ਅੱਪਰਾ 'ਚ ਖੂਨਦਾਨ ਕੈਂਪ ਲਗਾਇਆ

Updated on: Tue, 05 Dec 2017 06:27 PM (IST)
  

51 ਯੂਨਿਟ ਖੂਨਦਾਨ ਕੀਤਾ ਗਿਆ

-------------------

ਸਿਟੀਪੀ10)ਖੂਨਦਾਨ ਕਰਦੇ ਹੋਏ ਪ੍ਰੈੱਸ ਕਲੱਬ ਅੱਪਰਾ ਦੇ ਵਾਇਸ ਪ੍ਰਧਾਨ ਪ੍ਰਦੀਪ ਕੁਮਾਰ ਦੀਪਾ।

-----------------

ਲਾਲ ਕਮਲ ਅੱਪਰਾ : ਅੱਪਰਾ ਡਿਵੈਲਪਮੈਂਟ ਕਮੇਟੀ ਵੱਲੋਂ ਗੋਰਾਇਆ ਬਲੱਡ ਸੇਵਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਭਾਈ ਮੇਹਰ ਚੰਦ (ਬੀਐੱਮਸੀ) ਪਾਰਕ ਵਿਖੇ ਲਗਾਇਆ ਗਿਆ। ਇਸ ਮੌਕੇ ਗੁਲਾਬ ਦੇਵੀ ਹਸਪਤਾਲ਼ ਬਲੱਡ ਬੈਂਕ ਦੀ ਟੀਮ ਨੇ 51 ਖੂਨਦਾਨੀਆਂ ਤੋਂ ਖੂਨ ਪ੍ਰਾਪਤ ਕੀਤਾ। ਇਸ ਮੌਕੇ ਬੋਲਦਿਆਂ ਸਮਾਜ ਸੇਵਕ ਅਤੇ ਅੱਪਰਾ ਡਿਵੈਲਪਮੈਂਟ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਕਾਲਾ ਨੇ ਕਿਹਾ ਕਿ ਖੂਨਦਾਨ ਮਹਾਂਦਾਨ ਹੈ, ਜਿਸ ਨਾਲ ਲੋੜਵੰਦ ਵਿਅਕਤੀ ਦੀ ਜਿੰਦਗੀ ਬਚਾਈ ਜਾ ਸਕਦੀ ਹੈ। ਉਨ੍ਹਾਂ ਖੂਨਦਾਨੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਪੱਤਰਕਾਰ ਤੇ ਪੁਲਿਸ ਕਰਮਚਾਰੀਆਂ ਨੇ ਵੀ ਪਹਿਲ ਕਰਦਿਆਂ ਖੂਨਦਾਨ ਕੀਤਾ। ਇਸ ਮੌਕੇ ਗੁਰਦੀਪ ਸਿੰਘ ਕਾਲਾ ਲਵਲੀ, ਦੀਪਕ ਮਦਾਨ, ਸੂਰਜ ਸ਼ਰਮਾ, ਅਸ਼ੋਕ ਕੁਮਾਰ, ਲੱਕੀ ਭਾਟੀਆ, ਰਾਜੂ ਭਾਟੀਆ, ਸੰਜੀਵ ਕੁਮਾਰ, ਹਰਜੀਤ ਸਿੰਘ ਮਾਘੀ ਚੇਅਰਮੈਨ, ਅਸ਼ੋਕ ਕੁਮਾਰ ਯੂਏਈ, ਸਿਕੰਦਰ ਗਿੱਲ ਅੱਪਰਾ, ਬਿੰਦਰ ਕੁਮਾਰ, ਜਸਵੰਤ ਸਿੰਘ ਤੇ ਬਲਦੇਵ ਸਿੰਘ ਵੀ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÇÃàÆêÆA@)