ਚੋਰ ਗਿਰੋਹ ਦਾ ਸਰਗਨਾ ਗਿ੍ਰਫ਼ਤਾਰ

Updated on: Fri, 10 Aug 2018 06:54 PM (IST)
  
crime news

ਚੋਰ ਗਿਰੋਹ ਦਾ ਸਰਗਨਾ ਗਿ੍ਰਫ਼ਤਾਰ

-85 ਮੋਬਾਈਲ, ਮੋਟਰਸਾਈਕਲ, ਐੱਲਈਡੀ ਤੇ ਹਥਿਆਰ ਬਰਾਮਦ

-ਦੋ ਸਾਥੀ ਅਜੀਤ ਸਿੰਘ ਅਤੇ ਪੰਮਾ ਪੁਲਿਸ ਦੀ ਗਿ੍ਰਫ਼ਤ ਤੋਂ ਬਾਹਰ

ਸਰਬਜੀਤ ਸਿੰਘ, ਰੂਪਨਗਰ

ਜ਼ਿਲ੍ਹਾ ਪੁਲਿਸ ਮੁਖੀ ਸਵਪਨ ਸ਼ਰਮਾ ਦੀਆਂ ਹਦਾਇਤਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਛੇੜੀ ਗਈ ਮੁਹਿੰਮ ਨੂੰ ਉਸ ਸਮੇਂ ਹੁੰਗਾਰਾ ਮਿਲਿਆ ਜਦੋਂ ਸੀਆਈਏ ਸਟਾਫ (ਇਕ) ਰੋਪੜ ਦੀ ਪੁਲਿਸ ਪਾਰਟੀ ਅਤੇ ਥਾਣਾ ਚਮਕੌਰ ਸਾਹਿਬ ਦੀ ਪੁਲਿਸ ਨੇ ਚਮਕੌਰ ਸਾਹਿਬ ਸ਼ਹਿਰ, ਜ਼ਿਲ੍ਹਾ ਰੋਪੜ ਅਤੇ ਮੋਹਾਲੀ ਵਿਚ ਸਰਗਰਮ ਚੋਰ ਗਿਰੋਹ ਦੇ ਮੁਖੀ ਨੂੰ ਕਾਬੂ ਕੀਤਾ। ਨਾਲ ਹੀ ਉਸ ਦੇ ਕੋਲੋਂ ਚੋਰੀ ਹੋਏ 85 ਮੋਬਾਈਲ ਫੋਨ, ਦੁਕਾਨਾਂ ਭੰਨਣ ਲਈ ਤਿਆਰ ਕੀਤੇ ਹਥਿਆਰ, ਮੋਟਰਸਾਈਕਲ ਪੀਬੀ 12 ਐਕਸ 4046 ਮਾਰਕਾ ਪਲਸਲਰ ਤੇ ਇਕ ਐੱਲਈਡੀ ਬਰਾਮਦ ਕੀਤੀ ਹੈ। ਮੁਲਜ਼ਮ ਗੁਰਦੀਪ ਗੋਪੀ ਦੇ ਦੋ ਸਾਥੀ ਅਜੀਤ ਸਿੰਘ ਅਤੇ ਪੰਮਾ ਪੁਲਿਸ ਦੀ ਗਿ੍ਰਫ਼ਤ ਤੋਂ ਬਾਹਰ ਹਨ ਅਤੇ ਪੁਲਿਸ ਵਲੋਂ ਤਲਾਸ਼ ਜਾਰੀ ਹੈ। ਐੱਸਪੀ (ਇਨਵੈਸਟੀਗੇਸ਼ਨ) ਬਲਵਿੰਦਰ ਸਿੰਘ ਰੰਧਾਵਾ ਦੀ ਹਦਾਇਤ 'ਤੇ ਦੀਪਇੰਦਰ ਸਿੰਘ ਇੰਚਾਰਜ ਸੀਆਈਏ ਸਟਾਫ (ਇਕ) ਰੋਪੜ ਨੇ ਚਮਕੌਰ ਸਾਹਿਬ ਪੁਲਿਸ ਦੇ ਨਾਲ ਚੋਰ ਗਿਰੋਹ ਦੇ ਮੁਖੀ ਗੁਰਦੀਪ ਸਿੰਘ ਉਰਫ਼ ਗੋਪੀ ਪੁੱਤਰ ਬਲਜਿੰਦਰ ਸਿੰਘ ਨਿਵਾਸੀ ਬਰਸਾਲਪੁਰ ਚਮਕੌਰ ਸਾਹਿਬ ਨੂੰ ਕਮਲ ਪੈਲਿਸ ਚਮਕੌਰ ਸਾਹਿਬ ਵਿਖੇ ਨਾਕਾਬੰਦੀ ਦੇ ਦੌਰਾਨ ਕਾਬੂ ਕੀਤਾ ਹੈ। ਐਸਪੀ ਬਲਵਿੰਦਰ ਸਿੰਘ, ਡੀਐਸਪੀ ਵਰਿੰਦਰਜੀਤ ਸਿੰਘ, ਸੀਆਈਏ ਸਟਾਫ ਇੱਕ ਦੇ ਇੰਚਾਰਜ ਦੀਪਇੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁੱਛਗਿਛ ਜਾਰੀ ਹੈ ਅਤੇ ਗੋਪੀ ਤੋਂ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਇਹ ਚੋਰ ਗਿਰੋਹ ਵਲੋਂ ਬੀਤੇ ਕੁਝ ਦਿਨ ਪਹਿਲਾ ਸ੍ਰੀ ਚਮਕੌਰ ਸਾਹਿਬ ਵਿਖੇ ਮੁਲਤਾਨੀ ਟੈਲੀਕਾਮ ਦੀ ਦੁਕਾਨ ਤੋਂ ਭਾਰੀ ਮਾਤਰਾ 'ਚ ਮੋਬਾਈਲ, ਮੋਬਾਈਲ ਅਸੈਸਰੀ ਤੇ ਨਕਦੀ ਚੋਰੀ ਕੀਤੀ ਗਈ ਸੀ। ਇਹ ਗਿਰੋਹ ਕਾਫੀ ਸਮੇਂ ਤੋਂ ਸਰਗਰਮ ਸੀ। ਪੁਲਿਸ ਲਗਾਤਾਰ ਇਨ੍ਹਾਂ ਨੂੰ ਤਲਾਸ਼ ਰਹੀ ਸੀ। ਗੋਪੀ ਖ਼ਿਲਾਫ਼ ਥਾਣਾ ਚਮਕੌਰ ਸਾਹਿਬ ਵਿਖੇ ਧਾਰਾ 380, 457, 411 ਦੇ ਤਹਿਤ ਮਾਮਲਾ ਦਰਜ ਕੀਤਾ ਹੈ।

