ਮਰੀਜ਼ ਦੀ ਮੌਤ, ਡਾਕਟਰ 'ਤੇ ਲਗਾਏ ਲਾਪਰਵਾਹੀ ਦੇ ਦੋਸ਼

Updated on: Thu, 17 May 2018 12:37 AM (IST)
  
Crime news jal city

ਮਰੀਜ਼ ਦੀ ਮੌਤ, ਡਾਕਟਰ 'ਤੇ ਲਗਾਏ ਲਾਪਰਵਾਹੀ ਦੇ ਦੋਸ਼

ਅਮਰਜੀਤ ਸਿੰਘ ਵੇਹਗਲ, ਜਲੰਧਰ : ਦੁਪਹਿਰ ਵੇਲੇ ਪਠਾਨਕੋਟ ਰੋਡ 'ਤੇ ਸਥਿਤ ਕੈਪੀਟਲ ਹਸਪਤਾਲ 'ਚ ਉਸ ਵੇਲੇ ਸਥਿਤੀ ਤਣਾਅਪੂਰਨ ਬਣ ਗਈ ਜਦ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਈ ਬਜ਼ੁਰਗ ਅੌਰਤ ਦੀ ਇਲਾਜ ਦੌਰਾਨ ਮੌਤ ਹੋ ਗਈ। ਮਿ੫ਤਕ ਊਸ਼ਾ ਰਾਣੀ ਪਤੀ ਕੇਵਲ ਕਿ੫ਸ਼ਨ ਵਾਸੀ ਰਮਨੀਕ ਐਵੀਨਿਊ, ਪਠਾਨਕੋਟ ਰੋਡ, ਜਲੰਧਰ ਦੇ ਪੁੱਤਰ ਮੁਕੇਸ਼ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੇ ਦਿਨੀਂ ਤੜਕਸਾਰ ਆਪਣੀ ਮਾਤਾ ਊਸ਼ਾ ਰਾਣੀ ਨੂੰ ਸਾਹ ਦੀ ਬਿਮਾਰੀ ਕਾਰਨ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਸੀ। ਡਾਕਟਰ ਵੱਲੋਂ ਹਾਲਤ ਠੀਕ ਹੋਣ ਦੌਰਾਨ ਉਨ੍ਹਾਂ ਨੂੰ ਜਨਰਲ ਵਾਰਡ 'ਚ ਭੇਜ ਦਿੱਤਾ ਸੀ। ਜਦ ਡਾ. ਗਗਨਦੀਪ ਸਿੰਘ ਨੇ ਸਵੇਰ ਵੇਲੇ ਦੌਰਾ ਕੀਤਾ ਤਾਂ ਉਨ੍ਹਾਂ ਇਹ ਕਹਿ ਕੇ ਆਈਸੀਯੂ 'ਚ ਭੇਜ ਦਿੱਤਾ ਕਿ ਉਨ੍ਹਾਂ ਦੀ ਮਾਤਾ ਦੀ ਹਾਲਤ ਖਰਾਬ ਹੋ ਰਹੀ ਹੈ। ਆਈਸੀਯੂ 'ਚ ਦਾਖ਼ਲ ਕਰਵਾਉਣ ਉਪਰੰਤ ਹਸਪਤਾਲ ਦੇ ਪ੫ਬੰਧਕਾਂ ਨੇ ਉਨ੍ਹਾਂ ਨੂੰ ਸ਼ਾਮ ਚਾਰ ਵਜੇ ਤਕ ਮਿਲਣ ਨਹੀਂ ਦਿੱਤਾ। ਇਸ ਦੌਰਾਨ ਜਦ ਉਹ ਹਸਪਤਾਲ ਦੇ ਸਾਹਮਣੇ ਹੀ ਆਪਣੇ ਘਰ 'ਚ ਗਈਆਂ ਤਾਂ ਉਨ੍ਹਾਂ ਨੂੰ ਹਸਪਤਾਲ 'ਚੋਂ ਫੋਨ ਆਇਆ ਕਿ ਉਨ੍ਹਾਂ ਦੀ ਮਾਤਾ ਇਲਾਜ ਕਰਵਾਉਣ ਲਈ ਸਹਿਯੋਗ ਨਹੀਂ ਦੇ ਰਹੀ ਜਦੋਂ ਮਾਤਾ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਹਸਪਤਾਲ ਦੀਆਂ ਨਰਸਾਂ ਤਾਂ ਉਸ ਨਾਲ ਜਬਰਦਸਤੀ ਕਰ ਰਹੀਆਂ ਹਨ। ਮੁਕੇਸ਼ ਨੇ ਦੱਸਿਆ ਕਿ ਉਸ ਨੇ ਹਸਪਤਾਲ ਦੇ ਡਾਕਟਰਾਂ ਨੂੰ ਮੂੰਹ 'ਚ ਪਾਈਪ ਪਾਉਣ ਤੋਂ ਮਨ੍ਹਾਂ ਕਰ ਦਿੱਤਾ। ਇਸ ਦੌਰਾਨ ਜਦ ਉਹ ਹਸਪਤਾਲ 'ਚ ਪੁੱਜੇ ਤਾਂ ਉਨ੍ਹਾਂ ਦੀ ਮਾਤਾ ਦੇ ਮੂੰਹ 'ਚ ਤਕਰੀਬਨ ਇਕ ਇੰਚ ਮੋਟਾ ਪਾਈਪ ਪਾ ਰਹੇ ਸਨ ਪਰ ਮਾਤਾ ਮਨ੍ਹਾਂ ਕਰ ਰਹੀ ਸੀ। ਮਾਤਾ ਦੇ ਮੂੰਹ 'ਤੇ ਆਕਸੀਜਨ ਦੀ ਪਾਈਪ ਪਾਈਪ ਲਗਾ ਰਹੇ ਸਨ ਤਾਂ ਇਸੇ ਦੌਰਾਨ ਘਬਰਾਹਟ 'ਚ ਉਸ ਦੀ ਮੌਤ ਹੋ ਗਈ ਜਿਸ ਦੌਰਾਨ ਉਨ੍ਹਾਂ ਨੇ ਹਸਪਤਾਲ ਦੇ ਡਾ. ਗਗਨਦੀਪ 'ਤੇ ਦੋਸ਼ ਲਾਏ ਕਿ ਗ਼ਲਤ ਢੰਗ ਨਾਲ ਇਲਾਜ ਹੋਣ ਦੌਰਾਨ ਉਨ੍ਹਾਂ ਦੀ ਮਾਤਾ ਦੀ ਮੌਤ ਹੋ ਗਈ।

