ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਦੀ ਹੋਲੀ ਵੰਡਰ ਸਮਾਰਟ ਸਕੂਲ ਵੱਲੋਂ ਭਾਰਤੀ ਸੈਨਾ ਝੰਡਾ ਦਿਵਸ ਨੂੰ ਵਿਲੱਖਣ ਤਰੀਕੇ ਨਾਲ ਮਨਾਉਂਦੇ ਹੋਏ ਦੇਸ਼ ਦੇ ਸੈਨਿਕਾਂ ਨਾਲ ਸਬੰਧਿਤ ਗੀਤ ਅਤੇ ਸੰਗੀਤਕ ਨਾਟਕਾਂ ਰਾਹੀਂ ਮਨਾਇਆ ਗਿਆ। ਇਸ ਰੰਗਾ-ਰੰਗ ਦਾ ਮੁੱਖ ਮੰਤਵ ਵਿਦਿਆਰਥੀਆਂ ਅੰਦਰ ਦੇਸ਼ ਸੇਵਾ ਅਤੇ ਸੈਨਾ ਵਿਚ ਜਾਣ ਦਾ ਜਜ਼ਬਾ ਪੈਦਾ ਕਰਨਾ ਸੀ। ਇਸ ਦੌਰਾਨ ਵਿਦਿਆਰਥੀਆਂ ਲਈ ਇਕ ਸੈਮੀਨਾਰ ਕਰਵਾਇਆ ਕੀਤਾ ਗਿਆ। ਜਿਸ ਵਿਚ ਝੰਡਾ ਦਿਵਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਦਿਆਰਥੀਆਂ ਨੂੰ ਇਸ ਦੇ ਇਤਿਹਾਸ ਬਾਰੇ ਦੱਸਿਆ ਗਿਆ। ਇਸ ਮੌਕੇ ਤੇ ਵਿਦਿਆਰਥੀਆਂ ਨੇ ਕਈ ਰੰਗਾਰੰਗ ਪ੫ੋਗਰਾਮ ਪੇਸ਼ ਕਰਦੇ ਹੋਏ ਭਾਰਤੀ ਜਵਾਨਾਂ ਦੀ ਵੀਰਤਾ ਨੂੰ ਯਾਦ ਕੀਤਾ।

ਸਕੂਲ ਦੇ ਡਾਇਰੈਕਟਰ ਅਸ਼ਵਿਨ ਅਰੋੜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਵਿਚ ਕਿਹਾ ਕਿ ਭਾਰਤੀ ਸੈਨਾ ਦੁਨੀਆਂ ਦੀ ਸਭ ਤੋਂ ਤਾਕਤਵਰ ਸੈਨਾਵਾਂ ਵਿਚੋਂ ਇਕ ਹੈ। ਦੇਸ ਦੇ ਭਵਿਖ ਦੇ ਨਾਗਰਿਕਾਂ ਨੂੰ ਭਾਰਤੀ ਸੈਨਾ ਨਾਲ ਜੁੜਨ ਦੀ ਪ੫ੇਰਨਾ ਕਰਨਾ ਚਾਹੀਦਾ ਹੈ।