ਫਲੈਗ--ਕਰਿੰਦੇ ਕੋਲੋਂ 15 ਲੱਖ ਦੀ ਲੁੱਟ ਨਿਕਲੀ ਡਰਾਮਾ -ਕਰਿੰਦੇ ਨੇ ਸਾਥੀਆਂ ਨਾਲ ਮਿਲ ਕੇ ਬਣਾਈ ਸੀ ਲੁੱਟ ਦੀ ਯੋਜਨਾ

Updated on: Thu, 12 Oct 2017 09:09 PM (IST)
  

19-20

-ਪੁਲਿਸ ਨੇ ਸੁਲਝਾਇਆ 15 ਲੱਖ ਦੀ ਲੁੱਟ ਦਾ ਮਾਮਲਾ, 6 ਲੱਖ ਬਰਾਮਦ

-ਮਾਸਟਰ-ਮਾਈਂਡ ਕਰਿੰਦਾ ਤਿੰਨ ਸਾਥੀਆਂ ਸਣੇ ਗਿ੍ਰਫ਼ਤਾਰ, ਪੰਜ ਫ਼ਰਾਰ

ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਪੁਲਿਸ ਵੱਲੋਂ ਬੀਤੇ ਸੋਮਵਾਰ ਨੂੰ ਇਥੋਂ ਦੀ ਦਵਾਈਆਂ ਦੀ ਹੋਲਸੇਲ ਮਾਰਕੀਟ ਪਿੰਡੀ ਗਲੀ 'ਚ ਇੱਕ ਮੈਡੀਕਲ ਸਟੋਰ ਦੇ ਕਰਿੰਦੇ ਤੋਂ ਗੁੱਜਰਮੱਲ ਰੋਡ 'ਤੇ ਹੋਈ 15 ਲੱਖ ਰੁਪਏ ਦੀ ਲੁੱਟ ਦੇ ਮਾਮਲਾ ਸੁਲਝਾ ਲਿਆ। ਪੁਲਿਸ ਨੇ ਉਕਤ ਕਰਿੰਦੇ ਰਕੇਸ਼ ਸੋਨੀ ਵੱਲੋਂ ਫਰਜ਼ੀ ਲੁੱਟ ਦੇ ਆਪ ਹੀ ਡਰਾਮੇ ਦਾ ਹਿੱਸਾ ਬਣ ਕੇ ਲੁੱਟ ਨੂੰ ਅੰਜਾਮ ਦੇਣ ਦੇ ਦੋਸ਼ਾਂ ਤਹਿਤ ਤਿੰਨ ਹੋਰ ਸਾਥੀਆਂ ਆਸ਼ੂ ਕਟਾਰੀਆ ਵਾਸੀ ਨਿੰਮ ਵਾਲਾ ਚੌਂਕ, ਰੋਬਿਨ ਵਾਸੀ ਖੁੱਡ ਮੁਹੱਲਾ, ਅਮਰਪੁਰਾ ਦਾ ਰਹਿਣ ਵਾਲਾ ਮਾਨਕ ਮੁੰਗਾ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਕਥਿਤ ਮੁਲਜ਼ਮਾਂ ਕੋਲੋਂ 6 ਲੱਖ ਰੁਪਏ, ਇੱਕ ਐਕਟਿਵਾ, ਇੱਕ ਬੇਸਬਾਲ ਤੇ ਇੱਕ ਹਥਿਆਰ ਦਾਤਰ ਲੋਹਾ ਬਰਾਮਦ ਕੀਤਾ। ਪੁਲਿਸ ਮੁਤਾਬਕ ਉਕਤ ਸਾਜਿਸ਼ 'ਚ ਸ਼ਾਮਲ ਹੋਰ ਪੰਜ ਮੁਲਜ਼ਮ ਹਾਲੇ ਪੁਲਿਸ ਦੀ ਗਿ੫ਫ਼ਤ ਤੋਂ ਬਾਹਰ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਪਛਾਣ ਪਟਿਆਲਾ ਵਾਸੀ ਗੁਰਦੀਪ ਸਿੰਘ, ਲੁਧਿਆਣਾ ਵਾਸੀ ਰਾਣਾ, ਰੋਹਿਤ ਤੇ ਦੋ ਅਣਪਛਾਤੇ ਹਨ। ਅਦਾਲਤ ਨੇ ਗਿ੍ਰਫ਼ਤਾਰ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਅਦਾਲਤ ਨੇ ਉਨ੍ਹਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।

