ਮੁਹੱਲੇ 'ਚ ਲੱਗੇ ਟਾਵਰ ਦਾ ਕੀਤਾ ਵਿਰੋਧ

Updated on: Mon, 20 Mar 2017 11:46 PM (IST)
  

ਜੇਐੱਨਐੱਨ, ਜਲੰਧਰ : ਗੁਆਂਢ ਦੇ ਘਰ 'ਚ ਲੱਗੇ ਮੋਬਾਈਲ ਟਾਵਰ ਦਾ ਵਿਰੋਧ ਭਗਤ ਸਿੰਘ ਕਾਲੋਨੀ ਮੁਹੱਲਾ ਵਾਸੀਆਂ ਨੇ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਰੈਜੀਡੈਂਸ ਏਰੀਆ ਹੋਣ ਦੇ ਬਾਵਜੂਦ ਮੋਬਾਈਲ ਟਾਵਰ ਨਹੀਂ ਲੱਗ ਸਕਦਾ ਹੈ। ਟਾਵਰ ਲੱਗਣ ਨਾਲ ਲੋਕ ਪਰੇਸ਼ਾਨ ਹਨ। ਮੁਹੱਲਾ ਵਾਸੀ ਤਰੁਣ ਸਹਿਗਲ, ਪਲਕ ਜੋਸ਼ੀ, ਹਰੀਸ਼ ਸ਼ਰਮਾ, ਕਰਨ ਸਿੰਘ, ਪ੍ਰੀਤ ਨੇ ਕਿਹਾ ਕਿ ਟਾਵਰ ਸਬੰਧੀ ਡੀਸੀ ਨੂੰ ਸ਼ਿਕਾਇਤ ਦੇ ਚੁੱਕੇ ਹਨ। ਘਰ ਦੀ ਛੱਤ 'ਤੇ ਟਾਵਰ ਲੱਗਣਾ ਗੈਰ ਕਾਨੂੰਨੀ ਹੈ। ਹਾਲਾਂਕਿ ਟਾਵਰ ਖ਼ਿਲਾਫ਼ ਸ਼ਿਕਾਇਤ ਪ੍ਰਦੂਸ਼ਣ ਵਿਭਾਗ ਨੂੰ ਵੀ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਿਗਮ ਪ੍ਰਸ਼ਾਸਨ ਨੇ ਟਾਵਰ ਲਗਾਉਣ ਦੀ ਆਗਿਆ ਦੇਣਾ ਸਮਝ ਤੋਂ ਪਰੇ ਹੈ। ਛੱਤ 'ਤੇ ਲੱਗੇ ਟਾਵਰ ਨੂੰ ਨਹੀਂ ਹਟਾਇਆ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਮੁਹੱਲਾ ਵਾਸੀ ਪ੍ਰੀਤ, ਅਸ਼ੋਕ ਕੁਮਾਰ, ਰਤਨਾ, ਵਿਜੇ, ਵਿਨੋਦ ਕੁਮਾਰ ਤੇ ਹੋਰ ਲੋਕ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: crime news