ਪੱਤਰ ਪ੫ੇਰਕ, ਕੋਟਕਪੂਰਾ : ਡਾ. ਰਜਿੰਦਰ ਕੁਮਾਰ ਸਿਵਲ ਸਰਜਨ, ਫਰੀਦਕੋਟ ਦੀਆਂ ਹਦਾਇਤਾਂ 'ਤੇ ਡਾ. ਸਤਨਾਮ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਫ਼ਰੀਦਕੋਟ ਦੀ ਅਗਵਾਈ ਵਿਚ ਟੀਮ ਵੱਲੋਂ ਕੋਟਕਪੂਰਾ ਸ਼ਹਿਰ ਵਿਚ ਕੰਮ ਕਰਦੇ ਵੱਖ-ਵੱਖ ਅਲਟਰਾਸਾਊਂਡ ਕੇਂਦਰਾਂ ਦੀ ਜਾਂਚ ਕੀਤੀ ਗਈ। ਇਸ ਟੀਮ ਵਿਚ ਡਾ. ਰਮੇਸ਼ ਕੁਮਾਰ ਪੈਥਾਲੋਜਿਸਟ, ਸਿਵਲ ਹਸਪਤਾਲ ਕੋਟਕਪੂਰਾ,ਸ਼ਿਵਜੀਤ ਸਿੰਘ ਡੀਲਿੰਗ ਸਹਾਇਕ ਪੀ.ਸੀ.ਅਤੇ ਪੀ.ਐਨ.ਡੀ.ਟੀ. ਸੈੱਲ ਫਰੀਦਕੋਟ ਅਤੇ ਸਮਾਜ ਸੇਵੀ ਸੁਭਾਸ਼ ਗੋਇਲ ਵੀ ਸ਼ਾਮਲ ਸਨ। ਡਾ.ਸਤਨਾਮ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਫ਼ਰੀਦਕੋਟ ਨੇ ਅਲਟਰਾਸਾਊਂਡ ਕੇਂਦਰਾਂ ਦੇ ਸੰਚਾਲਕਾ ਨੂੰ ਆਪਣਾ ਕੰਮ ਸੰੁਚਾਰੂ ਢੰਗ ਨਾਲ ਚਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕੇਂਦਰਾਂ ਵਿਚ ਪੀ.ਸੀ.ਅਤੇ ਪੀ.ਐਨ.ਡੀ.ਟੀ.ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੀ ਪਾਲਣਾ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਇਸ ਐਕਟ ਨੂੰ ਹੋਂਦ ਵਿਚ ਲਿਆਉਣ ਦਾ ਮੁੱਖ ਮਕਸਦ ਸੈਕਸ ਰੇਸ਼ੋ ਵਿਚ ਸੁਧਾਰ ਲਿਆਉਣਾ ਹੈ ਅਤੇ ਉਹਨਾਂ ਦੀ ਇਹ ਕੋਸ਼ਸ਼ ਰਹੇਗੀ ਕਿ ਜ਼ਿਲ੍ਹਾ ਫਰੀਦਕੋਟ ਦੀ ਸੈਕਸ ਰੇਸ਼ੋ ਸਮੁੱਚੇ ਪੰਜਾਬ ਦੀ ਸੈਕਸ ਰੇਸ਼ੋ ਦੇ ਬਰਾਬਰ ਹੋਵੇ। ਉਹਨਾਂ ਕੇਂਦਰ ਸੰਚਾਲਕਾਂ ਨੂੰ ਰਿਕਾਰਡ ਸਾਫ਼ ਸੁਥਰਾ ਭਰਨ, ਸਹੀ ਤਰੀਕੇ ਨਾਲ ਸੰਭਾਲ ਕਰਨ ਅਤੇ ਪੀ.ਸੀ.ਅਤੇ ਪੀ.ਐਨ.ਡੀ.ਟੀ.ਸੈੱਲ ਫ਼ਰੀਦਕੋਟ ਨੂੰ ਪੂਰਨ ਸਹਿਯੋਗ ਦੇਣ ਲਈ ਕਿਹਾ। ਉਹਨਾਂ ਕਿਹਾ ਕਿ ਜੇਕਰ ਕਿਸੇ ਕੇਂਦਰ ਵਿਚ ਕੋਈ ਉਲੰਘਣਾ ਪਾਈ ਜਾਂਦੀ ਹੈ ਤਾਂ ਉਸ ਕੇਂਦਰ ਅਤੇ ਸੰਚਾਲਕ ਵਿਰੁੱਧ ਐਕਟ ਦੀਆਂ ਧਾਰਾਵਾਂ ਮੁਤਾਬਕ ਕਾਰਵਾਈ ਆਰੰਭੀ ਜਾਵੇਗੀ। ਸ਼ਿਵਜੀਤ ਸਿੰਘ ਸੰਘਾ ਡੀਲਿੰਗ ਸਹਾਇਕ ਪੀ.ਸੀ.ਅਤੇ ਪੀ.ਐਨ.ਡੀ.ਟੀ.ਸੈੱਲ ਫਰੀਦਕੋਟ ਨੇ ਦੱਸਿਆ ਕਿ ਅੱਜ ਦੀ ਚੈਕਿੰਗ ਦੌਰਾਨ ਰਮਿੰਦਰ ਨਰਸਿੰਗ ਹੋਮ,ਜਸਬੀਰ ਸਕੈਨਿੰਗ ਸੈਂਟਰ,ਗਗਨ ਮੈਟਰਨਿਟੀ ਹੋਮ, ਕੁਮਾਰ ਹਸਪਤਾਲ ਅਤੇ ਸਿੰਗਲਾ ਨਰਸਿੰਗ ਹੋਮ ਸ਼ਾਮਲ ਸੀ ਅਤੇ ਇਸ ਜਾਂਚ ਸਮੇਂ ਸਾਹਮਣੇ ਆਉਣ ਵਾਲੀਆਂ ਘਾਟਾਂ ਸਬੰਧੀ ਟੀਮ ਵੱਲੋਂ ਮੌਕੇ 'ਤੇ ਸਬੰਧਤ ਸੰਚਾਲਕਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਮਨਜੀਤ ਸਿੰਘ ਅਤੇ ਮੁਨੀਸ਼ ਕੁਮਾਰ ਵੀ ਹਾਜ਼ਰ ਸਨ।