- ਵੱਖ-ਵੱਖ ਹਿੰਦੂ ਜਥੇਬੰਦੀਆਂ ਵੱਲੋਂ ਜ਼ੋਰਦਾਰ ਸੁਆਗਤ

ਫੋਟੋ 103 ਪੀ - ਮਾਹਿਲਪੁਰ ਵਿਖੇ ਪਹੁੰਚ ਅਯੁੱਧਿਆ ਯਾਤਰਾ ਦਾ ਸੁਆਗਤ ਕਰਦੇ ਹੋਏ ਅਨਿਲ ਅਗਰਵਾਲ ਹੈਪੀ ਸੈਲਾ, ਅਮਰਜੀਤ ਸਿੰਘ ਭਿੰਦਾ, ਤਿਲਕ ਰਾਜ ਖੰਨੀ, ਬਾਲ ਕਿਸ਼ਨ ਅਗਨੀਹੋਤਰੀ ਤੇ ਹੋਰ।

-

ਸਤਨਾਮ ਲੋਈ, ਮਾਹਿਲਪੁਰ : ਅਯੁੱਧਿਆ ਵਿਖੇ ਰਾਮ ਮੰਦਰ ਦੇ ਨਿਰਮਾਣ ਲਈ ਵੱਖ ਵੱਖ ਜਥੇਬੰਦੀਆਂ ਵੱਲੋਂ ਅੱਜ ਮਾਹਿਲਪੁਰ ਵਿਖੇ ਅਯੁੱਧਿਆ ਰੱਥ ਯਾਤਰਾ ਦਾ ਸੁਆਗਤ ਧਰਮ ਜਾਗਰਣ ਮੰਚ ਦੇ ਜ਼ਿਲ੍ਹਾ ਪ੫ਧਾਨ ਅਨਿਲ ਅਗਰਵਾਲ, ਭਾਜਪਾ ਪ੫ਧਾਨ ਅਮਰਜੀਤ ਸਿੰਘ ਭਿੰਦਾ, ਤਿਲਕਰਾਜ ਚੌਹਾਨ ਬਲਾਕ ਸੰਮਤੀ ਮੈਂਬਰ ਦੀ ਅਗਵਾਈ ਹੇਠ ਜ਼ੋਰਦਾਰ ਸੁਆਗਤ ਕੀਤਾ ਗਿਆ। ਇਸ ਯਾਤਰਾ ਦੀ ਅਗਵਾਈ ਨਰਿੰਦਰ ਕੁਮਾਰ ਜੈਨ ਪ੫ਧਾਨ ਆਰਅੱੈਸਐੱਸ ਨਵਾਂਸ਼ਹਿਰ ਨੇ ਕੀਤੀ।

ਮੁਖ ਚੌਂਕ ਵਿਚ ਸੰਬੋਧਨ ਕਰਦੇ ਹੋਏ ਉਨ੍ਹਾਂ ਤੇ ਅਨਿਲ ਅਗਰਵਾਲ ਹੈਪੀ ਸੈਲਾ ਨੇ ਕਿਹਾ ਕਿ 26 ਸਾਲਾਂ ਤੋਂ ਮੰਦਰ ਨਿਰਮਾਣ ਲਈ ਦੇਸ਼ ਦੀਆਂ ਹਿੰਦੂ ਜਥੇਬੰਦੀਆਂ ਇੰਤਜਾਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੇ ਇਸ ਸਿਰਮੌਰ ਸਥਾਨ ਦੇ ਨਿਰਮਾਣ ਲਈ ਦੇਸ਼ ਦੀਆਂ ਅਦਾਲਤਾਂ ਵੀ ਕੋਈ ਵੀ ਫ਼ੈਸਲਾ ਨਹੀਂ ਲੈ ਸਕੀਆਂ। ਉਨ੍ਹਾਂ ਕਿਹਾ ਕਿ ਇਹ ਯਾਤਰਾ ਦੇਵੀ ਤਲਾਬ ਮੰਦਰ ਜਲੰਧਰ ਵਿਖੇ 9 ਨੂੰ ਖ਼ਤਮ ਹੋਵੇਗੀ। ਇਸ ਮੌਕੇ ਸ਼ਹਿਰ 'ਚ ਸ੫ੀ ਰਾਮ ਜੀ ਦੇ ਨਾਮ ਦੇ ਜੈਕਾਰਿਆਂ ਨਾਲ ਰੈਲੀ ਵੀ ਕੀਤੀ ਗਈ। ਉਨ੍ਹਾਂ ਸਮੂਹ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮੰਦਰ ਨਿਰਮਾਣ ਲਈ ਅੱਗੇ ਆਉਣ।

ਇਸ ਮੌਕੇ ਠਾਕੁਰ ਬਲਵੀਰ ਸਿੰਘ ਪ੫ਧਾਨ ਕਾਂਗਰਸ, ਬਾਲ ਕਿਸ਼ਨ ਅਗਨੀਹੋਤਰੀ, ਰਾਜੇਸ਼ ਕੁਮਾਰ ਲਲਵਾਣ, ਰਿਸ਼ੂ ਬਾਲੀ, ਡਾ ਬਲਦੇਵ ਰਾਜ, ਰਣਜੀਤ ਸਿੰਘ ਸਹੋਤਾ, ਬਲਵੀਰ ਸਿੰਘ ਮੰਡੇਰ, ਦਲੀਪ ਕੁਮਾਰ ਅਗਨੀਹੋਤਰੀ, ਹਰਭਜਨ ਸਿੰਘ ਸਰਹਾਲਾ, ਮੋਹਣ ਲਾਲ, ਜੁਗਿੰਦਰਪਾਲ ਪਿੰਕੀ, ਅਨੁਰਾਗ ਹਾਂਡਾ, ਅੱਛਰ ਕੁਮਾਰ, ਅਮਨਦੀਪ ਸਿੰਘ ਦੀਪਾ ਨੰਗਲ ਚੋਰਾਂ, ਦਾਰਾ ਸਿੰਘ, ਨਰਿੰਦਰ ਕੁਮਾਰ ਆਨੰਦ, ਕੁਲਦੀਪ ਸਿੰਘ ਸੈਣੀ, ਸ਼ਮਿੰਦਰ ਸਿੰਘ ਪਥਰਾਲਾ, ਦਲਵਿੰਦਰ ਸਿੰਘ ਮੇਘੋਵਾਲ, ਅਵਤਾਰ ਸਿੰਘ, ਜੀਵਨ ਕੁਮਾਰ ਸਮੇਤ ਭਾਰੀ ਗਿਣਤੀ ਵਿਚ ਲੋਕ ਵੀ ਹਾਜ਼ਰ ਸਨ।