ਵਿਜੇ ਸੋਨੀ, ਫਗਵਾੜਾ : ਡਾਕਟਰ ਪੰਕਜ ਤਿ੫ਵੇਦੀ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਅਨਵਰ ਖਾਨ ਨੇ ਨੀਮਾ ਵਲੋਂ ਕਰਵਾਏ ਸੈਮੀਨਾਰ ਦੌਰਾਨ ਸੰਬੋਧਨ ਕੀਤਾ। ਡਾ. ਪੰਕਜ ਨੇ ਕਿਹਾ ਕਿ ਨਿਊਰੋਸਰਜਰੀ ਹੁਣ ਬਹੁਤ ਅਸਾਨ ਹੋ ਗਈ ਹੈ। ਸਰਜਰੀ ਨਾਲ ਨਰਵਸ ਸਿਸਟਮ ਦੀਆਂ ਤਕਲੀਫਾਂ ਨੰੂ ਦੂਰ ਕੀਤਾ ਜਾ ਸਕਦਾ ਹੈ।¢ ਨੌਜਵਾਨਾਂ ਵਿਚ ਪਿੱਠ ਦਰਦ ਅਤੇ ਗਰਦਨ ਦਾ ਦਰਦ ਆਮ ਦੇਖੇ ਜਾ ਸਕਦੇ ਹਨ। ਇਸਦਾ ਮੁੱਖ ਕਾਰਨ ਜੀਵਨ ਜਿਊਣ ਦੀ ਸ਼ੈਲੀ ਤੋਂ ਬਿਲਕੁਲ ਵੱਖ ਹੋ ਜਾਣਾ ਹੈ। ਡਾ. ਅਨਵਰ ਖਾਨ ਨੇ ਕਿਹਾ ਕਿ ਅੱਜ ਕੱਲ੍ਹ ਲੋਕ ਜ਼ਿਆਦਾ ਤਲੀਆਂ ਅਤੇ ਮਸਾਲੇਦਾਰ ਚੀਜ਼ਾਂ ਖਾਣ ਦੇ ਸ਼ੌਕੀਨ ਹਨ ਜਿਸ ਨਾਲ ਉਹ ਜ਼ਿਆਦਾ ਦਿਲ ਦੀਆਂ ਬਿਮਾਰੀਆਂ ਦੇ ਰੋਗੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਨਵੀਆਂ ਤਕਨੀਕਾਂ ਨਾਲ ਹੁਣ ਦਿਲ ਦੇ ਰੋਗਾਂ ਦਾ ਇਲਾਜ ਕਰਨਾ ਆਸਾਨ ਹੋ ਗਿਆ ਹੈ। ਇਸ ਮੌਕੇ ਨੀਮਾ ਫਗਵਾੜਾ ਪ੫ਧਾਨ ਰਮਨਦੀਪ ਕਿੰਨੜਾਂ, ਲਲਿਤ ਵਰਮਾ, ਨਿਖਿਲ ਖੋਸਲਾ ਨੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਗੁਲਦਸਤਾ ਭੇਟ ਕੀਤਾ। ਇਸ ਮੌਕੇ ਜਵਾਹਰ ਧੀਰ, ਯਸ਼ ਚੋਪੜਾ, ਰਕੇਸ਼ ਖੋਸਲਾ, ਪੰਕਜ ਸੂਦ, ਕਰਮਜੀਤ ਸਿੰਘ, ਅਮਿਤ ਸ਼ਰਮਾ, ਰਾਜਨ ਸ਼ਰਮਾ ਆਦਿ ਹਾਜ਼ਰ ਸਨ।

ਕੈਪਸ਼ਨ-6ਕੇਪੀਟੀ32ਪੀ, ਨੀਮਾ ਵਲੋਂ ਕਰਵਾਏ ਸੈਮੀਨਾਰ ਵਿਚ ਇਕੱਤਰ ਆਗੂ¢