278 ਪੇਟੀਆਂ ਸ਼ਰਾਬ ਸਮੇਤ ਤਿੰਨ ਕਾਬੂ

Updated on: Sat, 12 Aug 2017 08:51 PM (IST)
  
crime news

278 ਪੇਟੀਆਂ ਸ਼ਰਾਬ ਸਮੇਤ ਤਿੰਨ ਕਾਬੂ

ਐੱਸਪੀ ਜੋਸ਼ੀ, ਲੁਧਿਆਣਾ : ਐਂਟੀ ਨਾਰਕੋਟਿਕ ਸੈੱਲ ਦੀ ਪੁਲਿਸ ਨੇ ਸ਼ਰਾਬ ਦੀ ਸਮੱਗਲਿੰਗ ਦੇ ਮਾਮਲੇ 'ਚ ਤਿੰਨ ਮੁਲਜ਼ਮਾਂ ਨੂੰ ਗਿ੫ਫ਼ਤਾਰ ਕਰਕੇ 278 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ। ਇਹ ਸ਼ਰਾਬ ਸਮੱਗਲਰ 2 ਕਾਰਾਂ ਤੇ ਇਕ ਆਟੋ 'ਚ ਸ਼ਰਾਬ ਸਪਲਾਈ ਕਰਨ ਜਾ ਰਹੇ ਸੀ। ਪੁਲਿਸ ਨੇ ਇਸ ਮਾਮਲੇ 'ਚ ਵਰਤੇ ਜਾ ਰਹੇ ਵਾਹਨ ਕਬਜੇ 'ਚ ਲੈ ਲਏ ਹਨ। ਪੁਲਿਸ ਨੇ ਸਾਹਨੇਵਾਲ ਦਰੇਸੀ ਥਾਣੇ 'ਚ ਪਰਚਾ ਦਰਜ ਕੀਤਾ ਹੈ। ਪੁਲਿਸ ਨੇ ਰਜਿੰਦਰ ਸਿੰਘ ਉਰਫ ਰਾਜੂ ਵਾਸੀ ਡਰੋਲੀ ਭਾਈ ਮੋਗਾ ਨੂੰ ਕੋਹਾੜਾ ਚੌਕ ਤੋਂ ਗਿ੫ਫ਼ਤਾਰ ਕੀਤਾ ਜੋ ਇਨੋਵਾ 'ਚ ਸ਼ਰਾਬ ਲੱਦ ਕੇ ਲਿਜਾ ਰਿਹਾ ਸੀ।

ਦੂਜੇ ਮਾਮਲੇ 'ਚ ਪੁਲਿਸ ਨੇ ਜਗਵੰਤ ਸਿੰਘ ਉਰਫ ਜੱਗਾ ਵਾਸੀ ਜੁਗਿਆਣਾ ਨੂੰ ਪਿੰਡ ਪਵਾ ਕੋਲੋਂ ਕਾਬੂ ਕੀਤਾ ਜੋ ਆਪਣੀ ਸਵਿਫਟ ਕਾਰ 'ਚ ਸ਼ਰਾਬ ਲਿਜਾ ਰਿਹਾ ਸੀ।

ਤੀਜੇ ਮਾਮਲੇ 'ਚ ਆਟੋ ਚਾਲਕ ਵਿਜੇ ਕੁਮਾਰ ਨੂੰ ਕਿਲ੍ਹਾ ਮੁਹੱਲਾ ਨੇੜੇ ਸ਼ਰਾਬ ਲਿਜਾਂਦੇ ਕਾਬੂ ਕੀਤਾ ਹੈ। ਐਂਟੀ ਨਾਰਕੋਟਿਕ ਸੈੱਲ ਦੇ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਮੁਤਾਬਿਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਰਾਬ ਸਮੱਗਲਰ ਇਕੋ ਸਮੇਂ 'ਚ ਵੱਖ-ਵੱਖ ਰੂਟਾਂ ਤੋਂ ਮਹਾਨਗਰ 'ਚ ਨਾਜਾਇਜ਼ ਸ਼ਰਾਬ ਸਪਲਾਈ ਕਰਨ ਜਾ ਰਹੇ ਹਨ, ਜਿਸ 'ਤੇ ਪੁਲਿਸ ਨੇ ਤਿੰਨਾਂ ਨੂੰ ਕਾਬੂ ਕਰ ਲਿਆ। ਇਨ੍ਹਾਂ ਤੋਂ 278 ਪੇਟੀਆਂ ਸ਼ਰਾਬ ਬਰਾਮਦ ਹੋਈ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: crime news