ਹਰਵਿੰਦਰ ਸਿੰਘ ਭੁੰਗਰਨੀ, ਮੇਹਟੀਆਣਾ : ਪਿੰਡ ਖਨੂਰ ਵਿਖੇ ਸਮੂਹ ਵਾਸੀਆਂ, ਗੁਰਦਆਰਾ ਸ੍ਰੀ ਸਿੰਘ ਸਭਾ ਖਨੂਰ, ਪ੍ਰਵਾਸੀ ਭਾਰਤੀਆਂ ਤੇ ਇਲਾਕੇ ਦੇ ਸਹਿਯੋਗ ਨਾਲ ਸਰਕਾਰੀ ਸਕੂਲ ਦੀ ਗਰਾਊਂਡ ਵਿਖੇ ਏਕ ਜੋਤ ਸੇਵਾ ਸੁਸਾਇਟੀ ਖਨੂਰ ਵੱਲੋਂ ਅਕੱਥ ਕਥਾ ਕੀਰਤਨ ਸਮਾਗਮ 9 ਨੂੰ ਸਵੇਰੇ 10 ਤੋਂ 2 ਵਜੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਭਾਈ ਲਖਵੀਰ ਸਿੰਘ ਖਨੂਰ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਸੇਵਾਦਾਰਾਂ ਦੀਆਂ ਡਿਊਟੀਆਂ ਲੱਗਾ ਦਿੱਤੀਆਂ ਹਨ। ਇਸ ਸਮਾਗਮ 'ਚ ਭਾਈ ਜਸਵਿੰਦਰ ਸਿੰਘ ਪਰਮਾਰ ਜਨਰਲ ਸਕੱਤਰ ਸਿੱਖ ਵੈਲਫੇਅਰ ਸੁਸਇਟੀ ਹੁਸ਼ਿਆਰਪੁਰ ਵਿਸ਼ੇਸ਼ ਤੌਰ 'ਤੇ ਪੁੱਜ ਰਹੇ ਹਨ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਦੌਰਾਨ ਕੀਰਤਨ-ਕਵੀਸ਼ਰੀ, ਢਾਡੀ ਵਾਰਾ ਸਿਮਰਨ ਅਭਿਆਸ ਤੇ ਅਕੱਥ ਕਥਾ ਕੀਰਤਨ ਸਮਾਗਮ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਸਮਾਗਮ ਦੌਰਾਨ ਭਾਈ ਸਾਹਿਬ ਭਾਈ ਸੇਵਾ ਸਿੰਘ ਤਾਰਮਾਲਾ ਤੋਂ ਵਰਸਾਏ ਗਏ ਭਾਈ ਦਲਵੀਰ ਸਿੰਘ ਤਾਰਮਾਲਾ ਵਿਸ਼ੇਸ਼ ਤੌਰ 'ਤੇ ਪੁੱਜ ਰਹੇ ਹਨ। ਇਸ ਮੌਕੇ ਭਾਈ ਲਖਵੀਰ ਸਿੰਘ, ਕੁਲਵੰਤ ਸਿੰਘ ਸੈਣੀ ਜੱਲੋਵਾਲ, ਬਲਜਿੰਦਰ ਸਿੰਘ ਲੱਡੂ ਸ਼੍ਰੋਮਣੀ ਅਕਾਲੀ ਦਲ, ਦਰਸ਼ਨੀ ਖਨੂਰ, ਪਿ੍ਰੰਸੀਪਲ ਸਤਨਾਮ ਸਿੰਘ ਖਨੂਰ, ਗਪਰਦੀਪ ਸਿੰਘ ਖਨੂਰ, ਬਲਵਿੰਦਰ ਸਿੰਘ ਮਨੀ, ਬਲਵਿੰਦਰ ਸਿੰਘ ਲੱਡੂ ਜੱਲੋਵਾਲ, ਲਾਡੀ ਜੱਲੋਵਾਲ, ਹਰਦੇਵ ਸਿੰਘ ਕੋਟ ਫਤੂਹੀ, ਮਾਸਟਰ ਗੁਰਦਿਆਲ ਸਿੰਘ, ਸੁਖਵਿੰਦਰ ਸਿੰਘ ਲਹਿਲੀ, ਹਰਪ੍ਰੀਤ ਸਿੰਘ, ਦਰਸ਼ਨ ਸਿੰਘ ਹੰਦੋਵਾਲ, ਜਰਨੈਲ ਸਿੰਘ, ਚਰਨਜੀਤ ਸਿੰਘ, ਨਿਰਮਲ ਸਿੰਘ ਬੱਬੀ ਚਿੱਤੋ, ਸੋਨੂੰ ਸੈਦਪੁਰ ਆਦਿ ਹਾਜ਼ਰ ਸਨ।