ਪੱਤਰ ਪ੍ਰੇਰਕ, ਜਲੰਧਰ : ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਬੀਤੇ ਦਿਨੀ ਸ਼ਰਾਬ ਦੀਆਂ ਦੋ ਪੇਟੀਆਂ ਛੱਡ ਕੇ ਭੱਜੇ ਸਮੱਗਲਰ ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਬਸਤੀ ਬਾਵਾ ਖੇਲ ਦੇ ਮੁੱਖ ਅਫਸਰ ਨੇ ਦੱਸਿਆ ਕਿ 10 ਜੂਨ ਨੂੰ 120 ਫੁੱਟੀ ਰੋਡ 'ਤੇ ਪੁਲਿਸ ਨੇ ਨਾਕਾਬੰਦੀ ਕੀਤੀ ਸੀ। ਨਾਕਾ ਦੇਖ ਕੇ ਇਕ ਵਿਅਕਤੀ ਆਪਣੀ ਐਕਟਿਵਾ ਛੱਡ ਕੇ ਭੱਜ ਗਿਆ। ਐਕਟਿਵਾ 'ਤੇ ਦੋ ਪੇਟੀਆਂ ਨਾਜਾਇਜ਼ ਸ਼ਰਾਬ ਲੱਦੀ ਹੋਈ ਸੀ। ਐਕਟਿਵਾ ਤੋਂ ਉਸ ਦੇ ਮਾਲਕ ਦਾ ਪਤਾ ਲਗਾ ਕੇ ਮੰਗਲਵਾਰ ਪੁਲਿਸ ਨੇ ਗੁਰਦੇਵ ਸਿੰਘ ਨੂੰ ਵਾਸੀ ਬਸਤੀ ਦਾਨਿਸ਼ਮੰਦਾ ਨੂੰ ਬਬਰੀਕ ਚੌਕ ਤੋਂ ਕਾਬੂ ਕਰ ਲਿਆ।