ਅਸ਼ਵਿੰਦਰ ਸਿੰਘ, ਬਨੂੜ

ਸ਼ਹਿਰ ਦੇ ਸੇਲਟੈਕਸ ਬੈਰਿਅਰ ਨੇੜੇ ਸਥਿਤ ਰੋਇਲ ਬੈਕਰੀ ਤੇ ਆਪਣੇ ਦੋਸਤ ਦੇ ਜਨਮ ਦਿਨ ਦੀਆਂ ਖੁਸੀਆਂ ਮਨਾ ਰਹੇ ਨੌਜਵਾਨਾ ਤੇ ਹਥਿਆਰਾ ਨਾਲ ਲੈਸ ਹਮਲਾਵਰਾ ਨੇ ਧਾਵਾ ਬੋਲ ਦਿੱਤਾ। ਧਾਵਾ ਬੋਲਣ ਵਾਲੇ ਨੌਜਵਾਨ ਵਾਈਐਫਆਈ ਪਾਰਟੀ ਨਾਲ ਸਬੰਧਤ ਦੱਸੇ ਜਾ ਰਹੇ ਹਨ। ਇਸ ਹਾਦਸੇ ਵਿਚ ਗੁਰਿੰਦਰ ਸਿੰਘ ਪੁੱਤਰ ਕੁਲਬੀਰ ਸਿੰਘ ਵਾਸੀ ਕਰਾਲਾ ਬੁਰੀ ਤਰਾਂ ਜਖ਼ਮੀ ਹੋ ਗਿਆ ਜਿਸ ਨੂੰ ਬਨੂੜ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦਰਜਨ ਭਰ ਹਮਲਾਵਰਾ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਏਐਸਆਈ ਬਲਕਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰਾਲਾ ਦੇ ਵਸਨੀਕ ਜਸਨਪ੫ੀਤ ਸਿੰਘ ਆਪਣੇ ਦੋਸਤਾਂ ਨੂੰ ਰਾਇਲ ਬੈਕਰੀ ਉੱਤੇ ਜਨਮ ਦਿਨ ਦੀ ਪਾਰਟੀ ਦੇ ਰਿਹਾ ਸੀ। ਜਨਮ ਦਿਨ ਵਿਚ ਸਾਮਿਲ ਨੌਜਵਾਨ ਪਾਰਟੀ ਕਰਕੇ ਅਜੇ ਬਾਹਰ ਹੀ ਖੜੇ ਸਨ ਕਿ ਮੌਕੇ ਦੀ ਪਹਿਲਾ ਹੀ ਤਾਕ ਵਿਚ ਬੈਠੇ ਦਰਜਨਾ ਹਮਲਾਵਰ ਜੋ ਹਥਿਆਰਾ ਨਾਲ ਲੈਸ ਸਨ ਨੇ ਉਨਾਂ ਉੱਤੇ ਧਾਵਾ ਬੋਲ ਦਿੱਤਾ। ਜਨਮ ਦਿਨ ਦੀਆਂ ਖੁਸ਼ੀਆਂ ਮਨਾ ਕੇ ਬਾਹਰ ਆਏ ਨੌਜਵਾਨਾ ਨੂੰ ਕੁਝ ਨਾ ਪਤਾ ਲੱਗਾ ਕੀ ਉਨਾਂ ਉੱਤੇ ਹਮਲਾ ਕਰਨ ਵਾਲੇ ਕੋਣ ਹਨ। ਹਮਲਾ ਹੁੰਦੇ ਹੀ ਨੌਜਵਾਨ ਇੱਧਰ ਉਧਰ ਨੂੰ ਭੱਜ ਨਿਕਲੇ। ਇਸੇ ਦੋਰਾਨ ਹਮਲਾਵਰਾਂ ਦੇ ਹੱਥੇ ਗੁਰਿੰਦਰ ਸਿੰਘ ਪੁੱਤਰ ਕੁਲਬੀਰ ਸਿੰਘ ਵਾਸੀ ਕਰਾਲਾ ਚੜ੍ਹ ਗਿਆ। ਜਿਸ ਦੀ ਹਮਲਾਵਰਾਂ ਨੇ ਬੁਰੀ ਤਰਾਂ ਕੁੱਟ ਮਾਰ ਕੀਤੀ। ਏਐਸਆਈ ਬਲਕਾਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਪੁਲਿਸ ਪਾਰਟੀ ਨਾਲ ਮੌਕੇ ਤੇ ਪੁੱਜੇ ਤਾਂ ਹਮਲਾਵਰ ਉਥੋਂ ਭੱਜ ਚੁੱਕੇ ਸਨ। ਇਕੱਠੇ ਹੋਏ ਲੋਕਾਂ ਨੇ ਬੁਰੀ ਤਰਾਂ ਜਖ਼ਮੀ ਹੋਏ ਗੁਰਿੰਦਰ ਸਿੰਘ ਨੂੰ ਬਨੂੜ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ। ਏਐਸਆਈ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗੁਰਿੰਦਰ ਸਿੰਘ ਦੇ ਬਿਆਨਾ ਦੇ ਅਧਾਰ ਤੇ ਪ੫ੀਤਪਾਲ ਸਿੰਘ ਵਾਸੀ ਮੋਟੇਮਾਜਰਾ, ਦਿਲਦਾਰ ਖਾਨ, ਗੋਲਡੀ ਸ਼ੇਰਗਿੱਲ, ਸ਼ਿਵਾ, ਰੋਹਿਤ ਮਹਿਰਾ, ਰਵੀ, ਸੁਰਿੰਦਰ ਸਿੰਘ, ਗੁਰਿੰਦਰ, ਗਗਨ ਸਾਰੇ ਵਾਸੀ ਬਨੂੜ ਵਿਰੁੱਧ ਵੱਖ-ਵੱਖ ਧਰਾਂਵਾ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਏਐਸਆਈ ਬਲਕਾਰ ਸਿੰਘ ਨੇ ਦੱਸਿਆ ਕਿ ਹਮਲਾਵਰ ਵਾਈਐਫਆਈ ਪਾਰਟੀ ਨਾਲ ਸਬੰਧਤ ਦੱਸੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਾਮਜ਼ਦ ਹਮਲਾਵਰ ਅਜੇ ਪੁਲਿਸ ਦੀ ਗਿ੫ਫਤ ਤੋਂ ਬਾਹਰ ਹਨ ਜਿਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਪੁਲਿਸ ਗਿ੫ਫਤ ਵਿਚ ਹੋਣਗੇ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਦੋਹਾਂ ਧਿਰਾ ਦੀ ਪੁਰਾਣੀ ਖਹਿਬਾਜੀ ਹੈ ਜਿਸ ਦੇ ਚਲਦਿਆਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਧਰ ਥਾਣਾ ਮੁੱਖੀ ਸੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਨੌਜਵਾਨਾਂ ਨੂੰ ਕਿਸੇ ਵੀ ਕਿਸਮ ਤੇ ਬਖਸ਼ਿਆ ਨਹੀਂ ਜਾਵੇਗਾ ਜੋ ਸ਼ਹਿਰ ਦੇ ਮਾਹੌਲ ਨੂੰ ਖ਼ਰਾਬ ਕਰਨ।