ਸੁਰਿੰਦਰ ਪਾਲ ਕੁੱਕੂ, ਦੁਸਾਂਝ ਕਲਾਂ : ਸ੫ੀ ਜੋਗਿੰਦਰ ਰਾਮ ਪਰਿਵਾਰਕ ਯਾਦਾਂ ਭਲਾਈ ਟਰੱਸਟ ਦੁਸਾਂਝ ਕਲਾਂ ਅਤੇ ਸ਼ਹੀਦ ਭਗਤ ਸਿੰਘ ਵੈੱਲਫੇਅਰ (ਰਜਿ.) ਸੁਸਾਇਟੀ ਵੱਲੋਂ ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਦੇ ਸਹਿਯੋਗ ਨਾਲ ਇੰਡੀਅਨ ਹਾਊਸ ਦੁਸਾਂਝ ਕਲਾਂ ਵਿੱਖੇ ਲੇਖਕ ਜਾਰਜ ਥਾਮਸਨ ਵੱਲੋਂ ਲਿਖੀ ਪੁਸਤਕ 'ਮਨੁੱਖੀ ਤੱਤ ਵਿਗਿਆਨ ਅਤੇ ਕਲਾ ਦੇ ਸਰੋਤ' ਅਨੁਵਾਦ ਡਾ. ਵਿਨੋਦ ਕੁਮਾਰ ਵੱਲੋਂ ਕੀਤੀ ਗਈ ਹੈ।¢ ਇਸ ਪੁਸਤਕ ਨੰੂ ਰਿਲੀਜ਼ ਕਰਨ ਸਬੰਧੀ ਇਕ ਸਾਦਾ ਅਤੇ ਪ੫ਭਾਵਸ਼ਾਲੀ ਪੁਸਤਕ ਰਿਲੀਜ਼ ਸਮਾਰੋਹ 9 ਦਸੰਬਰ ਦਿਨ ਐਤਵਾਰ ਨੰੂ ਦੁਪਹਿਰ 1 ਵਜੇ ਕਰਵਾਇਆ ਜਾ ਰਿਹਾ ਹੈ। ਇਸ ਸਮਾਰੋਹ ਵਿਚ ਪੰਜਾਬੀ ਦੇ ਨਾਮਵਰ ਸ਼ਾਇਰ ਸੋਹਣ ਸਹਿਜਲ ਅਤੇ ਡਾ. ਵਿਨੋਦ ਕੁਮਾਰ ਨੰੂ ਸ਼੫ੀ ਜੋਗਿੰਦਰ ਰਾਮ ਪਰਿਵਾਰਕ ਯਾਦਾਂ ਪੁਰਸਕਾਰ ਦੇ ਸਨਮਾਨਿਤ ਕੀਤਾ ਜਾਵੇਗਾ।¢ ਇਸ ਸਮੇਂ ਇਕ ਵਿਸ਼ਾਲ ਕਵੀ ਦਰਬਾਰ ਕਰਵਾਇਆ ਜਾਵੇਗਾ।¢ ਪ੫ੈਸ ਨੰੂ ਇਹ ਜਾਣਕਾਰੀ ਟਰੱਸਟ ਦੀ ਸਰਪ੫ਸਤ ਬੀਬੀ ਮਹਿੰਦਰ ਕੌਰ ਚੰਦੜ੍ਹ ਅਤੇ ਪ੫ਧਾਨ ਬੀਬੀ ਇੰਦਰਜੀਤ ਕੌਰ ਦੁਸਾਂਝ ਨੇ ਦਿੱਤੀ।