ਗੰਨਮੈਨ ਦੀ ਕੁੱਟਮਾਰ ਕਰਕੇ ਪਿਸਤੌਲ ਤੇ ਨਕਦੀ ਖੋਹੀ

Updated on: Sat, 12 Aug 2017 09:46 PM (IST)
  

ਜੇਐੱਨਐੱਨ, ਲੁਧਿਆਣਾ : ਰੋਜ਼ ਗਾਰਡਨ ਨੇੜੇ ਇਕ ਨਿੱਜੀ ਗੰਨਮੈਨ ਨਾਲ ਕੁਝ ਨੌਜਵਾਨਾਂ ਨੇ ਕੁੱਟਮਾਰ ਕਰਕੇ ਉਸ ਦੀ ਪਿਸਤੌਲ ਤੇ ਨਕਦੀ ਖੋਹ ਲਈ ਤੇ ਮੌਕੇ ਤੋਂ ਫ਼ਰਾਰ ਹੋ ਗਏ। ਗੰਨਮੈਨ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਤਾਂ ਥਾਣਾ-8 ਦੀ ਪੁਲਿਸ ਮੌਕੇ 'ਤੇ ਪੁੱਜੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਨਿੰਮ ਵਾਲਾ ਚੌਕ ਵਾਸੀ ਇੰਦਰਪ੍ਰੀਤ ਸਿੰਘ ਉਥੇ ਰਹਿਣ ਵਾਲੇ ਰਾਜੇਸ਼ ਸੋਨੀ ਦਾ ਨਿੱਜੀ ਗੰਨਮੈਨ ਹੈ। ਸ਼ੁੱਕਰਵਾਰ ਰਾਤ ਫਿਰੋਜ਼ਪੁਰ ਰੋਡ ਸਥਿਤ ਇਕ ਪੈਲੇਸ 'ਚ ਪਾਰਟੀ 'ਤੇ ਗਏ ਸੀ। ਇਸ ਦੌਰਾਨ ਸੋਨੀ ਨੇ ਇੰਦਰਪ੍ਰੀਤ ਨੂੰ ਕਿਸੇ ਕੰਮ ਰੋਜ਼ ਗਾਰਡਨ ਨੇੜੇ ਭੇਜਿਆ। ਉਥੇ ਕੁਝ ਨੌਜਵਾਨ ਆਪਸ 'ਚ ਝਗੜਾ ਕਰ ਰਹੇ ਸੀ। ਇੰਦਰਪ੍ਰੀਤ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਹਮਲਾਵਰਾਂ ਨੇ ਇੰਦਰਪ੍ਰੀਤ ਦੀ ਪਿਸਤੌਲ, ਸੋਨੇ ਦੀ ਚੈਨੀ ਤੇ ਪੰਜ ਹਜ਼ਾਰ ਰੁਪਏ ਨਕਦੀ ਖੋਹ ਲਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: crime news