ਬੈਂਕ ਦੇ ਬਾਹਰੋਂ ਲੜਕੀ ਤੋਂ ਮੋਬਾਈਲ ਖੋਹਿਆ

Updated on: Tue, 21 Mar 2017 01:15 AM (IST)
  

ਜੇਐੱਨਐੱਨ, ਜਲੰਧਰ ਛਾਉਣੀ : ਸਟੇਟ ਬੈਂਕ ਆਫ ਇੰਡੀਆ ਦੇ ਬਾਹਰੋਂ ਅੱਜ ਦੁਪਹਿਰ ਦੋ ਮੋਟਰਸਾਈਕਲ ਸਵਾਰ ਨੌਜਵਾਨ ਅੌਰਤ ਤੋਂ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਪੀੜਤ ਅੌਰਤ ਮੀਨੂੰ ਵਾਸੀ ਲਾਲ ਕੁਰਤੀ ਬੈਂਕ 'ਚ ਪੈਸੇ ਜਮ੍ਹਾਂ ਕਰਵਾਉਣ ਆਈ ਸੀ ਕਿ ਅਚਾਨਕ ਉਸਦਾ ਫੋਨ ਆ ਗਿਆ। ਮੀਨੂੰ ਨੇ ਦੱਸਿਆ ਕਿ ਉਹ ਬੈਂਕ ਅੰਦਰ ਫੋਨ ਸੁਣਨ ਲੱਗੀ ਤਾਂ ਉਸੇ ਸਮੇਂ ਉੱਥੇ ਤਾਇਨਾਤ ਗਾਰਡ ਨੇ ਸੁਰੱਖਿਆ ਸਬੰਧੀ ਉਸਨੂੰ ਬਾਹਰ ਭੇਜ ਦਿੱਤਾ। ਜਿਵੇਂ ਹੀ ਉਹ ਬਾਹਰ ਫੋਨ ਸੁਣਨ ਲੱਗੀ ਤਾਂ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰ ਨੌਜਵਾਨ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਪੀੜਤ ਅੌਰਤ ਨੇ ਮਾਮਲੇ ਦੀ ਸ਼ਿਕਾਇਤ ਥਾਣਾ ਕੈਂਟ ਦੀ ਪੁਲਿਸ ਨੂੰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੀਆਂ ਕਈ ਘਨਟਾਵਾਂ ਸਟੇਟ ਬੈਂਕ ਆਫ ਇੰਡੀਆ ਦੇ ਬਾਹਰ ਕਈ ਵਾਰ ਵਾਪਰ ਚੁੱਕੀਆਂ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: crime news