06ਐਨਐਸਆਰ104ਪੀ

ਉਪ ਜ਼ਿਲ੍ਹਾ ਸਿਖਿਆ ਅਫਸਰ ਤਰਨਜੀਤ ਸਿੰਘ ਸਰਕਾਰੀ ਪ੫ਾਇਮਰੀ ਸਕੂਲ ਸਲੋਹ ਵਿਖੇ ਮੱਧਵਰਤੀ ਜਾਂਚ ਦਾ ਨਿਰੀਖਣ ਕਰਦੇ ਹੋਏ।

ਪ੫ਦੀਪ ਭਨੋਟ, ਸ਼ਹੀਦ ਭਗਤ ਸਿੰਘ ਨਗਰ : ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਗੁਣਾਤਮਕ ਸਿਖਿਆ ਦੇਣ ਲਈ ਪੰਜਾਬ ਦੇ ਸਿਖਿਆ ਸਕੱਤਰ ਕਿ੫ਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਚਲਾਏ ਜਾ ਰਹੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੫ਾਜੈਕਟ ਤਹਿਤ ਜ਼ਿਲ੍ਹੇ ਦੇ 424 ਪ੫ਾਇਮਰੀ ਸਕੂਲਾਂ 'ਚ ਮੱਧਵਰਤੀ ਜਾਂਚ 28 ਨਵੰਬਰ ਤੋਂ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਇਸ ਤਹਿਤ 370 ਸਕੂਲਾਂ 'ਚ ਜਾਂਚ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਜਾਂਚ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਕਰਨ ਲਈ ਰੈਂਡਮ ਇੰਟਰ ਕਲੱਸਟਰ ਜਾਂਚ ਵੀ ਕਰਵਾਈ ਜਾ ਰਹੀ ਹੈ। ਟੀਮ ਦੀ ਜਾਂਚ ਦੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਉਪ ਜ਼ਿਲ੍ਹਾ ਸਿਖਿਆ ਅਫਸਰ ਤਰਨਜੀਤ ਸਿੰਘ ਵੱਲੋਂ ਬਲਾਕ ਨਵਾਂਸ਼ਹਿਰ-1 ਦੇ ਕੁਝ ਪ੫ਾਇਮਰੀ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਉਨ੍ਹਾਂ ਵੱਲੋਂ ਵਿਦਿਆਰਥੀਆਂ ਦੀ ਵੱਖ-ਵੱਖ ਭਾਸ਼ਾਵਾਂ ਪੜ੍ਹਨ ਅਤੇ ਗਣਿਤ ਦੇ ਮੁੱਢਲੇ ਸੰਕਲਪਾਂ ਦੀ ਜਾਂਚ ਕੀਤੀ ਗਈ ਅਤੇ ਚੱਲ ਰਹੇ ਜਾਂਚ ਦੇ ਕੰਮ 'ਤੇ ਤਸੱਲੀ ਦਾ ਪ੫ਗਟਾਵਾ ਕੀਤਾ ਗਿਆ। ਉਪ ਜ਼ਿਲ੍ਹਾ ਸਿਖਿਆ ਅਫਸਰ ਵੱਲੋਂ ਬੀਐੱਮਟੀ ਸੁਨੀਲ ਦੱਤ, ਸੀਐੱਮਟੀ ਬਲਕਾਰ ਚੰਦ ਅਤੇ ਤਜਿੰਦਰ ਕੌਰ ਜਾਂਚ ਕਰਤਾ ਅਧਿਆਪਕ ਬਲਜਿੰਦਰ ਸਿੰਘ, ਅਨਿਲ ਕੁਮਾਰ, ਰਣਬੀਰ ਸਿੰਘ, ਗੁਰਚਰਨ ਸਿੰਘ, ਹਰਦੀਪ ਸਿੰਘ ਅਤੇ ਕਰਮਜੀਤ ਕੌਰ ਨੂੰ ਜਾਂਚ ਸਬੰਧੀ ਲੋੜੀਂਦੀ ਅਗਵਾਈ ਦਿੱਤੀ ਗਈ। ਇਸ ਤੋਂ ਇਲਾਵਾ ਜ਼ਿਲ੍ਹਾ ਉਪ ਸਿਖਿਆ ਅਫਸਰ ਨੇ ਅਧਿਆਪਕਾਂ ਨੂੰ ਪ੫ੇਰਿਤ ਕਰਦਿਆਂ ਕਿਹਾ ਕਿ ਜਿਨ੍ਹਾਂ ਸਕੂਲਾਂ ਅੰਦਰ ਜਾਂਚ ਦਾ ਕੰਮ ਮੁਕੰਮਲ ਹੋ ਗਿਆ ਹੈ, ਉੱਥੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਅਗਲੇ ਟੀਚਿਆਂ 'ਤੇ ਫੋਕਸ ਕੀਤਾ ਜਾਵੇ ਅਤੇ ਸਟੇਟ ਦੀਆਂ ਹਦਾਇਤਾਂ ਅਨੁਸਾਰ ਪ੫ਾਇਮਰੀ ਅਤੇ ਪ੫ੀ-ਪ੫ਾਇਮਰੀ ਵਿਦਿਆਰਥੀਆਂ ਨੂੰ ਸਪਲੀਮੈਂਟਰੀ ਮਟਰੀਅਲ ਅਤੇ ਸਹਾਇਕ ਸਮਗਰੀ ਦੀ ਵਰਤੋਂ ਕਰਦੇ ਹੋਏ ਵੱਖ-ਵੱਖ ਕਿਰਿਆਵਾਂ ਕਰਵਾਉਂਦੇ ਹੋਏ ਪੜਾਉਣ ਲਈ ਅਗਵਾਈ ਕੀਤੀ। ਪ੫ੀ-ਪ੫ਾਇਮਰੀ ਅਤੇ ਪ੫ਾਇਮਰੀ ਬੱਚਿਆਂ ਦੇ ਵੱਧ ਤੋਂ ਵੱਧ ਦਾਖਲੇ ਲਈ ਹੁਣ ਤੋਂ ਕੋਸ਼ਿਸ਼ਾਂ ਕਰਨ ਲਈ ਵੀ ਅਧਿਆਪਕਾਂ ਨੂੰ ਪ੫ੇਰਿਤ ਕੀਤਾ ਗਿਆ।