--------

ਨਸ਼ੇ ਦੀ ਲੱਤ ਨੇ ਚੋਰ ਬਣਾਇਆ ਗੁਰਦੀਪ ਗੋਪੀ

ਸੀਆਈਏ (ਇਕ) ਰੋਪੜ ਦੇ ਇੰਚਾਰਜ ਦੀਪਇੰਦਰ ਸਿੰਘ ਨੇ ਦੱਸਿਆ ਕਿ ਚੋਰੀ ਗਿਰੋਹ ਦਾ ਮੁੱਖੀ ਗੁਰਦੀਪ ਸਿੰਘ ਉਰਫ਼ ਗੋਪੀ ਚੰਗੇ ਖਾਂਦੇ ਪੀਂਦੇ ਪਰਿਵਾਰ ਨਾਲ ਸਬੰਧਿਤ ਹੈ। ਇਸ ਦਾ ਵਿਆਹ ਹੋ ਚੁੱਕਿਆ ਹੈ। ਪੰਜ ਮਹੀਨੇ ਦੀ ਬੇਟੀ ਵੀ ਹੈ। ਇਸ ਨੂੰ ਨਸ਼ੇ ਦੀ ਲੱਤ ਹੈ, ਜਿਸ ਲਈ ਚੋਰੀ ਕਰਦਾ ਸੀ। ਪਤਨੀ ਵੀ ਇਸ ਨੂੰ ਨਸ਼ਿਆਂ ਕਰਕੇ ਛੱਡ ਕੇ ਜਾ ਚੁੱਕੀ ਹੈ ਅਤੇ ਘਰ ਵਾਲਿਆਂ ਨੇ ਬੇਦਖਲ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੀ ਲੱਤ ਹੀ ਇਸਨੂੰ ਗ਼ਲਤ ਕੰਮਾਂ ਵੱਲ ਲੈ ਆਈ ਅਤੇ ਇਸਨੇ ਗਿਰੋਹ ਬਣਾ ਕੇ ਰਾਤ ਨੂੰ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: crime news