ਫੈਕਟਰੀ ਮੈਨੇਜਰ ਨੂੰ ਅਗ਼ਵਾ ਕਰਨ ਵਾਲੇ ਚਾਰ ਕਾਬੂ

Updated on: Sat, 12 Aug 2017 08:57 PM (IST)
  

ਪੱਤਰ ਪ੍ਰੇਰਕ, ਲੁਧਿਆਣਾ : ਫੋਕਲ ਪੁਆਇੰਟ ਇਲਾਕੇ 'ਚ ਇਕ ਫੈਕਟਰੀ ਮੈਨੇਜਰ ਨੂੰ ਫਿਰੌਤੀ ਵਸੂਲਣ ਲਈ ਅਗ਼ਵਾ ਕਰਨ ਦੇ ਦੋਸ਼ 'ਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਵਿਸ਼ਵਕਰਮਾ ਨਗਰ, ਗੁਰਪ੫ੀਤ ਸਿੰਘ ਉਰਫ ਗੋਪੀ ਵਾਸੀ ਈਡਬਲਿਊਐੱਸ ਕਾਲੋਨੀ, ਹਰਭਜਨ ਸਿੰਘ ਹੈਰੀ ਵਾਸੀ ਈਡਬਲਿਊਐੱਸ ਕਾਲੋਨੀ ਤੇ ਸਰਬਜੀਤ ਸਿੰਘ ਉਰਫ ਸਾਬੀ ਵਾਸੀ ਕਿਸ਼ੋਰ ਨਗਰ ਤਾਜਪੁਰ ਰੋਡ ਵਜੋਂ ਹੋਈ ਹੈ।

ਥਾਣਾ ਫੋਕਲ ਪੁਆਇੰਟ ਦੇ ਐੱਸਐੱਚਓ ਇੰਸਪੈਕਟਰ ਬਿਟਨ ਕੁਮਾਰ ਮੁਤਾਬਕ ਇਨ੍ਹਾਂ ਚਾਰਾਂ ਨੇ 3 ਅਗਸਤ ਨੂੰ ਫੋਕਲ ਪੁਆਇੰਟ ਦੀ ਇਕ ਫੈਕਟਰੀ 'ਚ ਬਤੌਰ ਮੈਨੇਜਰ ਕੰਮ ਕਰਨ ਵਾਲੇ ਦੇਵ ਰਾਜ ਨੂੰ ਉਸ ਵੇਲੇ ਅਗ਼ਵਾ ਕਰ ਲਿਆ ਸੀ ਜਦੋਂ ਉਹ ਆਪਣੇ ਦੋਸਤ ਨਾਲ ਖਾਣਾ ਖਾਣ ਬਾਹਰ ਨਿਕਲਿਆ ਸੀ। ਦੇਵ ਰਾਜ ਨੂੰ ਅਗਵਾ ਕਰਨ ਮਗਰੋਂ ਇਨ੍ਹਾਂ ਮੁਲਜ਼ਮਾਂ ਨੇ ਦੇਵਰਾਜ ਤੋਂ ਹੀ ਫੈਕਟਰੀ ਮਾਲਕ ਨੂੰ ਫੋਨ ਕਰਵਾ ਕੇ ਫਿਰੌਤੀ ਮੰਗੀ ਸੀ। ਫਿਰੌਤੀ ਦੀ ਰਕਮ ਨਾ ਮਿਲਦੀ ਵੇਖ ਇਨ੍ਹਾਂ ਨੇ ਦੇਵਰਾਜ ਨੂੰ ਏਟੀਐੱਮ ਤੇ ਲਿਜਾ ਕੇ ਉਸ ਦੇ ਖਾਤੇ 'ਚੋਂ ਪੈਸੇ ਕੱਢਵਾਏ ਤੇ ਦੇਵਰਾਜ ਨੂੰ ਸੁੱਟ ਕੇ ਫ਼ਰਾਰ ਹੋ ਗਏ ਸੀ। ਪੁਲਿਸ ਨੇ ਇਨ੍ਹਾਂ ਕੋਲੋਂ ਨਕਦੀ ਵੀ ਬਰਾਮਦ ਕੀਤੀ ਹੈ ਜੋ ਇਨ੍ਹਾਂ ਨੇ ਦੇਵਰਾਜ ਦੇ ਬੈਂਕ ਖਾਤੇ 'ਚੋਂ ਕੱਢਵਾਈ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: crime news