ਮਕਸੂਦਾਂ ਸਬਜ਼ੀ ਮੰਡੀ ਨੂੰ ਨਹੀਂ ਮਿਲਿਆ ਸਾਈਕਲ ਸਟੈਂਡ ਦਾ ਠੇਕੇਦਾਰ

Updated on: Sat, 18 Mar 2017 11:12 PM (IST)
  

ਜੇਐੱਨਐੱਨ, ਜਲੰਧਰ : ਮਕਸੂਦਾਂ ਸਬਜ਼ੀ ਮੰਡੀ ਨੂੰ ਸਾਈਕਲ ਸਟੈਂਡ ਦਾ ਠੇਕੇਦਾਰ ਨਹੀਂ ਮਿਲਿਆ ਹੈ। ਇਸਦੇ ਲਈ ਮੰਡੀ ਬੋਰਡ ਨੇ ਈ-ਟੈਂਡਰਿੰਗ ਦੀ ਮਾਰਫਤ ਅਰਜ਼ੀਆਂ ਮੰਗੀਆਂ ਸਨ, ਜਿਸ 'ਚ ਰਿਜ਼ਰਵ ਪ੍ਰਾਈਜ 2.85 ਕਰੋੜ ਰੁਪਏ ਰੱਖਿਆ ਗਿਆ ਸੀ। ਜਦਕਿ ਇਸਦੇ ਲਈ ਸਿਰਫ ਇਕ ਹੀ ਅਰਜ਼ੀ ਆਈ। ਉਸਨੇ ਵੀ ਠੇਕੇ ਦੀ ਕੀਮਤ 2.10 ਕਰੋੜ ਰੁਪਏ ਲਗਾਈ, ਜੋ ਰਿਜ਼ਰਵ ਪ੍ਰਾਈਜ ਤੋਂ 75 ਲੱਖ ਰੁਪਏ ਘੱਟ ਹੈ।

ਦਰਅਸਲ, ਮਕਸੂਦਾਂ ਮੰਡੀ 'ਚ ਸਾਈਕਲ ਸਟੈਂਡ ਦਾ ਹਰ ਸਾਲ ਕਰੋੜਾਂ ਰੁਪਏ ਠੇਕਾ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਮੰਡੀ 'ਚ ਕਿਤੇ ਵੀ ਅਧਿਕਾਰਕ ਤੌਰ 'ਤੇ ਵਾਹਨ ਪਾਰਕ ਕਰਨ ਦੀ ਜਗ੍ਹਾ ਨਹੀਂ ਬਣਾਈ ਗਈ ਹੈ। ਬਲਕਿ, ਸਾਈਕਲ ਸਟੈਂਡ ਦਾ ਠੇਕੇਦਾਰ ਅੰਦਰ ਆਉਣ 'ਤੇ ਵੀ ਵਸੂਲੀ ਕਰ ਲੈਂਦਾ ਹੈ। ਇਹੀ ਕਾਰਨ ਹੈ ਕਿ ਮੰਡੀ 'ਚ ਸਾਰਾ ਦਿਨ ਟ੫ੈਫਿਕ ਜਾਮ ਰਹਿੰਦਾ ਹੈ। ਇਸ ਬਾਰੇ ਮਾਰਕੀਟ ਕਮੇਟੀ ਦੇ ਸਕੱਤਰ ਰੁਪਿੰਦਰ ਮਿਨਹਾਸ ਨੇ ਦੱਸਿਆ ਕਿ ਪੂਰਾ ਮਾਮਲਾ ਪੰਜਾਬ ਮੰਡੀ ਬੋਰਡ ਨੂੰ ਭੇਜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੋਰਡ ਦਾ ਫ਼ੈਸਲਾ ਆਉਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: crime news