ਇਤਿਹਾਸਕ ਤਪ ਅਸਥਾਨ ਖੁਰਾਲਗੜ੍ਹ ਕਰਵਾਇਆ ਧਾਰਮਿਕ ਸਾਮਗਮ

Updated on: Sun, 19 Jul 2015 08:10 PM (IST)
  
ÕËêôé ACI

ਇਤਿਹਾਸਕ ਤਪ ਅਸਥਾਨ ਖੁਰਾਲਗੜ੍ਹ ਕਰਵਾਇਆ ਧਾਰਮਿਕ ਸਾਮਗਮ

- ਗੁਰੂ ਸਾਹਿਬ ਦੀ ਮਹਿਮਾ ਤੇ ਕੀਰਤਨ ਨਾਲ ਸੰਗਤ ਨੰੂ ਨਿਹਾਲ ਕੀਤਾ

ਅਸ਼ਵਨੀ ਸ਼ਰਮਾ, ਗੜ੍ਹਸ਼ੰਕਰ : ਸ਼੫ੀ ਗੁਰੁੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਤਪ ਅਸਥਾਨ ਸ਼੫ੀ ਖੁਰਾਲਗੜ ਸਾਹਿਬ ਵਿਖੇ ਗੁਰਦੁਆਰਾ ਪ੫ਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਮਹੀਨੇ ਜੇਠੇ ਐਤਵਾਰ ਨੰੂ ਕਰਵਾਏ ਜਾਂਦੇ ਧਾਰਮਿਕ ਸਮਾਗਮਾਂ ਤਹਿਤ ਸਮਾਗਮ ਕਰਵਾਏ ਗਏ। ਇਸ ਮੌਕੇ ਸਭ ਤੋਂ ਪਹਿਲਾਂ ਸ਼੫ੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਭਾਈ ਸ਼ਾਮਜੀਤ ਸਿੰਘ ਡਗਾਣਾ ਕਲਾਂ ਤੇ ਭਾਈ ਮੰਗਲ ਸਿੰਘ ਵਿਰਦੀ ਦੇ ਰਾਗੀ ਜਥਿਆਂ ਵਲੋਂ ਗੁਰੂ ਸਾਹਿਬ ਦੀ ਮਹਿਮਾ ਤੇ ਕੀਰਤਨ ਨਾਲ ਸੰਗਤ ਨੰੂ ਨਿਹਾਲ ਕੀਤਾ। ਇਸ ਮੌਕੇ ਗੁਰੂਘਰ ਦੇ ਹੈਡ ਗੰ੫ਥੀ ਨਰੇਸ਼ ਸਿੰਘ ਨੇ ਪਹੁੰਚੀ ਸੰਗਤ ਨੰੂ ਸੰਬੋਧਨ ਕਰਦਿਆਂ ਕਿਹਾ ਕਿ ਸਾਨੰੂ ਵਹਿਮਾਂ-ਭਰਮਾਂ ਤੋਂ ਉਪਰ ਉਠਕੇ ਗੁਰੂ ਦੇ ਚਰਨੀ ਲਗਣਾ ਚਾਹੀਦਾ ਹੈ ਅਤੇ ਇਸ ਤਪ ਅਸਥਾਨ ਜਿਥੇ ਸ਼੫ੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਮਨੱੁਖਤਾ ਦੇ ਉਦਾਰ ਲਈ ਆਪਣੇ ਚਰਨ ਪਾਏ ਤੇ ਕਈ ਸਾਲ ਇਥੇ ਤਪ ਕੀਤਾ। ਇਸ ਅਸਥਾਨ 'ਤੇ ਆ ਕੇ ਸਾਨੰੂ ਆਪਣਾ ਸੀਸ ਨਿਭਾਉਣਾ ਚਾਹੀਦਾ ਹੈ। ਇਸ ਮੌਕੇ ਕਮੇਟੀ ਦੇ ਕੈਸ਼ੀਅਰ ਰਣਜੀਤ ਸੂਦ ਨੇ ਇੱਕਠੀ ਹੋਈ ਸੰਗਤ ਨੰੂ ਅਪੀਲ ਕੀਤੀ ਕਿ ਗੁਰੂਘਰ ਵਿਖੇ ਆਉਣ ਵਾਲੀ ਸੰਗਤ ਲਈ ਲੈਟਰੀਨਾਂ ਤੇ ਬਾਥਰੂਮਾਂ ਦਾ ਨਿਰਮਾਣ ਕਾਰਜ ਚਲ ਰਿਹਾ ਹੈ। ਇਸ 'ਚ ਆਪਣੀ ਨੇਕ ਕਮਾਈ ਦਾ ਤਿੱਲ-ਫੁੱਲ ਭੇਟਾਂ ਪਾ ਕੇ ਆਪਣੇ ਜੀਵਨ ਨੰੂ ਸਫਲ ਬਣਾਓ।

ਇਸ ਮੌਕੇ ਗੁਰੂਘਰ ਵਿਖੇ ਪਹੁੰਚੀਆਂ ਸੰਗਤਾਂ ਲਈ ਲੰਗਰ ਅਟੱੁਟ ਵਰਤਾਏ ਗਏ।¢ਇਸ ਮੌਕੇ ਗੁਰਦੁਆਰਾ ਪ੫ਬੰਧਕ ਕਮੇਟੀ ਦੇ ਪ੫ਧਾਨ ਡਾ. ਕੇਵਲ ਕੁਮਾਰ, ਸਰਪ੫ਸਤ ਬਖਸੀ ਰਾਮ, ਕੈਸੀਅਰ ਰਣਜੀਤ ਸੂਦ, ਸਰਪੰਚ ਵਿਨੋਦ ਕੁਮਾਰ, ਸੀਨੀਅਰ ਮੀਤ ਪ੫ਧਾਨ ਸੰਸਾਰ ਚੰਦ ਸੂਦ, ਮਾਸਟਰ ਸਗਲੀ ਰਾਮ, ਬੰਸੀ ਲਾਲ, ਗੁਰਮੇਜ ਪੇਟਰ, ਹੈਡ ਗੰ੫ਥੀ ਨਰੇਸ਼ ਸਿੰਘ, ਸੂਰਜ ਪ੫ਕਾਸ਼ ਤੋ ਇਲਾਵਾ ਭਾਰੀ ਗਿਣਤੀ 'ਚ ਦੂਰ-ਦਰਾਡਿਆਂ ਤੋਂ ਪਹੁੰਚੀ ਸੰਗਤ ਹਾਜ਼ਰ ਸੀ।

ਕੈਪਸ਼ਨ 139 ਤੋਂ 139 ਸੀ ਪੀ ਤੱਕ-ਖੁਰਾਲਗੜ ਵਿਖੇ ਕਰਵਾਏ ਧਾਰਮਿਕ ਸਮਾਗਮ ਮੌਕੇ ਕੀਰਤਨ ਕਰਦਾ ਜਥਾ, ਵੱਖ ਵੱਖ ਸਖ਼ਸੀਅਤਾਂ ਨੂੰ ਸਨਮਾਨਿਤ ਕਰਦੇ ਪ੫ਬੰਧਕ, ਮੱਥਾ ਟੇਕਣ ਲਈ ਹਾਜ਼ਰ ਸੰਗਤਾਂ ਤੇ ਤਪ ਅਸਥਾਨ ਦੀ ਤਸਵੀਰ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÕËêôé ACI