ਪ੫ੈਸ ਕਾਨਫਰੰਸ ਦੌਰਾਨ ਏਡੀਸੀਪੀ-1 ਰਤਨ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਸੋਮਵਾਰ ਪਿੰਡੀ ਗਲੀ 'ਚ ਇੱਕ ਮੈਡੀਕਲ ਸਟੋਰ ਦੇ ਕਰਿੰਦੇ ਰਾਕੇਸ਼ ਸੋਨੀ ਤੋਂ ਹੋਈ ਲੁੱਟ ਦੀ ਸਾਜਿਸ਼ ਰਕੇਸ਼ ਨੇ ਹੀ ਦੁਕਾਨ ਦੇ ਬਾਹਰ ਚਾਹ ਵੇਚਣ ਦਾ ਕੰਮ ਕਰਨ ਵਾਲੇ ਆਸ਼ੂ ਕਟਾਰੀਆ ਦੇ ਨਾਲ ਮਿਲ ਕੇ ਰਚੀ ਸੀ। ਰਾਕੇਸ਼ ਨੇ ਆਸ਼ੂ ਨੂੰ ਦੱਸਿਆ ਸੀ ਕਿ ਉਹ ਰੋਜ਼ਾਨਾ 12 ਤੋਂ 15 ਲੱਖ ਰੁਪਏ ਦੀ ਪੇਮੈਂਟ ਲੈ ਕੇ ਆਉਂਦਾ ਹੈ। ਜੇਕਰ ਲੁੱਟ ਦੀ ਯੋਜਨਾ ਬਣਾਈ ਜਾਵੇ ਤਾਂ ਕਾਫੀ ਰਕਮ ਮਿਲ ਸਕਦੀ ਹੈ। ਆਸ਼ੂ ਨੇ ਕਿਹਾ ਕਿ ਉਸ ਨੂੰ ਕੁਝ ਲੋਕ ਜਾਣਦੇ ਹਨ ਜੋ ਕਿ ਇਸ ਲੁੱਟ ਦੇ ਡਰਾਮੇ ਨੂੰ ਅੰਜਾਮ ਤਕ ਪਹੁੰਚਾਉਣਗੇ। ਆਸ਼ੂ ਨੇ ਇਸ ਬਾਰੇ ਰੋਬਿਨ ਨਾਲ ਗੱਲ ਕੀਤੀ ਤੇ ਰੋਬਿਨ ਨੇ ਮਨੀ ਨਾਲ ਗੱਲ ਕਰਕੇ ਸਾਰੇ ਲੋਕਾਂ ਨੂੰ ਇਕੱਠੇ ਕਰ ਲਿਆ। ਉਸ ਤੋਂ ਬਾਅਦ ਸਾਰਿਆਂ ਨੇ ਮਿਲ ਕੇ ਲੁੱਟ ਦੀ ਸਾਜ਼ਿਸ਼ ਰਚੀ। 9 ਤਰੀਕ ਨੂੰ ਜਿਵੇਂ ਰਾਕੇਸ਼ ਗੁੱਜਰਮੱਲ ਰੋਡ 'ਤੇ ਪੁੱਜਾ ਤਾਂ ਰੋਬਿਨ ਨੇ ਮਨੀ ਤੇ ਗੁਰਦੀਪ ਨੂੰ ਇਸ਼ਾਰਾ ਕਰ ਦਿੱਤਾ, ਜਿਸ ਤੋਂ ਬਾਅਦ ਮਨੀ ਤੇ ਗੁਰਦੀਪ ਨੇ ਇਕ ਹੋਰ ਸਾਥੀ ਨਾਲ ਮਿਲ ਕੇ ਰਾਕੇਸ਼ 'ਤੇ ਦਾਤ ਨਾਲ ਹਮਲਾ ਕਰ ਦਿੱਤਾ। ਹਮਲਾ ਕਰਨ ਤੋਂ ਬਾਅਦ ਤਿੰਨ ਮੁਲਜ਼ਮ ਰਾਕੇਸ਼ ਦੀ ਐਕਟਿਵਾ ਤੇ 15 ਲੱਖ ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ। ਬਰਾੜ ਨੇ ਕਿਹਾ ਕਿ ਲੁੱਟ ਦੀ ਕਹਾਣੀ ਸ਼ੁਰੂ ਤੋਂ ਹੀ ਸ਼ੱਕੀ ਲੱਗ ਰਹੀ ਸੀ। ਉਨ੍ਹਾਂ ਕਿਹਾ ਕਿ ਗਿ੍ਰਫ਼ਤਾਰ ਮੁਲਜ਼ਮਾਂ ਦੇ ਕਬਜ਼ੇ 'ਚੋਂ 6 ਲੱਖ ਰੁਪਏ ਬਰਾਮਦ ਹੋਏ ਹਨ। ਬਾਕੀ ਮੁਲਜ਼ਮਾਂ ਦੀ ਤਲਾਸ਼ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।

