ਕੈਪਸ਼ਨ 135 ਪੀ-- ਜਾਣਕਾਰੀ ਦਿੰਦੇ ਨਗਰ ਕੌਸ਼ਲ ਦੇ ਮੀਤ ਪ੫ਧਾਨ ਕਰਮਵੀਰ ਸਿੰਘ ਘੁੰਮਣ¢

-

ਅਜੇ ਕੁਮਾਰ, ਦਸੂਹਾ : ਦਸੂਹਾ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਪਿਛਲੇ ਮਹੀਨੇ ਟੈਂਡਰ ਕੈਂਸ਼ਲ ਕਰਨ ਤੋਂ ਬਾਅਦ ਸ਼ਹਿਰ ਦੇ ਵਿਕਾਸ ਕੰਮ ਅਤੇ ਹੋਰ ਜਰੂਰੀ ਕੰਮ ਰੁੱਕੇ ਪਏ ਹਨ ਪਰ ਅੱੈਸਡੀਐੱਮ ਦਸੂਹਾ ਦੇ ਦਖਲ ਦੇਣ ਤੋਂ ਬਾਅਦ ਵੀ ਨਗਰ ਕੌਸ਼ਲ ਦੇ ਈਓ ਮਦਨ ਸਿੰਘ ਅਤੇ ਸਬੰਧਤ ਅਧਿਕਾਰੀ ਅਹਿਰ ਦੀ ਤਰੱਕੀ ਲਈ ਸੰਜੀਦਾ ਨਹੀਂ ਹਨ ਤੇ ਕੌਂਸਲਰਾਂ ਦੇ ਵਾਰ ਵਾਰ ਕਹਿਣ 'ਤੇ ਵੀ ਟੈਂਡਰ ਦੁਬਾਰਾ ਨਹੀਂ ਲਗਾਏ ਗਏ । ਐੱਸਡੀਅੱੈਮ ਸਾਹਿਬ ਦੇ ਹੁਕਮ ਤੋਂ ਬਾਅਦ ਵੀ ਕੋਈ ਅਸਰ ਨਹੀਂ ਹੋਇਆ ਜਿਸ ਦੇ ਰੋਸ ਵਜੋਂ ਟੈਂਡਰ ਲਗਾਉਣ ਲਈ ਤੇ ਕੌਂਸਲ ਅਧਿਕਾਰੀਆਂ ਦੀਆਂ ਅੱਖਾਂ ਖੋਲਣ ਲਈ ਜੇਕਰ 10 ਤਰੀਕ ਤੱਕ ਟੈਂਡਰ ਨਹੀਂ ਖੋਲੇ ਗਏ ਤਾਂ 11 ਤਰੀਕ ਦਿਨ ਮੰਗਲਵਾਰ ਨੂੰ ਸਵੇਰ ਤੋਂ ਨਗਰ ਕੌਂਸਲ ਦਫਤਰ ਦੇ ਬਾਹਰ ਧਰਨਾ ਲਗਾਇਆ ਜਾਵੇਗਾ। ਇਨ੍ਹਾਂ ਵਿਚਾਰਾਂ ਪ੫ਗਟਾਵਾ ਕਰਦੇ ਹੋਏ ਨਗਰ ਕੌਂਸਲ ਦੇ ਮੀਤ ਪ੫ਧਾਨ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਕੀਤਾ।

ਘੁੰਮਣ ਨੇ ਕਿਹਾ ਕਿ ਸਮੂਹ ਸ਼ਹਿਰ ਵਾਸੀ ਤੇ ਦੁਕਾਨਦਾਰਾਂ ਦੀ ਬਿਹਤਰੀ ਲਈ ਸਾਰੇ ਕੌਂਸਲਰ ਕੰਮ ਕਰਨਾ ਚਾਹੁੰਦੇ ਹਨ¢ਪਰ ਕੌਂਸਲ ਦੇ ਅਧਿਕਾਰੀ ਆਪਣੀ ਡਿਊਟੀ ਤੋਂ ਭੱਜ ਰਹੇ ਹਨ ਤੇ ਇਨ੍ਹਾਂ ਨੂੰ ਡਿਊਟੀ ਤੋਂ ਭੱਜਣ ਨਹੀਂ ਦਿੱਤਾ ਜਾਵੇਗਾ। ਇਸ ਧਰਨੇ 'ਚ ਸਮੂਹ ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਨੂੰ ਹਿੱਸਾ ਲੈਣਾ ਚਾਹੀਦਾ ਹੈ¢ਤਾਂ ਜੋ ਸ਼ਹਿਰ ਦੀ ਤਰੱਕੀ ਹੋ ਸਕੇ। ਇਸ ਧਰਨੇ ਵਾਸਤੇ ਸ਼ਹਿਰ ਵਾਸੀਆਂ ਨਾਲ ਮੀਟਿਗਾਂ ਵੀ ਕੀਤੀਆਂ ਜਾ ਰਹੀਆਂ ਹਨ¢ਤਾਂ ਜੋ ਵੱਡੀ ਗਿਣਤੀ 'ਚ ਧਰਨੇ ਵਿਚ ਭਾਰੀ ਗਿਣਤੀ 'ਚ ਲੋਕ ਸ਼ਾਮਿਲ ਹੋ ਸਕਣ। ਸਰਕਾਰ ਤਕ ਸ਼ਹਿਰ ਵਾਸੀਆਂ ਦੀ ਆਵਾਜ਼ ਪਹੁੰਚ ਸਕੇ¢ਤਾਂ ਹੀ ਇਹ ਧਰਨਾ ਲਗਾਇਆ ਜਾ ਰਿਹਾ ਹੈ¢ਕਿਉਂਕਿ ਜਦੋਂ ਦੀ ਸਰਕਾਰ ਬਣੀ ਹੈ ਸ਼ਹਿਰ 'ਚ ਕੋਈ ਵੀ ਫੰਡ ਨਗਰ ਕੌਂਸਲ ਨੂੰ ਨਹੀਂ ਆਇਆ ਹੈ¢ਤੇ ਨਾ ਹੀ ਕੋਈ ਸ਼ਹਿਰ 'ਚ ਕੋਈ ਵਿਕਾਸ ਕੰਮ ਸ਼ੁਰੂ ਹੋਇਆ ਹੈ ਤੇ ਸਾਰੇ ਆਪਣੀ ਡਿਊਟੀ ਸਮਝਦੇ ਹੋਏ ਬਿਨਾਂ ਕਿਸੇ ਪਾਰਟੀ ਬਾਜ਼ੀ ਤੋਂ ਸ਼ਹਿਰ ਦੇ ਵਿਕਾਸ ਲਈ ਇਸ ਧਰਨੇ 'ਚ ਸ਼ਾਮਿਲ ਹੋਣ। ਇਸ ਮੌਕੇ ਮਾਸਟਰ ਨਰਿੰਦਰਜੀਤ ਸਿੰਘ,ਅਮਰਪ੫ੀਤ ਸਿੰਘ ਸੋਨੰੂ, ਮੋਨਿਕਾ ਭੱਟੀ ,ਹਰਮਿੰਦਰ ਸਿੰਘ ਫੌਜੀ, ਐਡਵੋਕੇਟ ਗੁਰਵਿੰਦਰ ਸਿੰਘ ਤੇ ਹੋਰ ਕੌਂਸਲਰ ਵੀ ਹਾਜ਼ਰ ਸਨ। ¢