ਐੱਲਪੀਯੂ ਨੇ ਲਾਅ ਟਰੋਬ ਯੂਨੀਵਰਸਿਟੀ ਨਾਲ ਐੱਮਓਯੂ ਸਾਈਨ ਕੀਤਾ

Updated on: Wed, 16 May 2018 11:40 PM (IST)
  
ÇÃàÆêÆB@) ÇÃàÆêÆB@) ÇÃàÆêÆB@) ÇÃàÆêÆB@) ñêÆïÈ é¶

ਐੱਲਪੀਯੂ ਨੇ ਲਾਅ ਟਰੋਬ ਯੂਨੀਵਰਸਿਟੀ ਨਾਲ ਐੱਮਓਯੂ ਸਾਈਨ ਕੀਤਾ

ਸਿਟੀਪੀ20)

* ਦੋਹਾਂ ਯੂਨਵਰਸਿਟੀਆਂ ਦੇ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਤੇ ਸਾਂਝੀ ਰਿਸਰਚ ਪ੍ਰਾਜੈੱਕਟਸ 'ਤੇ ਕੰਮ ਕਰਨਗੇ

* ਇਸ ਕੋਲੈਬ੍ਰੇਸ਼ਨ ਨਾਲ ਐੱਲਪੀਯੂ ਦੇ ਵਿਦਿਆਰਥੀਆਂ ਲਈ ਜ਼ਿਆਦਾ ਅੰਤਰ-ਰਾਸ਼ਟਰੀ ਮੌਕੇ ਬਣਾਉਣ ਲਈ ਸਹਿਯੋਗ ਹੋਵੇਗਾ

ਤੇਜਿੰਦਰ ਕੌਰ ਥਿੰਦ, ਜਲੰਧਰ

ਐੱਲਪੀਯੂ ਨੇ ਆਸਟ੫ੇਲੀਆ ਦੀ ਸਰਵੋਤਮ ਲਾ ਟਰੋਬ ਯੂਨੀਵਰਸਿਟੀ ਨਾਲ ਮੈਲਬੋਰਨ ਕੈਂਪਸ ਆਸਟ੍ਰੇਲੀਆ 'ਚ ਐੱਮਓਯੂ 'ਤੇ ਹਸਤਾਖਰ ਕੀਤੇ। ਇਸ ਕੋਲੈਬ੍ਰੇਸ਼ਨ ਨਾਲ ਐੱਲਪੀਯੂ ਦੇ ਵਿਦਿਆਰਥੀਆਂ ਨੂੰ ਜਿਆਦਾ ਅੰਤਰ-ਰਾਸ਼ਟਰੀ ਮੌਕੇ ਪ੍ਰਾਪਤ ਹੋਣਗੇ। ਕੰਪਿਊਟਰ ਸਾਇੰਸ, ਮੈਨੇਜਮੈਂਟ, ਫੋਰੈਂਸਿਕ ਸਾਇੰਸ, ਮੀਡੀਆ ਸਟੱਡੀਜ਼ ਤੇ ਇੰਜੀਨਅਰਿੰਗ ਪ੍ਰੋਗਰਾਮਸ ਦੇ ਵਿਦਿਆਰਥੀਆਂ ਨੂੰ ਇਸ ਟਾਈ-ਅਪ ਦੇ ਨਾਲ ਬਹੁਤ ਫਾਇਦਾ ਹੋਵੇਗਾ।

ਇਸ ਮੌਕੇ 'ਤੇ ਲਾਅ ਟਰੋਬ ਯੂਨੀਵਰਸਿਟੀ ਦੇ ਪ੍ਰਤੀਨਿਧੀਮੰਡਲ 'ਚ ਕੈਲੀ ਸਮਿੱਥ ਪ੍ਰੋ. ਵਾਈਸ ਚਾਂਸਲਰ ਲਾਅ ਟਰੋਬ ਯੂਨਿਵਰਸਿਟੀ, ਕੁਇੰਟਨ ਗਿਲਮੋਰ ਇੰਟਰਨੈਸ਼ਨਲ ਰਿਲੇਸ਼ੰਸ ਤੋਂ ਤੇ ਪ੍ਰੋ. ਡਾ. ਹੇਮਾ ਸ਼ਾਰਦਾ ਚੀਫ ਅਡਵਾਈਜ਼ਰ ਟੂ ਚਾਂਸਲਰ ਐੱਲਪੀਯੂ ਤੋਂ ਐੱਮਓਯੂ ਸਾਈਨ ਕਰਨ ਲਈ ਮੌਜੂਦ ਸਨ। ਐੱਲਪੀਯੂ ਦੇ ਚਾਂਸਲਰ ਅਸ਼ੋਕ ਮਿੱਤਲ ਨੇ ਕਿਹਾ ਕਿ ਐੱਲਪੀਯੂ ਆਪਣੇ ਵਿਦਿਆਰਥੀਆਂ ਦੇ ਸਹੀ ਵਿਕਾਸ ਲਈ ਜ਼ਿਆਦਾ ਤੋਂ ਜ਼ਿਆਦਾ ਅੰਤਰ-ਰਾਸ਼ਟਰੀ ਮੌਕੇ ਪੈਦਾ ਕਰ ਰਿਹਾ ਹੈ । ਇਸਦੇ ਇਲਾਵਾ ਲਾਅ ਟਰੋਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਸਿੱਖਿਅਕਾਂ ਨੇ ਮਿਲ ਕੇ ਕੈਂਸਰ 'ਤੇ ਰਿਸਰਚ ਕੀਤੀ। ਸਾਲ ਦੀ ਸ਼ੁਰੂਆਤ 'ਚ ਐੱਲਪੀਯੂ ਨੇ ਆਸਟ੍ਰੇਲੀਆ ਦੀ ਕਰਟਿਨ ਵਿਸ਼ਵ-ਵਿਦਿਆਲਾ ਨਾਲ ਵੀ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÇÃàÆêÆB@) ÇÃàÆêÆB@) ÇÃàÆêÆB@) ÇÃàÆêÆB@) ñêÆïÈ é¶