50-50 ਹਜ਼ਾਰ ਮਿਲਣੇ ਸਨ ਰਾਕੇਸ਼ ਤੇ ਆਸ਼ੂ ਨੂੰ

ਜੇਐੱਨਐੱਨ, ਲੁਧਿਆਣਾ : ਪੁੱਛਗਿੱਛ ਦੌਰਾਨ ਰਾਕੇਸ਼ ਨੇ ਦੱਸਿਆ ਕਿ ਉਸ ਨੇ ਕੁਝ ਦਿਨ ਪਹਿਲਾਂ ਨਵਾਂ ਘਰ ਬਣਾਇਆ ਹੈ, ਜਿਸ ਲਈ ਰਕਮ ਉਧਾਰ ਲਈ ਸੀ। ਰਾਕੇਸ਼ ਨੇ ਕਿਹਾ ਕਿ ਜਦੋਂ ਪੂਰੀ ਵਾਰਦਾਤ ਦੀ ਸਾਜ਼ਿਸ਼ ਰਚੀ ਗਈ ਤਾਂ ਰੋਬਿਨ ਨੇ ਕਿਹਾ ਕਿ ਰਾਕੇਸ਼ ਤੇ ਆਸ਼ੂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ ਕਿਉਂਕਿ ਵਾਰਦਾਤ ਦਾ ਸਭ ਤੋਂ ਖਤਰਾ ਦੂਸਰਿਆਂ ਦਾ ਹੈ। ਇਸ ਲਈ ਉਨ੍ਹਾਂ ਦਾ ਹਿੱਸਾ ਜ਼ਿਆਦਾ ਹੋਵੇਗਾ।

ਰਾਕੇਸ਼ ਦੇ ਜ਼ਖਮ ਤੋਂ ਪਿਆ ਪੁਲਿਸ ਨੂੰ ਸ਼ੱਕ : ਏਡੀਸੀਪੀ ਬਰਾੜ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪੁੱਜ ਗਏ ਸਨ। ਜਦੋਂ ਉਨ੍ਹਾਂ ਨੇ ਰਾਕੇਸ਼ ਦੇ ਜ਼ਖ਼ਮ ਦੇਖੇ ਉਸ ਤੋਂ ਸਿੱਧ ਹੋ ਰਿਹਾ ਸੀ ਕਿ ਉਸ 'ਤੇ ਹਮਲਾ ਸੰਭਲ ਕੇ ਕੀਤਾ ਗਿਆ ਹੈ ਤੇ ਰਾਕੇਸ਼ ਨੇ ਉਸ ਵੇਲੇ ਰੌਲਾ ਵੀ ਨਹੀਂ ਪਾਇਆ। ਇਸ ਤੋਂ ਇਲਾਵਾ ਰਾਕੇਸ਼ ਨੇ ਤੁਰੰਤ ਪੁਲਿਸ ਨੂੰ ਸੂਚਨਾ ਦੇਣ ਦੀ ਬਜਾਏ ਕਿਸੇ ਹੋਰ ਦੁਕਾਨ 'ਚ ਜਾ ਕੇ ਬੈਠ ਗਿਆ। ਉਨ੍ਹਾਂ ਕਿਹਾ ਕਿ ਇਸ ਦਾ ਸ਼ੱਕ ਹੋਣ 'ਤੇ ਜਦੋਂ ਉਨ੍ਹਾਂ ਨੇ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਦਾਤ ਨਾਲ ਵਾਰ ਘੱਟ ਜ਼ੋਰ ਨਾਲ ਕਰਨ ਦੀ ਗੱਲ ਯੋਜਨਾ ਤਹਿਤ ਬਣਾਈ ਗਈ ਸੀ।

ਸੂਬੇ ਤੋਂ ਬਾਹਰ ਫਰਾਰ ਹੋਏ ਦੋਸ਼ੀ : ਪੁਲਿਸ ਨੇ ਦੱਸਿਆ ਕਿ ਹੋਰ ਮੁਲਜ਼ਮਾਂ ਦੀ ਤਲਾਸ਼ ਵਿਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਰਾਰ ਮੁਲਜ਼ਮਾਂ ਨੂੰ ਪਤਾ ਲੱਗਾ ਹੈ ਕਿ ਉਹ ਸੂਬੇ ਤੋਂ ਬਾਹਰ ਭੱਜ ਗਏ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਤਲਾਸ਼ 'ਚ ਪੁਲਿਸ ਦੀ ਟੀਮ ਸੂਬੇ ਤੋਂ ਬਾਹਰ ਵੀ ਭੇਜ ਦਿੱਤੀ ਗਈ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: crime newscrime news