ਸਰਕਾਰੀ ਡਾਕਟਰਾਂ ਨੇ ਬਚਾਈ ਅਧਰੰਗ ਪੀੜਤ ਅੌਰਤ ਦੀ ਜਾਨ

Updated on: Sat, 18 Mar 2017 11:12 PM (IST)
  

ਜੇਐੱਨਐੱਨ, ਜਲੰਧਰ : ਸਿਵਲ ਹਸਪਤਾਲ 'ਚ ਸਟ੫ਾਕ ਤੋਂ ਪੀੜਤ ਅੌਰਤ ਦਾ ਇਲਾਜ ਕਰਨ 'ਚ ਡਾਕਟਰਾਂ ਨੇ ਕਾਮਯਾਬੀ ਹਾਸਲ ਕੀਤੀ ਹੈ। ਸ਼ਨਿਚਰਵਾਰ ਸਵੇਰੇ ਪਿੰਡ ਸਾਬੋਵਾਲ ਦੀ 60 ਸਾਲਾ ਅੌਰਤ ਜੋਗਿੰਦਰ ਕੌਰ ਨੂੰ ਅਧਰੰਗ ਦੇ ਲੱਛਣ ਮਹਿਸੂਸ ਹੋਣੇ ਸ਼ੁਰੂ ਹੋਏ ਤਾਂ ਉਸਨੂੰ ਸਿਵਲ ਹਸਪਤਾਲ ਜਲੰਧਰ ਦਾਖ਼ਲ ਕਰਵਾਇਆ ਗਿਆ। ਇਸ ਦੌਰਾਨ ਡਾਕਟਰਾਂ ਦੀ ਟੀਮ ਨੇ ਪੂਰੀ ਚੌਕਸੀ ਨਾਲ ਐਮਰਜੈਂਸੀ 'ਚ ਦਾਖ਼ਲ ਕਰਕੇ ਸੀਟੀ ਸਕੈਨ ਸਮੇਤ ਹੋਰ ਟੈਸਟ ਕਰਕੇ ਦਿਮਾਗ 'ਚ ਕਲਾਟ ਹੋਣ ਦੀ ਪੁਸ਼ਟੀ ਕੀਤੀ। ਡਾ. ਕਸ਼ਮੀਰੀ ਲਾਲ ਤੇ ਡਾ. ਤਰਸੇਮ ਲਾਲ ਦੀ ਟੀਮ ਨੇ ਵਿਭਾਗ ਵੱਲੋਂ ਮੁਹੱਈਆ ਕਰਵਾਈ ਗਈ ਸਟ੍ਰਾਕ ਮੈਨੇਜਮੈਂਟ ਤਹਿਤ ਉਸਦਾ ਇਲਾਜ ਸ਼ੁਰੂ ਕੀਤਾ ਤੇ ਕਰੀਬ 30 ਹਜ਼ਾਰ ਰੁਪਏ ਦੀ ਕੀਮਤ ਦਾ ਸਰਕਾਰ ਵੱਲੋਂ ਮੁਫ਼ਤ ਇੰਜੈਕਸ਼ਨ ਲਗਾ ਕੇ ਅੌਰਤ ਦੇ ਸਟ੫ਾਕ 'ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ 24 ਘੰਟੇ ਬਾਅਦ ਅੌਰਤ ਵੱਲੋਂ ਸੀਟੀ ਸਕੈਨ ਕਰਨ ਤੋਂ ਬਾਅਦ ਇਸ ਗੱਲ ਦਾ ਪਤਾ ਚੱਲੇਗਾ ਕਿ ਦਵਾਈ ਕਿੰਨਾ ਅਸਰ ਕਰ ਰਹੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: crime news