ ਵਾਰਦਾਤਾਂ ਪਿੱਛੇ ਇਨ੍ਹਾਂ ਮੁਲਜ਼ਮਾਂ ਦਾ ਹੀ ਹੱਥ ਹੈ। ਦੇਰ ਰਾਤ ਏਐੱਸਆਈ ਗੋਪਾਲ ਸਿੰਘ ਮੁਲਜ਼ਮਾਂ ਨੂੰ ਥਾਣਾ ਤਿੰਨ ਵਿਖੇ ਲੈ ਗਈ ਜਿੱਥੇ ਕਿ ਵਿਨੇ ਦੀ ਦਰਖਾਸਤ ਲਿਖਵਾ ਕੇ ਕਾਰਵਾਈ ਕਰਨ ਦੀ ਤਿਆਰੀ ਵਿਚ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Crime newsCrime news