ਛੋਟਾ ਹਾਥੀ ਪਲਟਣ ਨਾਲ ਅੌਰਤ ਦੀ ਮੌਤ

Updated on: Sat, 18 Mar 2017 10:52 PM (IST)
  

ਜੇਐੱਨਐੱਨ, ਜਲੰਧਰ : ਲੰਮਾ ਪਿੰਡ ਚੌਕ ਨੇੜੇ ਡੇਰਾ ਬਿਆਸ ਤੋਂ ਵਾਪਸ ਘਰ ਆ ਰਿਹਾ ਛੋਟਾ ਹਾਥੀ ਅਚਾਨਕ ਪਲਟ ਜਾਣ ਨਾਲ ਇਕ ਅੌਰਤ ਦੀ ਮੌਤ ਹੋ ਗਈ। ਮਿ੍ਰਤਕ ਅੌਰਤ ਦੀ ਪਛਾਣ ਮਨਜੀਤ ਕੌਰ ਵਾਸੀ ਪਿੰਡ ਮਲੋਹ ਫ਼ਤਹਿਗੜ੍ਹ ਵਜੋਂ ਹੋਈ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਰਾਤ ਨੂੰ ਇਕ ਛੋਟਾ ਹਾਥੀ ਡੇਰਾ ਬਿਆਸ ਤੋਂ ਸਵਾਰੀਆਂ ਲੈ ਕੇ ਆ ਰਿਹਾ ਸੀ ਕਿ ਪੁਲ 'ਤੇ ਚੜ੍ਹਦਿਆਂ ਅਚਾਨਕ ਪਲਟ ਗਿਆ। ਟੈਂਪੂ ਪਲਟਦੇ ਹੀ ਅੰਦਰ ਬੈਠੀਆਂ ਸਵਾਰੀਆਂ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਜ਼ਖ਼ਮੀਆਂ ਨੂੰ ਰਾਮਾ ਮੰਡੀ ਦੇ ਜੌਹਲ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੇ ਰਸਤੇ 'ਚ ਇਕ ਅੌਰਤ ਮਨਜੀਤ ਕੌਰ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Accident news