ਡੇਰਾ ਚਹੇੜੂ ਵਿਖੇ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੀਆਂ ਲੱਗੀਆਂ ਭਾਰੀ ਰੌਣਕਾਂ

Updated on: Mon, 12 Feb 2018 08:48 PM (IST)
  

ਸਿਟੀਪੀ 108) ਡੇਰਾ ਚਹੇੜੂ ਵਿਖੇ ਸ੍ਰੀ ਗੁਰੂ ਰਵਿਦਾਸ ਦੇ ਮਨਾਏ ਗਏ ਪ੍ਰਕਾਸ਼ ਪੁਰਬ ਮੌਕੇ ਮੰਚ 'ਤੇ ਬਿਰਾਜਮਾਨ ਸੰਤ ਿਯਸ਼ਨ ਨਾਥ ਤੇ ਹੋਰ।

ਸਿਟੀਪੀ108ਬੀ,ਸੀ) ਸਮਾਗਮ ਦੌਰਾਨ ਇਕੱਤਰ ਸੰਗਤਾਂ।

-ਦੇਸ਼-ਵਿਦੇਸ਼ਾਂ ਵਿਚੋਂ ਡੇਰਾ ਚਹੇੜੂ ਵਿਖੇ ਪੁੱਜੀਆਂ ਸੰਗਤਾਂ ਨੇ ਭਰੀ ਗੁਰੂ ਘਰ ਹਾਜ਼ਰੀ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ

ਡੇਰਾ ਬਾਬਾ ਫੂਲ ਨਾਥ, ਸੰਤ ਬਾਬਾ ਬ੍ਰਹਮ ਨਾਥ ਨਾਨਕ ਨਗਰੀ ਜੀਟੀ ਰੋਡ ਚਹੇੜੂ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਸੰਤ ਿਯਸ਼ਨ ਨਾਥ ਦੀ ਵਿਸ਼ੇਸ਼ ਨਿਗਰਾਨੀ ਹੇਠ ਬਹੁਤ ਹੀ ਸ਼ਰਧਾਭਾਵ ਨਾਲ ਮਨਾਇਆ ਗਿਆ। ਇਸ ਮੌਕੇ ਪਹਿਲਾਂ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਦੇ ਚੱਲ ਰਹੇ ਲੜੀਵਾਰ ਜਾਪਾਂ ਦੇ ਭੋਗ ਪਾਏ ਗਏ। ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਸਤਿਗੁਰੂ ਰਵਿਦਾਸ ਸੰਗੀਤ ਅਕੈਡਮੀ ਡੇਰਾ ਚਹੇੜੂ, ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੇ ਬੱਚਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਰਾਗੀ ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ, ਰਾਗੀ ਭਾਈ ਸ਼ਤੀਸ਼ ਕੁਮਾਰ ਜਲੰਧਰ ਕੈਂਟ ਵਾਲਿਆਂ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਪਵਿੱਤਰ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਉਪਰੰਤ ਮਿਸ਼ਨਰੀ ਕਲਾਕਾਰ ਐੱਸਐੱਸ ਆਜ਼ਾਦ ਨੇ ਸੰਗਤਾਂ ਨੂੰ ਧਾਰਮਕਿ ਗੀਤਾਂ ਰਾਹੀਂ ਨਿਹਾਲ ਕੀਤਾ।

ਸੰਤ ਿਯਸ਼ਨ ਨਾਥ ਜੀ ਨੇ ਸਮੂਹ ਸੰਗਤਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿਤੀਆਂ ਅਤੇ ਨਾਮ ਬਾਣੀ ਨਾਲ ਜੁੜਨ ਲਈ ਪ੍ਰੇਰਿਆ। ਇਸ ਮੌਕੇ ਵੱਖ-ਵੱਖ ਸੂਬਿਆਂ ਵਿਚੋਂ ਸੰਤ ਮਹਾਪੁਰਸ਼ਾਂ ਨੇ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਰਾਹੀਂ ਨਿਹਾਲ ਕੀਤਾ। ਸੰਤ ਿਯਸ਼ਨ ਨਾਥ ਨੇ ਇਨਾਂ ਸਮਾਗਮਾਂ ਨੂੰ ਸਫਲ ਬਣਾਉਣ ਵਾਲੇ ਸੇਵਾਦਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸੰਤ ਫੂਲ ਨਾਥ ਪਬਲਿਕ ਚੈਰੀਟੇਬਲ ਟਰੱਸਟ, ਇੰਡੀਆ.ਯੂਰਪ.ਯੂ.ਕੇ, ਸੰਤ ਬ੍ਰਹਮ ਨਾਥ ਐਜੂਕੇਸ਼ਨ ਤੇ ਸੇਵਾ ਸੁਸਾਇਟੀ, ਸੰਤ ਫੂਲ ਨਾਥ ਸਪੋਰਟਸ ਕਲੱਬ ਚਹੇੜੂ, ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੀਆਂ ਸੰਗਤਾਂ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÇÃàÆêÆ A@H) â¶ðÅ ÚÔ¶óÈ ÇòÖ¶ ÃÌÆ ×¹ðÈ ðÇòçÅÃ ç¶ îéŶ ׶ êÌÕÅô ê¹ðì î½Õ¶ î¿Ú Óå¶ ÇìðÅÜîÅé ÿå Ç´ôé ÇÃàÆêÆ A@H) â¶ðÅ ÚÔ¶óÈ ÇòÖ¶ ÃÌÆ ×¹ðÈ ðÇòçÅÃ ç¶ îéŶ ׶ êÌÕÅô ê¹ðì î½Õ¶ î¿Ú Óå¶ ÇìðÅÜîÅé ÿå Ç´ôé