ਪੱਤਰ ਪ੫ੇਰਕ, ਦੇਵੀਗੜ੍ਹ : ਟਰੱਕ ਯੂਨੀਅਨ ਦੇਵੀਗੜ੍ਹ ਦੇ ਟਰੱਕ ਅਪ੫ੇਟਰਾਂ ਅਤੇ ਕਣਕ ਦੀ ਸਪੈਸ਼ਲ਼ ਢੋਆ ਢੋਆਈ ਦੇ ਠੇਕੇਦਾਰਾਂ ਦਰਮਿਆਨ ਢੋਅ ਢੋਆਈ ਦੇ ਰੇਟਾਂ ਨੂੰ ਲੈ ਕੇ ਰੇੜਕਾ ਚੱਲ ਰਿਹਾ ਸੀ, ਉਸ ਦੇ ਸਿਰੇ ਨਾ ਚੜਨ ਕਾਰਨ ਠੇਕੇਦਾਰਾਂ ਨੇ ਸਰਕਾਰ ਵਲੋਂ ਮਿਥੇ ਰੇਟਾਂ ਨੂੰ ਲੈ ਕੇ ਆਪਣੇ ਸਨੇਹੀਆਂ ਦੇ ਟਰੱਕਾਂ ਨੂੰ ਲੈ ਕੇ ਢੋਅ ਢੋਆਈ ਦਾ ਫੈਸਲਾ ਕੀਤਾ ਸੀ। ਇਸੇ ਤਹਿਤ ਬੀਤੇ ਦਿਨ ਜਦੋਂ ਐਫਸੀਆਈ ਦੇ ਗੋਦਾਮ ਦੁਧਨਸਾਧਾਂ ਤੋਂ ਕਣਕ ਦੀ ਢੋਆਈ ਲਈ ਠੇਕੇਦਾਰ ਜਦੋਂ ਗੋਦਾਮ ਪੁਲਿਸ ਦੀ ਨਿਗਰਾਨੀ ਹੇਠ ਉਨ੍ਹਾਂ ਢੋਆ ਢੋਆਈ ਸ਼ੁਰੂ ਕਰ ਦਿੱਤੀ ਸੀ ਤਾਂ ਇਸੇ ਦੌਰਾਨ ਜਦੋਂ ਪੁਲਿਸ ਉਥੋਂ ਚਲੀ ਗਈ ਤਾਂ 15-20 ਅਣਪਛਾਤੇ ਵਿਅਕਤੀਆਂ ਜੋ ਕਿ ਮੋਟਰ ਸਾਈਕਲਾਂ ਤੇ ਸਵਾਰ ਹੋ ਕੇ ਆਏ ਸਨ ਨੇ ਇੱਟਾਂ ਰੋੜਿਆਂ ਨਾਲ ਠੇਕੇਦਾਰਾਂ ਅਤੇ ਉਨ੍ਹਾਂ ਦੀਆਂ ਗੱਡੀਆਂ ਤੇ ਹਮਲਾ ਕਰ ਦਿੱਤਾ। ਜਿਸ ਨਾਲ ਠੇਕੇਦਾਰ ਅਤੇ ਕੁੱਝ ਵਿਅਕਤੀ ਜਖਮੀ ਹੋ ਗਏ ਅਤੇ ਉਨ੍ਹਾਂ ਦੀ ਵਰਨਾ ਕਾਰ ਪੀ.ਬੀ.13ਬੀ.ਬੀ.-3841 ਅਤੇ ਹੋਰ ਗੱਡੀਆਂ ਦੀ ਭੰਨ ਤੋੜ ਕਰ ਦਿੱਤੀ ਅਤੇ ਇਸੇ ਦੌਰਾਨ ਠੇਕੇਦਾਰ ਦੀ ਗੱਡੀ 'ਚ ਪਏ 50 ਹਜਾਰ ਰੁਪਏ ਵੀ ਸੀਸ਼ੇ ਤੋੜ ਕੇ ਲੈ ਗਏ। ਪ੫ਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਮੰਡੀ ਦੁਧਨਸਾਧਾਂ ਨੇੜੇ ਸਥਿਤ ਐਫ.ਸੀ.ਆਈ.ਦੇ ਗੋਦਾਮਾਂ ਚੋਂ ਐਫ.ਸੀ.ਆਈ. ਦੇ ਠੇਕੇਦਾਰ ਦੀ ਪੀ.ਜੇ. ਐਂਡ ਕੰਪਨੀ ਐਚ. ਟੀ.