ਇਲਾਜ ਕਰ ਰਹੇ ਡਾ. ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਊਸ਼ਾ ਰਾਣੀ ਇਕ ਦਿਨ ਪਹਿਲਾਂ ਤੜਕਸਾਰ ਉਨ੍ਹਾਂ ਦੇ ਹਸਪਤਾਲ 'ਚ ਦਾਖਲ ਹੋਈ ਸੀ ਜੋ ਕਿ ਸਾਹ ਦੀ ਬਿਮਾਰੀ ਤੋਂ ਪੀੜਤ ਸਨ ਇਲਾਜ ਦੌਰਾਨ ਸਥਿਤੀ ਕਾਬੂ 'ਚ ਆ ਗਈ ਜਿਸ ਦੌਰਾਨ ਉਨ੍ਹਾਂ ਨੂੰ ਨਿੱਜੀ ਕਮਰੇ 'ਚ ਭੇਜ ਦਿੱਤਾ ਗਿਆ ਤੇ ਜਿਨ੍ਹਾਂ ਨੇ ਸਵੇਰ ਵਕਤ ਉਨ੍ਹਾਂ ਨੂੰ ਦੇਖਿਆ ਤਾਂ ਉਨ੍ਹਾਂ ਦੀ ਹਾਲਤ ਖਰਾਬ ਹੁੰਦੀ ਦੇਖ ਕੇ ਉਨ੍ਹਾਂ ਨੇ ਤੁਰੰਤ ਆਈਸੀਯੂ 'ਚ ਭੇਜ ਦਿੱਤਾ ਜਿੱਥੇ ਉਨ੍ਹਾਂ ਨੂੰ ਸਾਹ ਦੀ ਬਿਮਾਰੀ ਹੋਣ ਕਰ ਕੇ ਆਕਸੀਜਨ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਊਸ਼ਾ ਰਾਣੀ ਆਕਸੀਜਨ ਦਾ ਪਾਈਪ ਲਗਾਉਣ ਲਈ ਤਿਆਰ ਨਾ ਹੋਈ ਜਿਸ ਸਬੰਧੀ ਉਨ੍ਹਾਂ ਦੇ ਲੜਕੇ ਨੂੰ ਸੂਚਿਤ ਕੀਤਾ ਤਾਂ ਲੜਕੇ ਦੇ ਸਾਹਮਣੇ ਵੀ ਉਨ੍ਹਾਂ ਨੇ ਉਨ੍ਹਾਂ ਦਾ ਇਲਾਜ ਕਰਨਾ ਚਾਹਿਆ ਤਾਂ ਉਸ ਵਕਤ ਹਾਰਟ ਅਟੈਕ ਆ ਗਿਆ ਤੇ ਉਨ੍ਹਾਂ ਦੀ ਮੌਤ ਹੋ ਗਈ। ਮਿ੍ਰਤਕਾ ਦੇ ਪੁੱਤਰ ਮੁਕੇਸ਼ ਵੱਲੋਂ ਉਨ੍ਹਾਂ 'ਤੇ ਲਾਏ ਹੋਏ ਦੋਸ਼ ਬੇ-ਬੁਨਿਆਦ ਹਨ ਕਿਉਂਕਿ ਉਨ੍ਹਾਂ ਨੇ ਆਪਣੇ ਵੱਲੋਂ ਮਰੀਜ਼ ਦਾ ਇਲਾਜ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Crime news jal city