ਚੋਰਾਂ ਨੇ ਪਹਿਰੇਦਾਰ ਦੇ ਘਰ ਨੂੰ ਬਣਾਇਆ ਨਿਸ਼ਾਨਾ

Updated on: Thu, 17 May 2018 12:56 AM (IST)
  

ਪੱਤਰ ਪ੍ਰੇਰਕ, ਜਲੰਧਰ : ਥਾਣਾ ਡਵੀਜ਼ਨ-1 ਦੇ ਅਧੀਨ ਆਉਂਦੇ ਖੇਤਰ ਕਾਲੀਆ ਕਾਲੋਨੀ 'ਚ ਐੱਨਆਰਆਈ ਦੀ ਕੋਠੀ 'ਚ ਰਹਿ ਰਹੇ ਨੇਪਾਲੀ ਪਹਿਰੇਦਾਰ ਪਰਪੱਖ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਰੋਜ਼ਾਨਾ ਦੀ ਤਰ੍ਹਾਂ ਪਹਿਰੇ ਦੇਣ ਗਿਆ ਹੋਇਆ ਸੀ ਤਾਂ ਜਦ ਉਹ ਰਾਤ ਦੋ ਵਜੇ ਘਰ ਪਰਤਿਆ ਤਾਂ ਉਸ ਦੇ ਘਰ ਬਾਹਰ ਖੜ੍ਹੇ ਮੋਟਰਸਾਈਕਲ ਦੇਖ ਕੇ ਹੈਰਾਨ ਹੋਇਆ ਤੇ ਜਦੋਂ ਆਪਣੇ ਘਰ ਦੇ ਅੰਦਰ ਵੜਿਆ ਤਾਂ ਚੋਰ ਉਸ ਦੀ ਆਵਾਜ਼ ਸੁਣ ਕੇ ਬਾਹਰ ਖੜ੍ਹੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਚੋਰਾਂ ਨੇ ਘਰ ਦੇ ਤਾਲੇ ਤੋੜ ਕੇ ਘਰ 'ਚ ਪਈ 4 ਹਜ਼ਾਰ ਦੀ ਨਕਦੀ ਚੋਰੀ ਕਰ ਲਈ। ਜਦਕਿ ਉਸ ਦੇ ਮੌਕੇ 'ਤੇ ਪੁੱਜਣ 'ਤੇ ਹੋਰ ਸਾਮਾਨ ਚੋਰੀ ਹੋਣ ਤੋਂ ਬਚ ਗਿਆ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਥਾਣਾ ਡਵੀਜ਼ਨ-1 ਦੇ ਮੁਲਾਜ਼ਮ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਐੱਫਆਈਆਰ ਦਰਜ ਕਰ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਆਲੇ-ਦੁਆਲੇ ਦੇ ਸੀਸੀਟੀਵੀ ਵੀ ਖੰਗਾਲੇ ਜਾ ਰਹੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Crime news jal city 2