ਸੀ. ਦੇ ਨਾ ਤੇ ਚਲਦੀ ਹੈ , ਉਨ੍ਹਾਂ ਨੇ ਆਪਣੀਆਂ ਗੱਡੀਆਂ ਨਾਲ ਦੁਧਨਸਾਧਾਂ ਤੋਂ ਪਟਿਆਲਾ ਲਈ ਕਣਕ ਭਰ ਕੇ ਢੌਅ ਢੋਆਈ ਸ਼ੁਰੂ ਕਰ ਦਿੱਤੀ ਸੀ ਤਾਂ ਟਰੱਕ ਯੂਨੀਅਨ ਦੇਵੀਗੜ੍ਹ ਦੇ ਕੁਝ ਟਰੱਕ ਅਪ੫ੇਟਰਾਂ ਨੇ ਜੋ ਕਿ ਪਹਿਲਾਂ ਵੀ ਘੱਟ ਰੇਟਾਂ ਕਾਰਨ ਠੇਕੇਦਾਰਾਂ ਦਾ ਵਿਰੋਧ ਕਰ ਰਹੇ ਸਨ, ਉਨ੍ਹਾਂ ਨੇ ਆ ਕੇ ਢੋਆ ਢੋਆਈ 'ਚ ਗੁੰਡਾ ਗਰਦੀ ਕਰਦੇ ਗੱਡੀਆਂ ਰੋਕਣ ਲਈ ਉਨ੍ਹਾਂ ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਮਹਾਂਵੀਰ ਅਤੇ ਉਨ੍ਹਾਂ ਦੇ ਸਾਥੀਆਂ ਦੇ ਸੱਟਾਂ ਲੱਗੀਆਂ। ਜਦ ਕਿ ਹਮਲਾਵਰਾਂ ਨੇ ਇੱਟਾਂ ਰੋੜਿਆਂ ਨਾਲ ਗੱਡੀਆਂ ਦੀ ਵੀ ਭੰਨ ਤੋੜ ਸ਼ੁਰੂ ਕਰ ਦਿੱਤੀ, ਜਿਸ ਨਾਲ ਠੇਕੇਦਾਰ ਦੀ ਵਰਨਾ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਅਤੇ ਹੋਰ ਗੱਡੀਆਂ ਦੇ ਵੀ ਸ਼ੀਸ਼ੇ ਟੁੱਟ ਗਏ। ਇਸ ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਜੁਲਕਾਂ ਦੇ ਮੁਖੀ ਗੁਰਪ੫ੀਤ ਸਿੰਘ ਭਿੰਡਰ ਸਮੇਤ ਫੋਰਸ ਮੌਕੇ ਤੇ ਪਹੁੰਚ ਗਏ ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਅਣਪਛਾਤੇ ਹਮਲਾਵਰ ਉੱਥੋਂ ਫਰਾਰ ਹੋ ਚੁੱਕੇ ਸਨ। ਠੇਕੇਦਾਰ ਮਹਾਂਵੀਰ ਨੇ ਪੁਲਿਸ ਨੂੰ ਦੱਸਿਆ ਕਿ ਟਰੱਕ ਯੂਨੀਅਨ ਦੀ ਸਹਿਮਤੀ ਨਾਲ ਹੀ ਉਨ੍ਹਾਂ ਨੇ ਗੱਡੀਆਂ ਭਰ ਕੇ ਕਣਕ ਢੋਣ ਦਾ ਫੈਸਲਾ ਕੀਤਾ ਸੀ ਪਰ ਫਿਰ ਵੀ ਉਨ੍ਹਾਂ ਨੇ ਗੁੰਡਾ ਗਰਦੀ ਕਰਦੇ ਹੋਏ ਉਨ੍ਹਾਂ ਦੀ ਕੁੱਟ ਮਾਰ ਕੀਤੀ ਗਈ ਅਤੇ ਗੱਡੀ 'ਚ ਪਏ 50 ਹਜਾਰ ਰੁਪਏ ਵੀ ਲੈ ਗਏ। ਥਾਣਾ ਜੁਲਕਾਂ ਦੀ ਪੁਲਿਸ ਨੇ ਠੇਕੇਦਾਰਾਂ ਦੇ ਬਿਆਨਾਂ ਤੇ ਟਰੱਕ ਯੂਨੀਅਨ ਦੇ ਪ੫ਧਾਨ ਨਵਦੀਪ ਸਿੰਘ ਵਿਰਕ, ਮੰਗਾ, ਜਸਾ ਸਿੰਘ ਹਾਜੀਪੁਰ, ਦੇਸੂ, ਅਨੂਪ ਸਿੰਘ, ਬੰਤ ਰਾਮ ਅਤੇ ਕਈ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।