ਵਾਰਡ 33 ਤੋਂ ਸੁਨੀਤਾ ਰਾਣੀ ਦੇ ਹੱਕ 'ਚ ਚੋਣ ਪ੫ਚਾਰ ਤੇਜ਼

Updated on: Mon, 12 Feb 2018 08:29 PM (IST)
  

ਸਤਵਿੰਦਰ ਸ਼ਰਮਾ, ਲੁਧਿਆਣਾ

ਨਗਰ ਨਿਗਮ ਲੁਧਿਆਣਾ ਦੀ 24 ਫਰਵਰੀ ਨੂੰ ਹੋਣ ਜਾ ਰਹੀ ਛੇਵੇਂ ਹਾਊਸ ਦੀ ਚੋਣ ਲਈ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਨਾਲ ਨਾਲ ਅਜਾਦ ਉਮੀਦਵਾਰਾਂ ਨੇ ਨਿਗਮ ਸਦਨ ਦਾ ਮੈਂਬਰ ਬਨਣ ਲਈ ਅੱਡੀ ਚੋਟੀ ਦਾ ਜੋਰ ਲਗਾਇਆ ਹੋਇਆ ਹੈ। ਇਕ ਪਾਸੇ ਜਿੱਥੇ ਸਾਬਕਾ ਕੌਂਸਲਰ ਪਿਛਲੇ ਸਮੇਂ ਵਿੱਚ ਕਰਵਾਏ ਵਿਕਾਸ ਕਾਰਜਾਂ ਦਾ ਰਿਪੋਰਟ ਕਾਰਡ ਤਿਆਰ ਕਰ ਲੋਕਾਂ ਦੀ ਕਚਿਹਰੀ ਵਿੱਚ ਉਤਰੇ ਹਨ, ਉੱਥੇ ਹੀ ਪਿਛਲੀਆਂ ਚੋਣਾਂ ਹਾਰਨ ਵਾਲੇ ਅਤੇ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਰਨ ਵਾਲੇ ਉਮੀਦਵਾਰਾਂ ਵੱਲੋਂ ਲੋਕਾਂ ਨੂੰ ਸਹੂਲਤਾਂ ਦੇਣ ਲਈ ਤਿਆਰ ਕੀਤੇ ਆਪਣੇ ਪਲਾਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਉਧਰ ਇਸ ਵਾਰ ਵਾਰਡ ਨੰ 33 ਤੋਂ ਲੋਕਾਂ ਦੀ ਕਚਿਹਰੀ ਵਿੱਚ ਚੋਣ ਲੜਨ ਲਈ ਉਤਰੀ ਕਾਂਗਰਸ ਦੀ ਉਮੀਦਵਾਰ ਸਾਬਕਾ ਸੁਨੀਤਾ ਰਾਣੀ ਵੱਲੋਂ ਜਿੱਥੇ ਆਪਣੇ ਸਮੇਂ ਦੌਰਾਨ ਵਾਰਡ ਦੇ ਹੋਏ ਵਿਕਾਸ ਕੰਮਾਂ ਸਬੰਧੀ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਤੇ ਟੀ ਐਸ ਕਾਕਾ, ਬਲਦੇਵ ਸਿੰਘ ਪ੫ਧਾਨ ਏ ਟੀ ਯੂ, ਸਰਬਜੀਤ ਸਿੰਘ ਸਰਬਾ, ਅਵਤਾਰ ਸਿੰਘ, ਸੋਨੂ ਗਰੇਵਾਲ, ਦਿਲਬਾਗ ਸਿੰਘ, ਕਾਕਾ ਿਢਲੋਂ, ਜੱਸੀ ਿਢਲੋਂ, ਰਾਣਾ ਿਢਲੋਂ, ਪ੫ਗਟ ਸਿੰਘ, ਚਰਨ ਿਢਲੋਂ, ਸਤਨਾਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਆਪ ਮੁਹਾਰੇ ਸੁਨੀਤਾ ਰਾਣੀ ਦੀ ਚੋਣ ਮਹਿੰਮ ਨੂੰ ਤੇਜ ਕਰਨ ਲਈ ਪ੫ਚਾਰ ਵਿੱਚ ਲੱਗੇ ਹੋਏ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ò Åðâ é§ CC