07ਐਫ਼ਡੀਕੇ102:-ਸੰਤ ਹਰੀ ਸਿੰਘ ਫੱਕਰ ਦੀ ਸਮਾਧ ਨੂੰ ਜਾਂਦੇ ਰਸਤੇ ਤੇ ਬੂਟੇ ਲਾਉਂਦੇ ਹੋਏ ਸੁਸਾਇਟੀ ਮੈਂਬਰ।

ਪੱਤਰ ਪ੫ੇਰਕ, ਕੋਟਕਪੂਰਾ : ਸਮਾਜ ਸੇਵਾ ਅਤੇ ਵਾਤਾਵਰਨ ਸੰਭਾਲ ਨੂੰ ਸਮਰਪਿਤ ਸੰਸਥਾ ਸੁਸਾਇਟੀ ਫ਼ਾਰ ਅਵੇਅਰਨੈਸ ਐਂਡ ਵੈਲਫੇਅਰ ਵੱਲੋਂ ਸਥਾਨਕ ਸ਼ਹਿਰ ਦੇ ਜੈਤੋ ਰੋਡ ਬਾਈਪਾਸ ਨਜ਼ਦੀਕ ਸੰਤ ਹਰੀ ਸਿੰਘ ਫੱਕਰ ਦੀ ਸਮਾਧ ਨੂੰ ਜਾਂਦੇ ਰਸਤੇ ਨੂੰ ਸੁੰਦਰ ਅਤੇ ਮਨਮੋਹਕ ਬਣਾਉਣ ਦੇ ਮਨੋਰਥ ਨਾਲ 20 ਸਜਾਵਟੀ ਅਤੇ ਫੁੱਲਦਾਰ ਬੂਟੇ ਲਗਾਏ ਗਏ,ਸੰਸਥਾ ਦੇ ਜਨਰਲ ਸਕੱਤਰ ਮਾਸਟਰ ਹਰਦੀਪ ਸਿੰਘ ਹੈਪੀ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਪਹਿਲਾ ਬਰਸਾਤ ਰੁੱਤੇ ਸ਼ਹੀਦ ਭਗਤ ਸਿੰਘ ਕਾਲਜ ਰੋਡ ਉੱਤੇ ਵੀ ਛਾਂਦਾਰ ਦਰੱਖਤ ਲਗਾਏ ਗਏ ਸਨ। ਜਿੰਨਾ ਦੀ ਸੁਰੱਖਿਆ ਲਈ ਟਰੀ ਗਾਰਡ ਵੀ ਲਗਾਏ ਗਏ ਸਨ। ਉਹ ਬੂਟੇ ਪੂਰੇ ਵਧੀਆ ਤਰੀਕੇ ਨਾਲ ਵਿਕਸਤ ਹੋ ਰਹੇ ਹਨ ਅਤੇ ਸੁਸਾਇਟੀ ਵੱਲੋਂ ਉਹਨਾਂ ਬੂਟਿਆਂ ਦੀ ਸਾਂਭ ਸੰਭਾਲ ਅਤੇ ਪਾਣੀ ਪਾਉਣ ਲਈ ਵਿਸ਼ੇਸ ਤੌਰ ਤੇ ਇੱਕ ਵਲੰਟੀਅਰ ਦੀ ਨਿਯੁਕਤੀ ਕੀਤੀ ਗਈ ਹੈ। ਇਸ ਮੌਕੇ ਤੇ ਸਮਾਧ ਸੰਤ ਹਰੀ ਸਿੰਘ ਫੱਕਰ ਦੇ ਮੁੱਖ ਪਬੰਧਕ ਗੁਰਮੀਤ ਸਿੰਘ ਧਾਲੀਵਾਲ,ਸੁਸਾਇਟੀ ਪਧਾਨ ਮਨਦੀਪ ਮੌਂਗਾ, ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਤਰਫੋਂ ਮਨਪਰੀਤ ਸਿੰਘ ਮਨੀ ਧਾਲੀਵਾਲ ਅਤੇ ਜਸਵੰਤ ਸਿੰਘ ਚੰਮੇਲੀ ਵਿਸ਼ੇਸ ਤੌਰ ਤੇ ਹਾਜ਼ਰ ਸਨ।