ਸਰਹੱਦੀ ਇਲਾਕੇ 'ਚ ਚਿੱਟੇ ਦਿਨ ਨਕਾਬਪੋਸ਼ਾਂ ਨੇ ਲੁੱਟੇ 80 ਹਜ਼ਾਰ

Updated on: Tue, 12 Sep 2017 07:43 PM (IST)
  
crime news

ਸਰਹੱਦੀ ਇਲਾਕੇ 'ਚ ਚਿੱਟੇ ਦਿਨ ਨਕਾਬਪੋਸ਼ਾਂ ਨੇ ਲੁੱਟੇ 80 ਹਜ਼ਾਰ

ਰਾਜਨ ਚੋਪੜਾ, ਭਿੱਖੀਵਿੰਡ

ਸਰਹੱਦੀ ਖੇਤਰ 'ਚ ਚੋਰੀਆਂ ਤੇ ਲੁੱਟਾਂ ਖੋਹਾਂ ਦਾ ਦੌਰ ਚੱਲ ਰਿਹਾ ਹੈ। ਮੰਗਲਵਾਰ ਨੂੰ ਚਿੱਟੇ ਦਿਨ ਬੈਂਕ 'ਚੋਂ ਨਕਦੀ ਕਢਵਾ ਕੇ ਜਾ ਰਹੇ ਨੌਜਵਾਨ ਕੋਲੋਂ ਤਿੰਨ ਨਕਾਬਪੋਸ਼ਾਂ ਨੇ 80 ਹਜ਼ਾਰ ਦੀ ਨਕਦੀ ਖੋਹ ਲਈ ਤੇ ਜਾਂਦੇ-ਜਾਂਦੇ ਉਸ ਦੇ ਮੋਟਰਸਾਈਕਲ ਦੀ ਚਾਬੀ ਵੀ ਨਾਲ ਲੈ ਗਏ। ਪੁਲਿਸ ਵੱਲੋਂ ਲੁਟੇਰਿਆਂ ਨੂੰ ਜਲਦ ਕਾਬੂ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਸੇਵਕ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਡੱਲ ਨੇ ਦੱਸਿਆ ਕਿ ਉਹ ਦੁੱਧ ਦੀ ਡੇਅਰੀ ਦਾ ਕੰਮ ਕਰਦਾ ਹੈ। ਦੁੱਧ ਖ਼ਰੀਦਣ ਵਾਲੀ ਕੰਪਨੀ ਵੱਲੋਂ ਉਸ ਨੂੰ ਦੁੱਧ ਦੇ ਬਦਲੇ 80 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਸੀ ਜੋ ਉਹ ਕਸਬਾ ਭਿੱਖੀਵਿੰਡ ਦੀ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ 'ਚੋਂ ਕੈਸ਼ ਕਰਵਾ ਕੇ 80 ਹਜ਼ਾਰ ਦੀ ਨਕਦੀ ਲੈ ਕੇ ਜਦੋਂ ਪਿੰਡ ਵਾਪਸ ਜਾ ਰਿਹਾ ਸੀ ਤਾਂ ਮਾੜੀਮੇਘਾ ਦੀਆਂ ਬਹਿਕਾਂ ਨਜ਼ਦੀਕ ਪਿੱਛੋਂ ਆ ਰਹੇ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਉਸ ਦੇ ਮੋਟਰਸਾਈਕਲ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਅਤੇ ਉਸ ਦੀ ਕੁੱਟਮਾਰ ਕਰਕੇ 80 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ।

ਲੁਟੇਰੇ ਜਾਂਦੇ-ਜਾਂਦੇ ਉਸ ਦੇ ਮੋਟਰਸਾਈਕਲ ਦੀ ਚਾਬੀ ਵੀ ਨਾਲ ਲੈ ਗਏ ਤਾਂ ਜੋ ਉਨ੍ਹਾਂ ਦਾ ਪਿੱਛਾ ਨਾ ਕੀਤਾ ਜਾ ਸਕੇ। ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ 'ਤੇ ਥਾਣਾ ਖਾਲੜਾ ਦੇ ਡਿਊਟੀ ਅਫਸਰ ਏਐੱਸਆਈ ਹਰਮੇਸ਼ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਤੇ ਗੁਰਸੇਵਕ ਸਿੰਘ ਦੇ ਬਿਆਨ ਕਲਮਬੰਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਥਾਣਾ ਖਾਲੜਾ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਇਲਾਕੇ 'ਚ ਨਾਕੇਬੰਦੀ ਕਰ ਦਿੱਤੀ ਗਈ ਹੈ ਤੇ ਜਲਦ ਹੀ ਲੁਟੇਰਿਆਂ ਦਾ ਸੁਰਾਗ ਲਗਾ ਲਿਆ ਜਾਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: crime news