ਪੱਤਰ ਪ੫ੇਰਕ, ਫਰੀਦਕੋਟ : ਸ਼੍ਰੋਮਣੀ ਅਕਾਲੀ ਦਲ ਤੋਂ ਬਾਗ਼ੀ ਹੋਏ ਮਾਝੇ ਦੇ ਸੀਨੀਅਰ ਅਕਾਲੀ ਆਗੂਆਂ ਵਲੋਂ ਨਵੀਂ ਪਾਰਟੀ ਬਣਾਉਣ ਦੇ ਲਈ 7 ਦਸੰਬਰ ਨੂੰ ਟਕਸਾਲੀ ਆਗੂ ਜਥੇਦਾਰ ਮੱਖਣ ਸਿੰਘ ਨੰਗਲ ਦੇ ਨਿਵਾਸ ਸਥਾਨ ਗਰੀਨ ਐਵੀਨਿਊ ਫ਼ਰੀਦਕੋਟ ਵਿਖੇ ਪਲੇਠੀ ਵਰਕਰ ਮੀਟਿੰਗ ਰੱਖੀ ਹੈ, ਜਿਸ ਵਿਚ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ, ਸ਼ੇਰ ਸਿੰਘ ਘੁਬਾਇਆ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਉਚੇਚੇ ਤੌਰ 'ਤੇ ਪੁੱਜ ਰਹੇ ਹਨ। ਇਹ ਜਾਣਕਾਰੀ ਸਾਬਕਾ ਚੇਅਰਮੈਨ ਰਣਜੀਤ ਸਿੰਘ ਅੌਲਖ ਦਬੜੀਖਾਨਾ ਨੇ ਦਿੱਤੀ।